02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਲੋੜਵੰਦ ਪਰਿਵਾਰ ਦੇ ਘਰ ਦੀ ਬਦਲੀ ਨੁਹਾਰ

ਅਜੀਤ ਡੈਸਕ 01-08-2026
ਸ਼ੇਰਪੁਰ, 31 ਜੁਲਾਈ (ਮੇਘ ਰਾਜ ਜੋਸ਼ੀ) - ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ, ਇਕਾਈ ਸ਼ੇਰਪੁਰ ਵੱਲੋਂ ਸਮਾਜ ਸੇਵਾ ਦੇ ਤਹਿਤ ਸ਼ੇਰਪੁਰ ਦੇ ਇੱਕ ਲੋੜਬੰਦ ਪਰਿਵਾਰ ਦੇ ਖਸਤਾ ਹਾਲ ਘਰ ਦੀ ਮੁਰੰਮਤ ਕਰਵਾ ਕੇ ਲੋਕ ਭਲਾਈ ਦੀ ਮਿਸਾਲ ਪੇਸ਼ ਕੀਤੀ ਗਈ। ਇਕਾਈ ਦੇ ਕਨਵੀਨਰ ਸੰਦੀਪ ਸਿੰਘ ਗਰੇਵਾਲ, ਸਮਾਜ ਸੇਵੀ ਹਰਗੋਬਿੰਦ ਸ਼ੇਰਪੁਰ, ਚੋਧਰੀ ਬਹਾਦਰ ਸਿੰਘ ਗਰੇਵਾਲ, ਡਾ ਰਣਜੀਤ ਸਿੰਘ, ਦੀ ਅਗਵਾਈ ਹੇਠ ਦੇਸ਼-ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 87,460 ਰੁਪਏ ਦੀ ਸਹਾਇਤਾ ਇਕੱਠੀ ਕਰ ਕੇ ਘਰ ਦੀ ਮੁਰੰਮਤ, ਰਸੋਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਪਰਿਵਾਰ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਦਦ ਨਾਲ ਉਨ੍ਹਾਂ ਨੂੰ ਨਵੀਂ ਉਮੀਦ ਮਿਲੀ ਹੈ। ਜਥੇਬੰਦੀ ਨੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਵੀ ਪ੍ਰੇਰਿਤ ਕੀਤਾ, ਹਾਲਾਂਕਿ ਇਹ ਸੰਭਵ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਿਟੀ ਪਾਰਕ ਦੇ ਸੁੰਦਰੀਕਰਨ ਲਈ 135.62 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰ... ਅਗਲੀ ਖ਼ਬਰ ਗੰਡਾ ਸਿੰਘ ਵਾਲਾ ਪਰਿਵਾਰ ਵਲੋਂ ਹਮਦਰਦੀ ਪ੍ਰਗਟਾਉਣ ਵਾਲਿਆਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।