04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਿਸਾਨ ਯੂਨੀਅਨ ਇਕਾਈ ਲੌਂਗੋਵਾਲ ਅਤੇ ਸਤੀਪੁਰਾ ਦੀ ਹੋਈ ਚੋਣ

ਲੌਂਗੋਵਾਲ, 3 ਅਗਸਤ (ਵਿਨੋਦ, ਖੰਨਾ) - ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਅਤੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਲੌਂਗੋਵਾਲ ਇਕਾਈ ਦੀ ਚੋਣ ਡੇਰਾ ਬਾਬਾ ਲੱਛਾ ਦਾਸ ਵਿਖੇ ਹੋਈ ਮੀਟਿੰਗ ਵਿੱਚ ਕੀਤੀ ਗਈ। ਜਿਸ ਵਿੱਚ ਹਰਦੇਵ ਸਿੰਘ ਦੁੱਲਟ ਨੂੰ ਪ੍ਰਧਾਨ, ਗੁਰਮੇਲ ਸਿੰਘ ਅਤੇ ਮੱਘਰ ਸਿੰਘ ਗਿੱਲ ਮੀਤ ਪ੍ਰਧਾਨ, ਭੋਲਾ ਸਿੰਘ ਪਨਾਂਚ ਖਜਾਨਚੀ, ਰਾਜਾ ਸਿੰਘ ਅਤੇ ਨਿੱਕਾ ਸਿੰਘ ਸਹਾਇਕ ਖਜਾਨਚੀ, ਜਸਵਿੰਦਰ ਸਿੰਘ ਸਕੱਤਰ ਅਤੇ ਅਮਰਜੀਤ ਸਿੰਘ ਬਰਾੜ ਨੂੰ ਸਹਾਇਕ ਸਕੱਤਰ ਚੁਣਿਆ ਗਿਆ ਹੈ।

ਅਜੀਤ ਡੈਸਕ 04-08-2026
ਲੌਂਗੋਵਾਲ, 3 ਅਗਸਤ (ਵਿਨੋਦ, ਖੰਨਾ) - ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਅਤੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਲੌਂਗੋਵਾਲ ਇਕਾਈ ਦੀ ਚੋਣ ਡੇਰਾ ਬਾਬਾ ਲੱਛਾ ਦਾਸ ਵਿਖੇ ਹੋਈ ਮੀਟਿੰਗ ਵਿੱਚ ਕੀਤੀ ਗਈ। ਜਿਸ ਵਿੱਚ ਹਰਦੇਵ ਸਿੰਘ ਦੁੱਲਟ ਨੂੰ ਪ੍ਰਧਾਨ, ਗੁਰਮੇਲ ਸਿੰਘ ਅਤੇ ਮੱਘਰ ਸਿੰਘ ਗਿੱਲ ਮੀਤ ਪ੍ਰਧਾਨ, ਭੋਲਾ ਸਿੰਘ ਪਨਾਂਚ ਖਜਾਨਚੀ, ਰਾਜਾ ਸਿੰਘ ਅਤੇ ਨਿੱਕਾ ਸਿੰਘ ਸਹਾਇਕ ਖਜਾਨਚੀ, ਜਸਵਿੰਦਰ ਸਿੰਘ ਸਕੱਤਰ ਅਤੇ ਅਮਰਜੀਤ ਸਿੰਘ ਬਰਾੜ ਨੂੰ ਸਹਾਇਕ ਸਕੱਤਰ ਚੁਣਿਆ ਗਿਆ ਹੈ। ਇਸ ਮੌਕੇ 27 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸੇ ਤਰ੍ਹਾਂ ਸਤੀਪੁਰਾ ਇਕਾਈ ਦੀ ਚੋਣ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਵਿਖੇ ਹੋਈ ਮੀਟਿੰਗ ਵਿੱਚ ਕੀਤੀ ਗਈ। ਜਿਸ ਵਿੱਚ ਗੁਰਚਰਨ ਸਿੰਘ ਪ੍ਰਧਾਨ, ਹਰਜੀਤ ਸਿੰਘ ਤੇ ਰਾਏ ਸਿੰਘ ਮੀਤ ਪ੍ਰਧਾਨ, ਰਾਮ ਸਿੰਘ ਸਕੱਤਰ, ਜੀਵਨ ਸਿੰਘ ਖਜਾਨਚੀ ਅਤੇ ਦਰਸ਼ਨ ਸਿੰਘ ਸਹਾਇਕ ਖਜਾਨਚੀ ਚੁਣੇ ਗਏ ਹਨ। ਇਸ ਤੋਂ ਇਲਾਵਾ 23 ਮੈਂਬਰੀ ਕਮੇਟੀ ਦੀ ਚੋਣ ਵੀ ਕੀਤੀ ਗਈ। ਯੂਥ ਵਿੰਗ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਜਦ ਕਾਰਪੋਰੇਟ ਸੈਕਟਰ ਵੱਲੋਂ ਕਿਸਾਨਾਂ ਤੇ ਲੱਦੇ ਗਏ ਰਸਾਇਣਿਕ ਖੇਤੀ ਮਾਡਲ ਦੇ ਕਾਰਨ ਪੰਜਾਬ ਦੀ ਕਿਸਾਨੀ ਘਾਟੇ ਵਿੱਚ ਜਾ ਰਹੀ ਹੈ ਤੇ ਲਗਾਤਾਰ ਪੰਜਾਬ ਦੀ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਅਮਰੀਕਾ ਦੀ ਸਰਕਾਰ ਨਾਲ ਗੰਢ ਤੁੱਪ ਕਰ ਰਹੀ ਹੈ ਅਜਿਹੇ ਸਮੇਂ ਕਿਸਾਨਾਂ ਦੀ ਇਹਨਾਂ ਨੀਤੀਆਂ ਅਤੇ ਸਥਿਤੀਆਂ ਖਿਲਾਫ ਸਿਰ ਜੋੜ ਕੇ ਸੰਘਰਸ਼ ਕਰਨਾ ਸਮੇਂ ਦੀ ਲੋੜ ਹੈ।
ਪਿਛਲੀ ਖ਼ਬਰ ਪਿੰਡ ਭਾਮ ਦੀਆਂ ਦੋਹਾਂ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ ਸਾਬਕਾ ਵਿਧਾਇਕ ਬਲਵਿੰਦਰ ਸਿੰਘ... ਅਗਲੀ ਖ਼ਬਰ ਫਰਦ ਕੇਂਦਰ ਕੰਪਿਊਟਰ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਵਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।