02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

120 ਗ੍ਰਾਮ ਚਿੱਟੇ ਸਮੇਤ ਤਿੰਨ ਵਿਅਕਤੀ ਕਾਬੂ

ਅਜੀਤ ਡੈਸਕ 01-08-2026
ਲਹਿਰਾਗਾਗਾ, 31 ਜੁਲਾਈ (ਅਸ਼ੋਕ ਗਰਗ)-ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਭਾਰੀ ਮਾਤਰਾ ਵਿਚ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮੁੱਖ ਅਫਸਰ ਥਾਣਾ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਰਵਾਨਾ ਸਨ। ਉਸ ਸਮੇਂ ਮੁਖਬਰ ਨੇ ਇਤਲਾਹ ਦਿੱਤੀ ਕਿ ਭਿੰਦਰਪਾਲ ਸਿੰਘ ਉਰਫ ਭਿੰਦਰ ਵਾਸੀ ਲਹਿਲ ਕਲਾਂ ਸਮੇਤ ਆਪਣੇ ਸਾਥੀ ਵਿਕਾਸ ਚੰਦ ਵਾਸੀ ਨਾਜਰਪੁਰਾ ਯੂਪੀ ਅਤੇ ਅਮਰਜੀਤ ਸਿੰਘ ਉਰਫ ਬੱਬੂ ਵਾਸੀ ਲਹਿਲ ਕਲਾਂ ਦੇ ਨਾਲ ਮਿਲ ਕੇ ਚਿੱਟਾ ਨਸ਼ੀਲਾ ਪਦਾਰਥ ਵੇਚਣ ਦਾ ਆਦੀ ਹੈ। ਜੋ ਅੱਜ ਭਿੰਦਰਪਾਲ ਸਿੰਘ ਉਰਫ ਭਿੰਦਰ ਸਮੇਤ ਆਪਣੇ ਸਾਥੀਆਂ ਦੇ ਭਾਰੀ ਮਾਤਰਾ ਵਿੱਚ ਚਿੱਟਾ ਨਸ਼ੀਲਾ ਪਦਾਰਥ ਲੈ ਕੇ ਪਾਤੜਾਂ ਰੋਡ ਨੇੜੇ ਬਰਬਿਓ ਕੰਪਨੀ ਤੋਂ ਪਿੰਡ ਭਟਾਲ ਕਲਾਂ ਵੱਲ ਨੂੰ ਸਕਾਰਪੀਓ ਗੱਡੀ ਰੰਗ ਕਾਲਾ ਵਿੱਚ ਸਵਾਰ ਹੋ ਕੇ ਆਵੇਗਾ। ਜੇਕਰ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਭਿੰਦਰਪਾਲ ਸਿੰਘ ਉਰਫ ਭਿੰਦਰ ਆਪਣੇ ਸਾਥੀਆਂ ਸਮੇਤ ਚਿੱਟੇ ਨਸ਼ੀਲੇ ਪਦਾਰਥ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਹੋਣ ਕਾਰਨ ਥਾਣਾ ਲਹਿਰਾਗਾਗਾ ਵਿਖੇ ਰੁੱਕਾ ਭੇਜ ਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਨਾਕੇਬੰਦੀ ਦੌਰਾਨ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਨਾਂ ਪਾਸੋਂ 120.57 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਮੁੱਖ ਅਫਸਰ ਜਸਵੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀ।
ਪਿਛਲੀ ਖ਼ਬਰ ਭੁਪੇਸ਼ ਬਘੇਲ ਅੱਜ ਪੁੱਜਣਗੇ ਸੰਗਰੂਰ - ਢੀਂਗਰਾ ਅਗਲੀ ਖ਼ਬਰ ਜ਼ਿਲ੍ਹੇ ’ਚ ਸ਼ਾਂਤੀਪੂਰਨ ਮਾਹੌਲ ਕਾਇਮ ਰੱਖਣ ਲਈ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵਚਨਬੱਧ-ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।