09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਰੋਟਰੀ ਕਲੱਬ ਵਲੋਂ 51 ਸਾਲਾਂ ਦੇ ਸਾਬਕਾ ਪ੍ਰਧਾਨਾਂ ਦਾ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ

ਅਜੀਤ ਡੈਸਕ 17-07-2026
ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਰੁਪਿੰਦਰ ਸਿੰਘ ਸੱਗੂ) - ਰੋਟਰੀ ਕਲੱਬ ਸੁਨਾਮ ਵੱਲੋਂ ਪ੍ਰਧਾਨ ਹਰੀਸ਼ ਗੱਖੜ ਦੀ ਅਗਵਾਈ ਹੇਠ ਰੋਟਰੀ ਕੰਪਲੈਕਸ ਵਿਖੇ ਇੱਕ ਸ਼ਾਨਦਾਰ ਅਤੇ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਦੌਰਾਨ ਸਾਲ 1975 ਤੋਂ 2026 ਤੱਕ ਰੋਟਰੀ ਕਲੱਬ ਸੁਨਾਮ ਦੀ ਅਗਵਾਈ ਕਰ ਚੱੁਕੇ ਸਮੂਹ ਸਾਬਕਾ ਪ੍ਰਧਾਨਾਂ ਨੂੰ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸੀ.ਏ. ਅਮਿਤ ਸਿੰਗਲਾ ਜ਼ਿਲ੍ਹਾ ਗਵਰਨਰ (2026-27) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਸੁਮਿਤ ਗੋਇਲ ਜ਼ਿਲ੍ਹਾ ਸਕੱਤਰ ਜਨਰਲ ਅਤੇ ਮੁਨੀਸ਼ ਸੋਨੀ ਸਹਾਇਕ ਗਵਰਨਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਮੁੱਖ ਮਹਿਮਾਨ ਸੀ.ਏ. ਅਮਿਤ ਸਿੰਗਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰੋਟਰੀ ਕਲੱਬ ਸੁਨਾਮ ਨੇ ਆਪਣੇ ਸਾਬਕਾ ਪ੍ਰਧਾਨਾਂ ਨੂੰ ਸਨਮਾਨਿਤ ਕਰਕੇ ਇੱਕ ਬੇਹੱਦ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਪਹਿਲ ਕੀਤੀ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਸਾਬਕਾ ਪ੍ਰਧਾਨਾਂ ਨੇ ਵੀ ਆਪਣੇ ਅਨੁਭਵ ਸਾਂਝੇ ਕਰਦਿਆਂ ਕਲੱਬ ਦੀ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ। ਕਲੱਬ ਪ੍ਰਧਾਨ ਹਰੀਸ਼ ਗੱਖੜ ਨੇ ਆਏ ਹੋਏ ਮਹਿਮਾਨਾਂ, ਸਾਬਕਾ ਪ੍ਰਧਾਨਾਂ ਅਤੇ ਸਮੂਹ ਰੋਟੇਰੀਅਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਸੁਨਾਮ ਦੀ ਮਜ਼ਬੂਤ ਨੀਂਹ ਪਿਛਲੇ ਪ੍ਰਧਾਨਾਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਇਸ ਸਨਮਾਨ ਸਮਾਰੋਹ ਦੇ ਪ੍ਰੋਜੈਕਟ ਚੇਅਰਮੈਨ ਡਾ. ਅਮਨਦੀਪ ਸ਼ਾਸ਼ਤਰੀ ਅਤੇ ਵਿਜੇ ਮੋਹਨ ਰਹੇ। ਇਸ ਸਮਾਰੋਹ ਦਾ ਮੰਚ ਸੰਚਾਲਨ ਦਵਿੰਦਰਪਾਲ ਸਿੰਘ ਰਿੰਪੀ ਨੇ ਬਾਖੂਬੀ ਨਿਭਾਇਆ। ਰੋਟਰੀ ਕਲੱਬ ਸੁਨਾਮ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਗਲਾ, ਸੁਭਾਸ਼ ਕਤਿਆਲ ਅਤੇ ਦਵਿੰਦਰਪਾਲ ਸਿੰਘ ਰਿੰਪੀ ਨੇ ਕਿਹਾ ਕਿ ਅੱਜ ਦਾ ਇਹ ਸਨਮਾਨ ਸਮਾਰੋਹ ਰੋਟਰੀ ਕਲੱਬ ਸੁਨਾਮ ਦੇ ਇਤਿਹਾਸ ਦਾ ਇੱਕ ਯਾਦਗਾਰੀ ਅਤੇ ਮਾਣਮੱਤਾ ਸਾਬਤ ਹੋਇਆ ਹੈ। ਇਸ ਮੌਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਗਲਾ, ਸੁਭਾਸ਼ ਕਤਿਆਲ, ਭਾਰਤ ਭੂਸ਼ਨ ਹਰਜਾਈ, ਡਾ. ਵਿਨੋਦ ਸਿੰਗਲਾ, ਵਿਜੇ ਸੱਚਦੇਵਾ, ਪ੍ਰਿਤਪਾਲ ਹਾਂਡਾ, ਤਰਸੇਮ ਕੁਲਾਰ, ਸ਼ਿਵ ਜਿੰਦਲ, ਘਣਸ਼ਿਆਮ ਕਾਂਸਲ, ਜਗਜੀਤ ਸਿੰਘ ਜੌੜਾ, ਡਾ. ਵਿਜੇ ਗਰਗ, ਬੀਰਬਲ ਬਾਂਸਲ, ਅਜੈਬ ਸਿੰਘ ਸੱਗੂ, ਰਾਕੇਸ਼ ਜਿੰਦਲ ਕਾਕਾ, ਲਾਡੀ ਚੰਦ ਗਰਗ, ਮਨੋਹਰ ਲਾਲ ਅਰੋੜਾ, ਰਾਕੇਸ਼ ਸਿੰਗਲਾ, ਸੁਰੇਸ਼ ਕੁਮਾਰ ਸ਼ਸ਼ੀ, ਸੁਰੇਸ਼ ਕੁਮਾਰ ਨੱਪੀ, ਦਵਿੰਦਰਪਾਲ ਸਿੰਘ, ਜਗਦੀਪ ਭਾਰਦਵਾਜ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਘਨਸਿਆਮ ਕਾਸਲ,ਸੁਰਜੀਤ ਸਿੰਘ ਗਹੀਰ,ਰਾਜਨ ਸਿੰਗਲਾ,ਸੁਖਵਿੰਦਰ ਸਿੰਘ ਕੱਤਰੀ, ਗੁਰਪ੍ਰੀਤ ਸਿੰਘ, ਸੰਜੇ ਬੰਦਲਿਸ, ਪਰਮੋਦ ਹੋਡਲਾ ਅਤੇ ਦਰਸ਼ਨ ਸਿੰਘ ਆਦਿ ਵੀ ਹਾਜ਼ਰ ਸਨ
ਪਿਛਲੀ ਖ਼ਬਰ ਹੋਮਿਓਪੈਥਿਕ ਚੈਰੀਟੇਬਲ ਹਸਪਤਾਲ ਜੰਡਾਲੀ ਖੁਰਦ ਵਲੋਂ ਛੰਨਾ ਅਹਿਮਦਗੜ੍ਹ ਵਿਖੇ ਸਿਹਤ ਜਾਂਚ ਕੈਂਪ ਦੌਰਾਨ 102 ਮਰੀਜ਼ਾਂ ਦੀ... ਅਗਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਡਿਫੈਂਸ ਕੌਂਸਲ ਦੇ ਵਕੀਲਾਂ ਨੂੰ ਵੀ ਅਦਾਲਤਾਂ ’ਚ ਜਾਣ ਤੋਂ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।