ਸੰਗਰੂਰ, 17 ਜੁਲਾਈ (ਦਮਨਜੀਤ ਸਿੰਘ) - ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ ਜਲੰਧਰ ਵਿਖੇ ਰੇਲਵੇ ਨਵੀਨੀਕਰਨ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਦੇਸ਼ ਦੇ ਰੇਲਵੇ ਢਾਂਚੇ ਨੂੰ ਆਧੁਨਿਕ ਬਣਾਉਣ ਦੇ ਇਸ ਇਤਿਹਾਸਕ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਇੱਕ ਵਿਸ਼ੇਸ਼ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ, ਪੰਜਾਬ ਭਾਜਪਾ ਟਰਾਂਸਪੋਰਟ ਸੈੱਲ ਦੇ ਸੂਬਾ ਕਨਵੀਨਰ ਗੁਰਤੇਜ ਸਿੰਘ ਝਨੇੜੀ, ਸੀਨੀਅਰ ਭਾਜਪਾ ਆਗੂ ਸੁਰੇਸ਼ ਬੇਦੀ ਅਤੇ ਨਿਰਭੈ ਸਿੰਘ ਛੰਨਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ ਅਤੇ ਆਮ ਲੋਕਾਂ ਦੇ ਸਫ਼ਰ ਨੂੰ ਹੋਰ ਸੁਖਾਲਾ ਤੇ ਆਧੁਨਿਕ ਬਣਾਏਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਦੇਸ਼ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਪੰਜਾਬ ਵਾਸੀਆਂ ਵਿੱਚ ਇਸ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖੀਆਂ ਜਾ ਰਿਹਾ ਹੈ। ਮਾਨਯੋਗ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ 26 ਹਜਾਰ 800 ਕਰੋੜ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਨ, ਸੰਤ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਲਈ ਅਮ੍ਰਿਤਸਰ ਤੋਂ ਵਾਰਾਨਸੀ ਟ੍ਰੇਨ ਚਲਾਈ। ਇਸ ਨਾਲ ਦੇ ਹੀ ਪੀ.ਜੀ.ਆਈ. ਚੰਡੀਗੜ੍ਹ ਨੂੰ ਹੋਰ ਅਧੁਨਿਕ ਬਣਾਉਣ ਲਈ 1200 ਕਰੋੜ ਰੁਪਏ ਦਿੱਤਾ। ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੀ ਟੀਮ ਵਿੱਚ ਪਰਮਜੀਤ ਸ਼ਰਮਾ ਟੋਨੀ (ਮੰਡਲ ਪ੍ਰਧਾਨ ਭਾਜਪਾ ਦਿਹਾਤੀ ਘਰਾਚੋਂ), ਜਗਸੀਰ ਸਿੰਘ (ਮੰਡਲ ਪ੍ਰਧਾਨ ਦਿਹਾਤੀ ਸੰਗਰੂਰ), ਗੁਰਸੇਵਕ ਸਿੰਘ ਭਿੰਡਰਾਂ, ਭਵਿਆਂ ਗੁਪਤਾ, ਰਾਮ ਸਿੰਘ ਲੱਡੀ ਅਤੇ ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।