04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੀਵਰੇਜ ਓਵਰਫਲੋ ਹੋਣ ਨਾਲ ਗੁਰੂ ਨਾਨਕ ਕਾਲੋਨੀ ਦੀਆਂ ਗਲੀਆਂ ਵਿੱਚ ਲੋਕ ਨਰਕ ਭਰੀ ਜ਼ਿੰਦਗੀ ਕੱਟਣ ਲਈ ਮਜਬੂਰ

ਸੰਗਰੂਰ, 3 ਅਗਸਤ (ਧੀਰਜ ਪਸ਼ੋਰੀਆ) - ਨਗਰ ਕੌਂਸਲ ਸੰਗਰੂਰ ਦੇ ਕਰਮਚਾਰੀਆਂ ਵੱਲੋਂ ਜਾਰੀ ਹੜਤਾਲ ਦੇ ਚਲਦਿਆਂ ਸ਼ਹਿਰ ਵਿੱਚ ਸਥਿਤੀ ਲਗਾਤਾਰ ਬਦਤਰ ਹੁੰਦੀ ਜਾ ਰਹੀ ਹੈ। ਬਰਸਾਤ ਦੇ ਮੌਸਮ ਦੇ ਚੱਲਦਿਆਂ ਗੰਭੀਰ ਬਿਮਾਰੀਆਂ ਦੇ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸੀਵਰੇਜ ਓਵਰਫਲੋ ਹੋਣ ਨਾਲ ਗੁਰੂ ਨਾਨਕ ਕਾਲੋਨੀ ਦੀ ਇੱਕ ਗਲੀ ਦਾ ਦ੍ਰਿਸ਼। ਤਸਵੀਰ: ਮੁਕੇਸ਼ ਕੁਮਾਰ 04-08-2026
ਸੰਗਰੂਰ, 3 ਅਗਸਤ (ਧੀਰਜ ਪਸ਼ੋਰੀਆ) - ਨਗਰ ਕੌਂਸਲ ਸੰਗਰੂਰ ਦੇ ਕਰਮਚਾਰੀਆਂ ਵੱਲੋਂ ਜਾਰੀ ਹੜਤਾਲ ਦੇ ਚਲਦਿਆਂ ਸ਼ਹਿਰ ਵਿੱਚ ਸਥਿਤੀ ਲਗਾਤਾਰ ਬਦਤਰ ਹੁੰਦੀ ਜਾ ਰਹੀ ਹੈ।ਬਰਸਾਤ ਦੇ ਮੌਸਮ ਦੇ ਚੱਲਦਿਆਂ ਗੰਭੀਰ ਬਿਮਾਰੀਆਂ ਦੇ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿੱਥੇ ਥਾਂ ਥਾਂ ਕੂੜੇ ਦੇ ਡੰਪਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਇਹ ਕੂੜੇ ਦੇ ਢੇਰ ਲਗਾਤਾਰ ਵੱਡੇ ਵੀ ਹੁੰਦੇ ਜਾ ਰਹੇ ਹਨ।ਦੂਜੇ ਪਾਸੇ ਕਈ ਗਲੀ ਮਹੱਲਿਆਂ ਵਿੱਚ ਸੀਵਰੇਜ ਜਾਮ ਹੋਣ ਕਾਰਨ ਸਥਿਤੀ ਬਦਤਰ ਬਣੀ ਹੋਈ ਹੈ।ਗੱਲ ਗੁਰੂ ਨਾਨਕ ਕਲੋਨੀ ਦੀ ਕਰੀਏ ਤਾਂ ਇੱਥੋਂ ਦੀਆਂ ਕਈ ਗਲੀਆਂ ਵਿੱਚ ਸੀਵਰੇਜ ਕਈ ਦਿਨਾਂ ਤੋਂ ਓਵਰ ਫਲੋਅ ਹੋ ਰਿਹਾ ਹੈ ਜਿੱਥੇ ਬਦਬੂ ਫੈਲ ਰਹੀ ਹੈ ਉੱਥੇ ਮਹੱਲਾ ਨਿਵਾਸੀਆਂ ਦਾ ਗਲੀਆਂ ਵਿੱਚੋਂ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਸਾਬਕਾ ਨਗਰ ਕੌਂਸਲਰ ਅਤੇ ਭਾਜਪਾ ਆਗੂ ਵਿਕਰਮ ਸੈਣੀ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਲੋਨੀ ਦੀਆਂ ਕਈ ਗਲੀਆਂ ਦੀ ਹਾਲਤ ਇਹ ਹੋ ਚੁੱਕੀ ਹੈ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ। ਭਾਜਪਾ ਆਗੂ ਸ੍ਰੀ ਸੈਣੀ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਕਰਮਚਾਰੀਆਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਅਤੇ ਉਹਨਾਂ ਨੂੰ ਲਾਗੂ ਕਰਕੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀਆਂ ਤੋਂ ਬਚਾਏ। ਉਧਰ ਸਿਹਤ ਮਾਹਰ ਡਾਕਟਰ ਅਮਨ ਅਗਰਵਾਲ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦੀ ਸਥਿਤੀ ਇਹੀ ਰਹੀ ਤਾਂ ਸ਼ਹਿਰ ਵਿੱਚ ਭਿਆਨਕ ਬਿਮਾਰੀਆਂ ਨੂੰ ਫੈਲਣ ਤੋਂ ਨਹੀਂ ਰੋਕਿਆ ਜਾ ਸਕੇਗਾ ।
ਪਿਛਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਵਿਧਾਨ ਸਭਾ ਵਿਚ ਚਾਰ ਰੂਟਾਂ ’ਤੇ ਬੱਸ ਸੇਵਾਵਾਂ ਬਾਰੇ ਚੁੱਕਿਆ ਗਿਆ ਮੁੱਦਾ ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਨੇ ਸੂਬੇ ਨੂੰ ਤਬਾਹੀ ਵੱਲ ਧੱਕਿਆ-ਬੀਬਾ ਜਾਹਿਦਾ ਸੁਲੇਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।