09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਗਊ ਵੰਸ਼ ਨਾਲ ਭਰਿਆ ਟਰੱਕ ਕਾਬੂ, ਚਾਲਕ ਟਰੱਕ ਛੱਡ ਕੇ ਫਰਾਰ

ਅਜੀਤ ਡੈਸਕ 17-07-2026

ਲਹਿਰਾਗਾਗਾ,16 ਜੁਲਾਈ (ਅਸ਼ੋਕ ਗਰਗ) - ਬੀਤੀ ਰਾਤ ਪਿੰਡ ਭੁਟਾਲ ਕਲਾਂ ਤੋਂ ਗਊ ਵੰਸ਼ ਨਾਲ ਭਰਿਆ ਇੱਕ ਤਰਪਾਲਾਂ ਨਾਲ ਪੂਰੀ ਤਰ੍ਹਾਂ ਢਕ ਕੇ ਲਿਜਾਇਆ ਜਾ ਰਿਹਾ ਸੀ। ਇਸ ਦੀ ਸੂਚਨਾ ਗਊ ਸੇਵਕਾਂ ਨੂੰ ਮਿਲਣ ਤੇ ਤੁਰੰਤ ਟਰੱਕ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ, ਪਰ ਹਨ੍ਹੇਰੇ ਦਾ ਲਾਭ ਉਠਾਉਂਦੇ ਹੋਏ ਗਊ ਤਸਕਰ ਭੱਜਣ ਵਿੱਚ ਸਫਲ ਹੋ ਗਏ।ਗਊ ਰੱਖਿਆ ਦਲ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਜਾਨੂ ਬੱਤਰਾ ਦੀ ਨਿਸ਼ਾਨਦੇਹੀ ‘ਤੇ ਗਊ ਸੇਵਕ ਸੋਨੀ ਭੁਟਾਲ ਦੀ ਅਗੁਵਾਈ ਹੇਠ ਬਿੱਲਾ ਘੋੜੇਨਬ ਅਤੇ ਸੁਰਿੰਦਰ ਜੋਸੀ ਨੇ ਟਰੱਕ ਨੂੰ ਪਿੰਡ ਘੋੜੇਨਬ ਨੇੜੇ ਰੋਕ ਲਿਆ। ਇਸ ਦੌਰਾਨ ਟਰੱਕ ਚਾਲਕ ਅਤੇ ਉਸ ਦੇ ਸਾਥੀ ਗਊ ਵੰਸ ਸਮੇਤ ਟਰੱਕ ਛੱਡ ਕੇ ਫਰਾਰ ਹੋ ਗਏ।ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਗਊਆਂ ਨੂੰ ਸੁਰੱਖਿਅਤ ਢੰਗ ਨਾਲ ਗਊਸ਼ਾਲਾ ਲਹਿਰਾਗਾਗਾ ਵਿਖੇ ਪਹੁੰਚਾਇਆ। ਫਰਾਰ ਹੋਏ ਗਊ ਤਸਕਰਾਂ ਦੇ ਵਿਰੁੱਧ ਗਊ ਸੇਵਕ ਮੁਕੇਸ਼ ਕੁਮਾਰ ਪੁੱਤਰ ਚਰਨ ਦਾਸ ਵਾਸੀ ਲਹਿਰਾਗਾਗਾ ਦੇ ਬਿਆਨਾਂ ਮੁਤਾਬਕ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਊ ਸੇਵਕਾਂ ਨੇ ਦੱਸਿਆ ਕਿ ਅਜਿਹੇ ਸੇਵਾ-ਭਾਵ ਵਾਲੇ ਕਾਰਜਾਂ ਲਈ ਗਊਆਂ ਸਮੇਤ ਬੇਸਹਾਰਾ ਜੀਵਾਂ ਦੀ ਰੱਖਿਆ ਕਰਨ ਅਤੇ ਲੋੜਵੰਦ ਮਨੁੱਖ ਦੀ ਰੱਖਿਆ, ਸਹਾਇਤਾ ਅਤੇ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਪਿਛਲੀ ਖ਼ਬਰ ਜ਼ਿਲ੍ਹੇ ’ਚ ਸ਼ਾਂਤੀਪੂਰਨ ਮਾਹੌਲ ਕਾਇਮ ਰੱਖਣ ਲਈ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵਚਨਬੱਧ-ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀ... ਅਗਲੀ ਖ਼ਬਰ ਕੈਂਟਰ ਚਾਲਕ ਨੇ ਸਕੂਟੀ ਸਵਾਰ ਨੂੰ ਕੁਚਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।