10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਿੰਘ ਸਾਹਿਬ ਗੜਗੱਜ ਬਹੁਤ ਹੀ ਸੰਜੀਦਗੀ ਨਾਲ ਕੌਮ ਦੀ ਕਰ ਰਹੇ ਹਨ ਅਗਵਾਈ - ਸੰਘਰੇੜੀ

ਅਜੀਤ ਡੈਸਕ 16-07-2026
ਸ਼ੇਰਪੁਰ, 15 ਜੁਲਾਈ (ਦਰਸ਼ਨ ਸਿੰਘ ਖੇੜੀ) - ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਇਹ ਗੱਲ ਢੁਕਵੀਂ ਹੈ ਕਿ ਸਿੱਖ ਕੌਮ ਅੱਜ ਔਖੀਆਂ ਘਾਟੀਆਂ ਨੂੰ ਪਾਰ ਕਰਨ ਲਈ ਮੁਸ਼ਕਲ ਪੈਂਡਿਆਂ ਵਿਚੋਂ ਗੁਜ਼ਰ ਰਹੀ ਹੈ ਪਰੰਤੂ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਇਨ੍ਹਾਂ ਔਖੇ ਮੌਕਿਆਂ ‘ਤੇ ਜਿੱਤ ਪ੍ਰਪਤੀ ਲਈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਂ ਸਮੇਂ ਸਿਰ ਆਈਆਂ ਕਠਨਾਈਆਂ ਨੂੰ ਹੱਲ ਕਰਨ ਲਈ ਬਹੁਤ ਹੀ ਦੂਰਅੰਦੇਸ਼ੀ ਸੋਚ ਅਪਣਾਉਣ ਸਦਕਾ ਪੂਰੇ ਤਹੱਮਲ ਨਾਲ ਕੌਮ ਨੂੰ ਕੌਮੀ ਸੇਧ ਦੇ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਗ੍ਰਹਿ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ‘ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ‘ ਇਸ ਸੰਕਲਪ ਤੇ ਸਚਾਈ ਨੂੰ ਮੁੱਖ ਰੱਖਦਿਆਂ ਸਾਰੇ ਸੰਸਾਰ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਰਹਿਨੁਮਾਈ ਨੂੰ ਕਬੂਲ ਕਰਕੇ ਇਕ ਕੇਸਰੀ ਨਿਸ਼ਾਨ ਦੇ ਝੰਡੇ ਹੇਠ ਇੱਕਠੇ ਹੋ ਕੇ ਹੱਕ ਸੱਚ ਅਤੇ ਇਨਸਾਫ ਲਈ ਨਿੱਗਰ ਅਵਾਜ਼ ਬੁਲੰਦ ਕਰਨੀ ਚਾਹੀਂਦੀ ਹੈ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਰਣਜੀਤ ਸਿੰਘ ਰੰਧਾਵਾ ਹਲਕਾ ਇੰਚਾਰਜ ਧੂਰੀ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੰਡੇਵਾਲ ਯੂ ਐਸ ਏ, ਸ਼ੇਰ ਸਿੰਘ ਬਾਲੇਵਾਲ ਸਾਬਕਾ ਡੀਈਓ, ਨਿਰਭੈ ਸਿੰਘ ਹੇੜੀਕੇ ਅਤੇ ਸਰਪੰਚ ਸਰਬਜੀਤ ਸਿੰਘ ਕਾਤਰੋਂ ਵੀ ਮੌਜੂਦ ਸਨ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਕਨਵੈਨਸ਼ਨ ਦੌਰਾਨ ਸੰਘਰਸ਼ ਦੀ ਉੱਲੀਕੀ ਵਿਉਂਤਬੰਦੀ ਅਗਲੀ ਖ਼ਬਰ 101 ਨੌਜਵਾਨਾਂ ਦਾ ਕਾਫ਼ਲਾ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਲਈ ਰਵਾਨਾ, ਕਨਈਆ ਮਿੱਤਲ ਕਰਨਗੇ ਭਜਨਾਂ ਦੀ ਵਰਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।