02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪਵਨਵੀਰ ਸਿੰਘ ਧਾਲੀਵਾਲ ਨੇ ਪੰਜਾਬ ਸਟੇਟ ਸ਼ੂਟਿੰਗ ਚੈਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ

ਅਜੀਤ ਡੈਸਕ 18-07-2026
ਅਹਿਮਦਗੜ, 17 ਜੁਲਾਈ (ਸੁਖਜੀਤ ਸਿੰਘ ਖੇੜਾ) - ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ 61ਵੇਂ ਪੰਜਾਬ ਸਟੇਟ ਪਿਸਟਲ ਸ਼ੂਟਿੰਗ ਚੈਂਪੀਅਨਸ਼ਿਪ 2026 ਵਿੱਚ ਐੱਸ.ਆਰ.ਐੱਮ. ਕਾੱਨਵੈਂਟ ਸਕੂਲ (ਪੋਹੀੜ) ਦੇ ਸ਼ੂਟਰ ਪਵਨਵੀਰ ਸਿੰਘ ਧਾਲੀਵਾਲ ਨੇ ਆਪਣੀ ਵਿਲੱਖਣ ਪ੍ਰਤਿਭਾ ਸਦਕਾ ਪੂਰੇ ਦੇਸ਼ ਅਤੇ ਸੂਬੇ ਵਿੱਚ ਮਾਣ ਵਧਾਇਆ ਹੈ। ਪਵਨਵੀਰ ਨੇ ਇਸ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਅਰ ਮੈਨਜ 25 ਮੀਟਰ ਸਪੋਰਟਸ ਪਿਸਟਲ (ਐਨ ਆਰ) ਟੀਮ ਵਿੱਚ ਗੋਲਡ ਮੈਡਲ ਅਤੇ ਯੂਥ 25 ਮੀਟਰ ਸਪੋਰਟਸ ਪਿਸਟਲ (ਐਨ ਆਰ) ਟੀਮ ਵਿੱਚ ਕਾਂਸੀ ਦਾ ਤਮਗਾ ਹਾਸਲ ਕਰਦਿਆਂ ਪਵਨਵੀਰ ਸਿੰਘ ਨੂੰ ਸਰਟੀਫਿਕੇਟ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਪਵਨਵੀਰ ਦੀ ਇਸ ਵੱਡੀ ਪ੍ਰਾਪਤੀ ‘ਤੇ ਸਕੂਲ ਦੇ ਸਕੂਲ ਦੇ ਡਾਇਰੈਕਟਰ ਸ੍ਰੀ ਸੁਮੀਤ ਮਿੱਤਲ ਦਾਖਲਾ ਇੰਚਾਰਜ ਸ਼੍ਰੀਮਤੀ ਕਵਿਤਾ ਵਰਮਾ, ਸਪੋਰਟਸ ਅਧਿਆਪਕਾ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਉਸਦੇ ਜਮਾਤ ਇੰਚਾਰਜ ਅਮੀਰ ਖਾਨ ਨੇ ਵੀ ਮੁਬਾਰਕ ਦਿੱਤੀ।ਉਸ ਦੇ ਸਕੂਲ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਇੰਨੀ ਛੋਟੀ ਉਮਰ ਵਿੱਚ ਅਜਿਹੀ ਮੁਹਾਰਤ ਹਾਸਲ ਕਰਨਾ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ।
ਪਿਛਲੀ ਖ਼ਬਰ ਐੱਸ.ਐੱਸ.ਪੀ. ਗਰੇਵਾਲ ਵੱਲੋਂ ਸੁਨਾਮ ‘ਚ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਪ੍ਰਬੰਧਕ ਕਮੇਟੀ ਨੇ ਸ਼ੁਕਰਾਨਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।