07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਲੋਕ ਮਿਲਣੀ ਦੌਰਾਨ ਵਿਧਾਇਕ ਪੰਡੋਰੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਅਜੀਤ ਡੈਸਕ 27-07-2026
ਸ਼ੇਰਪੁਰ, 26 ਜੁਲਾਈ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ) - ਹਲਕਾ ਮਹਿਲ ਕਲਾਂ ਦੇ ਕਸਬਾ ਸ਼ੇਰਪੁਰ ਵਿਖੇ ਥਿੰਦ ਪੱਤੀ ਦਰਵਾਜ਼ਾ ‘ਚ ਕਰਵਾਏ ਗਏ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਵਿਧਾਇਕ ਪੰਡੋਰੀ ਨੇ ਹਾਜ਼ਰ ਲੋਕਾਂ ਨਾਲ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਨੇ ਪਿੰਡ ਵਿੱਚ ਕਰਵਾਏ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਵੇਰਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਪੂਰੇ ਕਰਵਾਉਣ ਲਈ ਯਤਨ ਜਾਰੀ ਹਨ। ਇਸ ਮੌਕੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਬਿੱਲੂ ਵੜੀ, ਸਰਪੰਚ ਦਰਸ਼ਨ ਸਿੰਘ ਗੁੰਮਟੀ, ਨੰਬਰਦਾਰ ਨਾਜਰ ਸਿੰਘ ਗੁੰਮਟੀ, ਕਾਲਾ ਸਿੱਧੂ, ਸੁਖਮਿੰਦਰ ਸਿੰਘ ਧਾਲੀਵਾਲ, ਡਾ. ਰਣਜੀਤ ਸਿੰਘ, ਸਤਪਾਲ ਸ਼ਰਮਾ, ਗੁਰਜੰਟ ਸਿੰਘ ਗੰਡੇਵਾਲ, ਚੇਅਰਮੈਨ ਚੇਤਨ ਰਿਸ਼ੀ ਭਗਵਾਨਪੁਰਾ, ਚੇਅਰਮੈਨ ਚਮਨ ਸਿੰਗਲਾ ਸ਼ੇਰਪੁਰ, ਦਵਿੰਦਰ ਸਿੰਘ ਬੋਪਾਰਾਏ ਗੋਬਿੰਦਪੁਰਾ, ਪ੍ਰਕਾਸ਼ ਚੰਦ ਗੁੰਮਟੀ ਵਾਲੇ, ਗੁਰਧਿਆਨ ਸਿੰਘ ਟਿੱਬਾ, ਪ੍ਰਧਾਨ ਅਵਤਾਰ ਸਿੰਘ ਕੀਪਲ, ਵਿੱਕੀ ਨੰਗਲ, ਦਰਸੀ ਗੰਡੇਵਾਲੀਆ, ਹੰਸਾ ਗੰਡੇਵਾਲ, ਮਾਸਟਰ ਮਹਿੰਦਰ ਪ੍ਰਤਾਪ, ਪੀ.ਏ. ਬਿੰਦਰ ਸਿੰਘ, ਚਮਕੀਲਾ ਗੰਡੇਵਾਲ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਲੇਰਕੋਟਲਾ ਹਲਕੇ ਅੰਦਰ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 11 ਨਵੇਂ ਰਾਸ਼ਨ ਡਿਪੂ ਅਲਾਟ - ਵਿਧਾਇਕ ਡਾ. ਰਹਿਮਾਨ... ਅਗਲੀ ਖ਼ਬਰ ਨਿਰਮਲ ਆਸ਼ਰਮ ਜੰਡਾਲੀ ਵਲੋਂ ਸਤਿਸੰਗ ਗੁਰਮਤਿ ਸਮਾਗਮ ਦੌਰਾਨ ਵੰਡਿਆ ਬੂਟਿਆਂ ਦਾ ਪ੍ਰਸ਼ਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।