25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਜ਼ਿਲ੍ਹਾ ਕੰਬੋਜ ਭਲਾਈ ਬੋਰਡ ਮਲੇਰਕੋਟਲਾ ਦੇ ਢਾਂਚੇ ਦਾ ਕੀਤਾ ਗਿਆ ਗਠਨ

ਅਜੀਤ ਡੈਸਕ 09-07-2026
ਮਲੇਰਕੋਟਲਾ, 8 ਜੁਲਾਈ (ਮੁਹੰਮਦ ਹਨੀਫ਼ ਥਿੰਦ) - ਕੰਬੋਜ ਭਲਾਈ ਬੋਰਡ ਪੰਜਾਬ ਦੇ ਸੂਬਾਈ ਮੈਂਬਰ ਹਾਜੀ ਮੁਹੰਮਦ ਰਮਜ਼ਾਨ ਸਿਆਮਾ ਅਤੇ ਕੰਬੋਜ ਭਲਾਈ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਅਸਰਾਰ ਸਿਆਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਕੰਬੋਜ ਭਲਾਈ ਬੋਰਡ ਦੇ ਢਾਂਚੇ ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਮੁਹੰਮਦ ਜਮੀਲ ਥਿੰਦ ਪੁੱਤਰ ਹਾਜੀ ਉਮਰਦੀਨ, ਗੁਲਾਮ ਰਸੂਲ ਪੁੱਤਰ ਮੁਹੰਮਦ ਰਮਜ਼ਾਨ, ਅਖ਼ਤਰ ਅਲੀ ਪੁੱਤਰ ਅਬਦੁੱਲਾ, ਮੁਹੰਮਦ ਰਫੀਕ ਪੁੱਤਰ ਜਮਾਲਦੀਨ ਬਿੰਜੋਕੀ, ਅਬਦੁਲ ਖ਼ਾਲਿਕ ਪੁੱਤਰ ਅਬਦੁਲ ਮਜੀਦ, ਨਿਜ਼ਾਮਦੀਨ ਬਬਲੀ ਫਰੂਟ ਵਾਲੇ ਪੁੱਤਰ ਅਬਦੁੱਲਾ, ਲਿਆਕਤ ਅਲੀ ਪੁੱਤਰ ਸ਼ਰੀਫ਼ ਮੁਹੰਮਦ ਗੌਂਸਪੁਰਾ, ਮੁਹੰਮਦ ਯਾਮੀਨ ਪੁੱਤਰ ਅਬਦੁਲ ਅਜ਼ੀਜ਼, ਮੁਹੰਮਦ ਅਸ਼ਰਫ਼ ਪੁੱਤਰ ਨੂਰ ਮੁਹੰਮਦ, ਮੁਹੰਮਦ ਨਜ਼ੀਰ ਪੁੱਤਰ ਮੁਹੰਮਦ ਦੀਨ ਜਮਾਲਪੁਰਾ, ਮੁਹੰਮਦ ਯਾਮੀਨ ਪੁੱਤਰ ਮੁਹੰਮਦ ਸਦੀਕ ਤੱਖਰ ਖ਼ੁਰਦ, ਮੁਹੰਮਦ ਸ਼ਰੀਫ਼ ਪੁੱਤਰ ਖੁਸ਼ੀ ਮੁਹੰਮਦ, ਡਾਕਟਰ ਅਬਦੁਲ ਸ਼ਕੂਰ ਪੁੱਤਰ ਈਦੂ, ਮੁਨਸ਼ੀ ਅਬਦੁਲ ਸੱਤਾਰ ਪੁੱਤਰ ਮੁਹੰਮਦ ਸੁਲੇਮਾਨ, ਮੁਹੰਮਦ ਹੁਸੈਨ ਪੁੱਤਰ ਮੁਹੰਮਦ ਯਾਸੀਨ, ਮੁਹੰਮਦ ਅਜ਼ਹਰ ਮੁਨੀਮ ਪੁੱਤਰ ਇਲਮਦੀਨ ਮੁਨੀਮ, ਮੁਹੰਮਦ ਅਖ਼ਤਰ ਥਿੰਦ ਪੁੱਤਰ ਮੁਹੰਮਦ ਯੂਸਫ਼, ਅਬਦੁਲ ਲਤੀਫ਼ ਪੁੱਤਰ ਮੁਹੰਮਦ ਯੂਸਫ਼, ਸ਼ਹਿਜ਼ਾਦ ਅਹਿਮਦ ਪੁੱਤਰ ਅਕਬਰ ਅਲੀ, ਮੁਹੰਮਦ ਸ਼ਕੀਲ ਸਿਆਮਾ ਪੁੱਤਰ ਮੇਹਰਬਾਨ, ਮੁਹੰਮਦ ਅਸ਼ਰਫ ਲਾਡੀ ਪੁੱਤਰ ਨੂਰਦੀਨ ਨੂੰ ਬਤੌਰ ਮੈਂਬਰਾਂ ਵਜੋਂ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਬਾਕੀ ਦੇ ਅਹੁਦਿਆਂ ਦਾ ਵੀ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਕਈ ਆਗੂ ਅਰਵਿੰਦ ਖੰਨਾ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਿਲ ਅਗਲੀ ਖ਼ਬਰ ‘ਸਤਲੁਜ’ ਫਿਲਮ ਤੋੰ ਪਾਬੰਦੀ ਹਟਾਏ ਜਾਣ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।