02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

‘ਰੰਗ ਪੰਜਾਬ ਦੇ’ ਮੇਲੇ ਦੌਰਾਨ ਇਲਾਕੇ ਦੇ ਸ਼ਹੀਦ ਪਰਿਵਾਰਾਂ ਦਾ ਕੀਤਾ ਸਨਮਾਨ

ਲਹਿਰਾਗਾਗਾ, 1 ਅਗਸਤ (ਅਸ਼ੋਕ ਗਰਗ) - ਗੁਲਾਬ ਇੰਟਰਟੇਨਮੈਂਟ ਵੱਲੋਂ ਲਹਿਰਾਗਾਗਾ ਦੀ ਦਾਣਾ ਮੰਡੀ ਵਿੱਚ ਕਰਵਾਇਆ ਜਾ ਰਿਹਾ ‘ਮੇਲਾ ਰੰਗ ਪੰਜਾਬ ਦੇ’ ਇਲਾਕੇ ਦੇ ਲੋਕਾਂ ਲਈ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਨ ਦਾ ਮੰਚ ਬਣਿਆ ਹੋਇਆ ਹੈ। ਮੇਲੇ ਦੌਰਾਨ ਇੱਕ ਭਾਵੁਕ ਅਤੇ ਇਤਿਹਾਸਕ ਪਲ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਮੇਲੇ ਦੇ ਪ੍ਰਬੰਧਕ ਹਰੀ ਓਮ ਜਿੰਦਲ ਨੇ 1971 ਦੀ ਭਾਰਤ-ਪਾਕ ਜੰਗ ਸਮੇਤ ਵੱਖ-ਵੱਖ ਜੰਗਾਂ ਵਿੱਚ ਦੇਸ਼ ਲਈ ਸ਼ਹੀਦ ਹੋਏ ਬਹਾਦਰ ਜਵਾਨਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਫ਼ੈਸਲਾ ਲਿਆ।

ਅਜੀਤ ਡੈਸਕ 02-08-2026
ਲਹਿਰਾਗਾਗਾ, 1 ਅਗਸਤ (ਅਸ਼ੋਕ ਗਰਗ) - ਗੁਲਾਬ ਇੰਟਰਟੇਨਮੈਂਟ ਵੱਲੋਂ ਲਹਿਰਾਗਾਗਾ ਦੀ ਦਾਣਾ ਮੰਡੀ ਵਿੱਚ ਕਰਵਾਇਆ ਜਾ ਰਿਹਾ ‘ਮੇਲਾ ਰੰਗ ਪੰਜਾਬ ਦੇ’ ਇਲਾਕੇ ਦੇ ਲੋਕਾਂ ਲਈ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਨ ਦਾ ਮੰਚ ਬਣਿਆ ਹੋਇਆ ਹੈ। ਮੇਲੇ ਦੌਰਾਨ ਇੱਕ ਭਾਵੁਕ ਅਤੇ ਇਤਿਹਾਸਕ ਪਲ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਮੇਲੇ ਦੇ ਪ੍ਰਬੰਧਕ ਹਰੀ ਓਮ ਜਿੰਦਲ ਨੇ 1971 ਦੀ ਭਾਰਤ-ਪਾਕ ਜੰਗ ਸਮੇਤ ਵੱਖ-ਵੱਖ ਜੰਗਾਂ ਵਿੱਚ ਦੇਸ਼ ਲਈ ਸ਼ਹੀਦ ਹੋਏ ਬਹਾਦਰ ਜਵਾਨਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਫ਼ੈਸਲਾ ਲਿਆ। ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਪਵਿੱਤਰ ਸਿੰਘ ਬੈਨੀਪਾਲ, ਸਤਿੰਦਰ ਟੋਨੀ ਉਗਰਾਹਾ ਅਤੇ ਜਗਸੀਰ ਸਿੰਘ ਜੱਗੀ ਵੱਲੋਂ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਹੀਦ ਮਹਿੰਦਰ ਸਿੰਘ ਇੰਡੀਅਨ ਆਰਮੀ ਸੰਗਤਪੁਰਾ, ਮਨਦੀਪ ਸਿੰਘ ਇੰਡੀਅਨ ਆਰਮੀ ਆਲਮਪੁਰ, ਕਰਮ ਸਿੰਘ ਪੰਜਾਬ ਹੋਮ ਗਾਰਡ ਲਹਿਲ ਕਲਾਂ, 1971 ਦੀ ਜੰਗ ਵਿੱਚ ਸ਼ਹੀਦ ਵੀਰ ਚੱਕਰ ਵਿਜੇਤਾ ਗੁਰਜੰਟ ਸਿੰਘ ਲਹਿਲ ਖੁਰਦ,ਸ਼ਹੀਦ ਵਰਿੰਦਰ ਸਿੰਘ ਕੋਬਰਾ ਕਮਾਂਡੋ ਲਹਿਰਾਗਾਗਾ, ਸੁਰਜੀਤ ਸਿੰਘ ਪੰਜਾਬ ਪੁਲਿਸ ਲਹਿਰਾਗਾਗਾ ਦੇ ਪਰਿਵਾਰ ਸ਼ਾਮਿਲ ਹੋਏ। ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ, ਕਿਉਂਕਿ ਇਨ੍ਹਾਂ ਪਰਿਵਾਰਾਂ ਨੇ ਦੇਸ਼ ਦੀ ਖ਼ਾਤਰ ਆਪਣਾ ਸਭ ਤੋਂ ਕੀਮਤੀ ਹੀਰਾ ਗੁਆਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਦੇਸ਼ ਸੇਵਾ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੀ ਭਾਵਨਾ ਅਪਣਾਉਣ ਦਾ ਸੱਦਾ ਦਿੱਤਾ। ਪ੍ਰਸਿੱਧ ਪੰਜਾਬੀ ਗਾਇਕ ਕਨਵਰ ਗਰੇਵਾਲ, ਜੀ ਖਾਨ ਅਤੇ ਗੁਲਾਬ ਸਿੱਧੂ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਚੁੱਕੇ ਹਨ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਆਮ ਲੋਕ ਹੋਏ ਖੱਜਲ-ਖੁਆਰ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।