04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੀ.ਬੀ.ਐੱਸ.ਈ. ਕਲੱਸਟਰ 17 ਦੀ ਕਬੱਡੀ ਚੈਂਪੀਅਨਸ਼ਿਪ ਵਿੱਚ 3 ਸੋਨੇ ਦੇ ਮੈਡਲ ਲੈ ਕੇ ਛਾਏ ਸੀਬਾ ਦੇ ਖਿਡਾਰੀ

ਲਹਿਰਾਗਾਗਾ, 3 ਅਗਸਤ (ਅਸ਼ੋਕ ਗਰਗ) - ਸੀ. ਬੀ.

ਅਜੀਤ ਡੈਸਕ 04-08-2026
ਲਹਿਰਾਗਾਗਾ, 3 ਅਗਸਤ (ਅਸ਼ੋਕ ਗਰਗ) - ਸੀ.ਬੀ.ਐੱਸ.ਈ ਬੋਰਡ ਨਵੀਂ ਦਿੱਲੀ ਵੱਲੋਂ ਹੋਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਕਰਵਾਏ ਗਏ ਕਲੱਸਟਰ-17 ਦੇ ਕਬੱਡੀ ਮੁਕਾਬਲਿਆਂ ਵਿੱਚ ਸੀਬਾ ਸਕੂਲ ਲਹਿਰਾਗਾਗਾ ਦੇ ਖਿਡਾਰੀਆਂ ਨੇ ਛੇ ਵਿੱਚੋਂ ਤਿੰਨ ਸੋਨੇ ਦੇ ਤਗਮੇ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਮੁੰਡਿਆਂ ਵਿੱਚ ਬੈੱਸਟ ਰੇਡਰ ਗੁਰਜੋਤ ਸਿੰਘ ਗਾਗਾ ਅਤੇ ਬੈੱਸਟ ਡਿਫੈਂਡਰ ਕਰਮਪ੍ਰੀਤ ਸਿੰਘ ਮੈਦੇਵਾਸ ਦੀ ਖੇਡ ਸਦਕਾ ਫਾਈਨਲ ਮੈਚ ਬਹੁਤ ਦਿਲਚਸਪ ਰਿਹਾ ਅਤੇ ਸੀਬਾ ਸਕੂਲ ਦੀ ਟੀਮ ਨੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਨੂੰ ਇੱਕ ਅੰਕ ਨਾਲ ਹਰਾ ਕੇ ਟਰਾਫੀ ਉੱਤੇ ਕਬਜ਼ਾ ਕੀਤਾ।ਇਸੇ ਤਰ੍ਹਾਂ ਅੰਡਰ-17 ਮੁੰਡਿਆਂ ਵਿੱਚ ਬੈਸਟ ਰੇਡਰ ਅਸ਼ਨਪ੍ਰੀਤ ਸਿੰਘ ਭੁਟਾਲ ਕਲਾਂ ਅਤੇ ਬੈੱਸਟ ਡਿਫੈਂਡਰ ਕਰਨਵੀਰ ਸਿੰਘ ਭੁਟਾਲ ਕਲਾਂ ਦੀ ਅਗਵਾਈ ਵਿੱਚ ਸੀਬਾ ਸਕੂਲ ਦੀ ਟੀਮ ਨੇ ਹੋਲੀ ਹਾਰਟ ਸਕੂਲ ਸੰਗਰੂਰ ਦੀ ਟੀਮ ਨੂੰ 29-27 ਅੰਕਾਂ ਨਾਲ ਹਰਾਇਆ। ਕੁੜੀਆਂ ਦੀ ਅੰਡਰ-17 ਕਬੱਡੀ ਟੀਮ ਵਿੱਚ ਬੈਸਟ ਰੇਡਰ ਮਹਿਕਪ੍ਰੀਤ ਕੌਰ ਖਾਈ ਅਤੇ ਬੈੱਸਟ ਸਟੋਪਰ ਸੁਖਮਨ ਕੌਰ ਹਰਿਆਊ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅਕਾਲ ਸਹਾਇ ਅਕੈਡਮੀ ਭੁਟਾਲ ਕਲਾਂ ਦੀ ਟੀਮ ਨੂੰ 30-02 ਨਾਲ ਹਰਾਇਆ, ਜਿਸ ਦਾ ਸਿਹਰਾ ਕੋਚ ਗੁਰਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ ਦਿੜ੍ਹਬਾ, ਖੇਡ ਇੰਚਾਰਜ ਨਰੇਸ਼ ਚੌਧਰੀ ਅਤੇ ਸ਼ੁਭਾਸ਼ ਮਿੱਤਲ ਨੂੰ ਜਾਂਦਾ ਹੈ। ਖਿਡਾਰੀਆਂ ਦੀ ਸ਼ਾਨਦਾਰ ਜਿੱਤ ਦਾ ਸਕੂਲ ਦੇ ਵਿਦਿਆਰਥੀਆਂ ਨੇ ਭਾਰੀ ਸਵਾਗਤ ਕੀਤਾ ਅਤੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਮਹੀਨਿਆਂ ਵਿੱਚ ਰਿਸ਼ੀਕੇਸ਼ (ਉਤਰਾਖੰਡ) ਵਿਖੇ ਹੋਣ ਵਾਲੇ ਰਾਸ਼ਟਰੀ ਟੂਰਨਾਮੈਂਟ ਦੀ ਤਿਆਰੀ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ।
ਪਿਛਲੀ ਖ਼ਬਰ ਸੰਗਰੂਰ ’ਚ ਸਫ਼ਾਈ ਸੇਵਕਾਂ ਨੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਅੱਗੇ ਲਗਾਇਆ ਕੂੜੇ ਦਾ ਢੇਰ ਅਗਲੀ ਖ਼ਬਰ ਇੱਕ ਔਰਤ ਸਮੇਤ ਦੋ ਤੋਂ 10 ਗ੍ਰਾਮ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।