03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਦਾਣਾ ਮੰਡੀ ਵਿੱਚੋਂ ਲੰਘਦੀਆਂ ਤੂੜੀ ਦੀਆਂ ਓਵਰਲੋਡ ਟਰੈਕਟਰ ਟਰਾਲੀਆਂ ਨੇ ਆੜ੍ਹਤੀ, ਕਿਸਾਨ ਅਤੇ ਮਜ਼ਦੂਰ ਸਤਾਏ

ਅਜੀਤ ਡੈਸਕ 13-07-2026

ਅਹਿਮਦਗੜ੍ਹ 12 ਜੁਲਾਈ (ਰਣਧੀਰ ਸਿੰਘ ਮਹੋਲੀ) - ਜਗੇੜਾ ਰੋਡ ਤੇ ਸਥਿਤ ਨਵੀਂ ਅਨਾਜ ਮੰਡੀ ਅਹਿਮਦਗੜ੍ਹ ਵਿਖੇ ਆੜਤੀਆਂ, ਕਿਸਾਨਾਂ, ਗੱਲਾਂ ਮਜ਼ਦੂਰ ਯੂਨੀਅਨ ਦੇ ਕਾਮਿਆਂ ਅਤੇ ਖਰੀਦਦਾਰਾਂ ਵੱਲੋਂ ਇਕੱਠ ਕਰਦਿਆ ਦਾਣਾ ਮੰਡੀ ਦੀਆਂ ਸੜਕਾਂ ਰਹੀ ਇੱਕ ਨਿੱਜੀ ਪੇਪਰ ਮਿਲ ਨੂੰ ਜਾਂਦੀਆਂ ਹੋਈਆਂ ਤੂੜੀ ਦੀਆਂ ਭਰੀਆਂ ਟਰਾਲੀਆਂ ਨੂੰ ਰੋਕਦੇ ਹੋਏ ਦਾਣਾ ਮੰਡੀ ਦੇ ਦੋਨੇ ਪਾਸੇ ਦੇ ਗੇਟਾਂ ਨੂੰ ਪੂਰਨ ਤੌਰ ਤੇ ਜਿੰਦੇ ਲਾ ਕੇ ਬੰਦ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਅਹਿਮਦਗੜ੍ਹ ਜਗੇੜਾ ਰੋਡ ਪਹਿਲਾਂ ਹੀ ਕਾਫੀ ਤੰਗ ਹੈ ਜਿਸ ਉੱਤੇ ਬਿਨਾ ਰੋਕ ਟੋਕ ਕਮਰਸ਼ੀਅਲ ਕੰਮ ਲਈ ਵਰਤੇ ਜਾ ਰਹੇ ਓਵਰਲੋਡ ਤੂੜੀ ਦੀਆਂ ਟਰੈਕਟਰ ਟਰਾਲੀਆਂ ਦਾਣਾ ਮੰਡੀ ਰਾਹੀਂ ਪਿੰਡ ਜੰਡਾਲੀ ਵਿੱਚ ਇਕ ਪੇਪਰ ਮਿੱਲ ਨੂੰ ਤੂੜੀ ਸਪਲਾਈ ਕਰਦੀਆ ਹਨ। ਦਾਣਾ ਮੰਡੀ ਵਿੱਚ ਇਕੱਤਰ ਹੋਏ ਆੜਤੀਆਂ, ਕਿਸਾਨਾਂ ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਇਸ ਮੌਕੇ 70 ਤੋਂ 80 ਤੂੜੀ ਦੀਆਂ ਭਰੀਆਂ ਇਨ੍ਹਾਂ ਓਵਰ ਲੋਡ ਟਰਾਲੀਆਂ ਵੱਲੋਂ ਦਾਣਾ ਮੰਡੀ ਦੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਹੈ। ਜਿਸ ਕਾਰਨ ਸੁਕਣ ਲਈ ਰੱਖੀ ਗਈ ਮੱਕੀ ਨੂੰ ਦਰੜ ਦਿੱਤਾ ਜਾਂਦਾ ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਦਾਣਾ ਮੰਡੀ ਵਿੱਚੋਂ ਮਾਲ ਨੂੰ ਲੋਡ ਕਰਨ ਲਈ ਆ ਰਹੇ ਟਰੱਕ, ਟੈਂਪੂ ਵੀ ਅੱਗੇ ਜਾਣ ਦਾ ਰਸਤਾ ਨਾ ਹੋਣ ਕਾਰਨ ਖਾਲੀ ਵਾਪਿਸ ਮੁੜਦੇ ਹਨ। ਦਾਣਾ ਮੰਡੀ ਦੀ ਸੜਕਾਂ ਵੀਂ ਟੁੱਟ ਰਹੀਆਂ ਹਨ। ਆੜ੍ਹਤੀ ਐਸੋਸੀਏਸ਼ਨ ਵੱਲੋਂ ਸੁਰਿੰਦਰ ਕੁਰੜ ਅਤੇ ਅਮਨ ਸਹਾਰਨਮਾਜਰਾ ਨੇ ਦਸਿਆ ਕਿ ਪੇਪਰ ਮਿਲ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰਨਾਂ ਆਗੂਆਂ ਨਾਲ ਹੋਈ ਗੱਲਬਾਤ ਉਪਰੰਤ ਉਨ੍ਹਾਂ ਵਲੋਂ ਦੋ ਦਿਨਾਂ ਵਿੱਚ ਮਸਲਾ ਹੱਲ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਟਰਾਲੀਆਂ ਨੂੰ ਬਾਹਰ ਕੱਢਿਆ ਗਿਆ। ਅਗਰ ਆਉਂਦੇ ਦਿਨਾਂ ਵਿੱਚ ਕੋਈ ਮਸਲਾ ਨਾ ਹੱਲ ਹੋਇਆ ਤਾਂ ਕਿਸਾਨਾਂ, ਆੜਤੀਆਂ, ਮਜ਼ਦੂਰ ਯੂਨੀਅਨ ਅਤੇ ਖਰੀਦਦਾਰਾ ਵਲੋ ਸਾਂਝੇ ਤੌਰ ਤੇ ਗੇਟਾਂ ਨੂੰ ਪੂਰਨ ਤੌਰ ਤੇ ਬੰਦ ਕਰਨ ਲਈ ਮਜਬੂਰ ਹੋਣਾ ਪਏਗਾ।

ਪਿਛਲੀ ਖ਼ਬਰ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਜੀਵਨ ’ਤੇ ਬਣੀ ਫਿਲਮ ‘ਸਤਲੁਜ’ ’ਤੇ ਲਗਾਈ ਰੋਕ ਹਟਾਉਣ... ਅਗਲੀ ਖ਼ਬਰ ਬਾਲਦ ਕੈਂਚੀਆਂ ਵਿਖੇ ਨਿਕਾਸੀ ਪਾਣੀ ਦਾ ਪ੍ਰਬੰਧ ਨਾ ਹੋਰ ਕਾਰਨ ਕਾਂਗਰਸੀਆਂ ਕੀਤੀ ਆਪ ਖਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।