02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੰਜਾਬ ਕਾਂਗਰਸ ਇੰਚਾਰਜ ਬਘੇਲ ਕੱਲ੍ਹ ਪਹੁੰਚਣਗੇ ਸੰਗਰੂਰ

ਅਜੀਤ ਡੈਸਕ 31-07-2026
ਸੰਗਰੂਰ, 30 ਜੁਲਾਈ (ਅਮਨਦੀਪ ਸਿੰਘ ਬਿੱਟਾ)–ਪੰਜਾਬ ਪ੍ਰਦੇਸ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ 1 ਅਗਸਤ ਨੂੰ ਸੰਗਰੂਰ ਫੇਰੀ ਉੱਤੇ ਆ ਰਹੇ ਹਨ। ਭੁਪੇਸ਼ ਬਘੇਲ ਆਪਣੀ ਪੰਜਾਬ ਫੇਰੀ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਪਾਰਟੀ ਆਗੂਆਂ ਨੂੰ ਲਾਮਬੰਧ ਕਰਨਗੇ। ਸੰਗਰੂਰ ਦੀ ਫੇਰੀ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਦੱਸਿਆ ਕਿ ਮੀਟਿੰਗ ਵਿਚ ਵਿਜੈਇੰਦਰ ਸਿੰਗਲਾ, ਬੀਬੀ ਰਜਿੰਦਰ ਕੌਰ ਭੱਠਲ ਦੋਵੇਂ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਇਲਾਵਾ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੈਂਬਰ ਸਾਬਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ, ਹੰਸ ਰਾਜ ਗੁਪਤਾ, ਸੁਭਾਸ਼ ਗਰੋਵਰ, ਰਾਹੁਲਇੰਦਰ ਸਿੰਘ ਸਿੱਧੂ, ਸਤਨਾਮ ਸਿੰਘ ਸੱਤਾ, ਜਗਦੇਵ ਸਿੰਘ ਗਾਗਾ (ਖੁੱਦ), ਪ੍ਰਿਤਪਾਲ ਕੌਰ ਬਡਲਾ, ਦੁਰਲੱਭ ਸਿੱਧੂ, ਦਰਸ਼ਨ ਕਾਂਗੜਾ, ਪਰਮਿੰਦਰ ਸ਼ਰਮਾ, ਰਣਜੀਤ ਸਿੰਘ ਤੂਰ, ਸਨਮੀਕ ਸਿੰਘ ਸਿੱਧੂ, ਗੁਰਮਿਆਰ ਸਿੰਘ ਧੂਰਾ ਨੂੰ ਵਿਸ਼ੇਸ਼ ਤੌਰ ਉੱਤੇ ਸੱਦਾ ਭੇਜਿਆ ਗਿਆ। ਭੁਪੇਸ਼ ਬਘੇਲ ਤੋਂ ਇਲਾਵਾ ਸਹਿ ਇੰਚਾਰਜ ਹੀਨਾ ਕਾਨਵੇ ਸਾਬਕਾ ਡਿਪਟੀ ਸਪੀਕਰ ਮੱਧ ਪ੍ਰਦੇਸ਼ ਵੀ ਇਸ ਮੀਟਿੰਗ ਵਿਚ ਉਚੇਚਾ ਤੌਰ ਉੱਤੇ ਆ ਰਹੇ ਹਨ। ਸੰਗਰੂਰ ਵਿਚ ਬੁਘੇਲ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਰਜਕਾਰੀ ਪ੍ਰਧਾਨ ਅਤੇ ਮਾਲਵਾ ਦੇ ਇੰਚਾਰਜ ਰਾਜ ਕੁਮਾਰ ਵੇਰਕਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ ਵੀ ਮੀਟਿੰਗ ਵਿਚ ਆਗੂਆਂ ਨੂੰ ਸੰਬੋਧਨ ਕਰਨਗੇ। ਸਥਾਨਕ ਅਹੁਦੇਦਾਰਾਂ ਵਿਚ ਭੇਜੇ ਜਾਣ ਵਾਲੇ ਸੱਦਾ ਪੱਤਰਾਂ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ 56 ਅਹੁਦੇਦਾਰ, 12 ਬਲਾਕ ਪ੍ਰਧਾਨ ਅਤੇ ਹਰ ਬਲਾਕ ਪ੍ਰਧਾਨ ਨਾਲ ਉਨ੍ਹਾਂ ਦੇ ਮੰਡਲ ਦੇ 10-10 ਅਹੁਦੇਦਾਰਾਂ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੇ, ਸੰਭਾਵੀ ਦਾਅਵੇਦਾਰ ਜਾਂ ਹਲਕੇ ਇੰਚਾਰਜ ਵੀ ਇਸ ਮੀਟਿੰਗ ਵਿਚ ਸੱਦੇ ਗਏ ਹਨ। ਹੋਰਨਾਂ ਅਹੁਦੇਦਾਰਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਮੌਜੂਦਾ ਮੈਂਬਰ, ਚੋਣ ਲੜ ਚੁੱਕੇ ਉਮੀਦਵਾਰ ਬਲਾਕ ਸੰਮਤੀ ਦੇ ਨਾਲ ਸਬੰਧਤ ਕਾਂਗਰਸ ਮੈਂਬਰ, ਚੋਣ ਲੜੇ ਉਮੀਦਵਾਰਾਂ ਨੇ ਨਾਲ ਨਾਲ ਨਗਰ ਕੌਂਸਲਾਂ ਨਾਲ ਸਬੰਧਤ ਕਾਂਗਰਸ ਦੇ ਕੌਂਸਲਰ, ਚੋਣ ਲੜ ਚੁੱਕੇ ਉਮੀਦਵਾਰ ਵੀ ਇਸ ਮੀਟਿੰਗ ਵਿਚ ਹਿੱਸਾ ਲੈਣਗੇ। ਗਾਗਾ ਨੇ ਦੱਸਿਆ ਕਿ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਆਗੂ ਵੀ ਮੀਟਿੰਗ ਵਿਚ ਸਮੂਲੀਅਤ ਕਰਨਗੇ। ਭੁਪੇਸ਼ ਬਘੇਲ ਦੁਪਹਿਰ ਉਪਰੰਤ 3 ਵਜੇ ਸੰਗਰੂਰ ਪੁੱਜ ਜਾਣਗੇ ਅਤੇ ਇਸ ਉਪਰੰਤ ਆਗੂਆਂ ਨਾਲ ਚਰਚਾਵਾਂ ਦਾ ਦੌਰ ਆਰੰਭ ਕਰ ਦੇਣਗੇ।
ਪਿਛਲੀ ਖ਼ਬਰ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਿਰੁੱਧ ਪੈਨਸ਼ਨਰ ਹੁਣ ਆਰ-ਪਾਰ ਦੀ ਲੜਾਈ ਲੜਨਗੇ-ਰਾਜ ਕੁਮਾਰ ਅਰੋੜਾ ਅਗਲੀ ਖ਼ਬਰ ਸਫਾਈ ਸੇਵਕ ਤੇ ਸੀਵਰਮੈਨ ਯੂਨੀਅਨ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਸੁਨਾਮ ’ਚ ਮਿਲਿਆ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।