06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਮਾਰਟ ਮੀਟਰ ਨੇ ਭੰਬਲ-ਭੂਸੇ ’ਚ ਪਾਏ ਲੋਕ, ਨਾ ਯੂਨਿਟਾਂ ਦਾ ਪਤਾ, ਨਾ ਬਿੱਲ ਦਾ ਵੇਰਵਾ

ਸ਼ੇਰਪੁਰ, 5 ਅਗਸਤ (ਮੇਘ ਰਾਜ ਜੋਸ਼ੀ) – ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਦੇ ਦਾਅਵਿਆਂ ਨਾਲ ਲਗਾਏ ਜਾ ਰਹੇ ਸਮਾਰਟ ਮੀਟਰ ਹੁਣ ਕਈ ਖਪਤਕਾਰਾਂ ਲਈ ਉਲਝਣ ਅਤੇ ਚਿੰਤਾ ਦਾ ਕਾਰਨ ਬਣਦੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਮਾਰਟ ਮੀਟਰਾਂ ਨਾਲ ਨਾ ਤਾਂ ਰੋਜ਼ਾਨਾ ਬਿਜਲੀ ਖਪਤ ਦੀ ਸਪੱਸ਼ਟ ਜਾਣਕਾਰੀ ਮਿਲ ਰਹੀ ਹੈ ਅਤੇ ਨਾ ਹੀ ਬਿੱਲ ਵਿੱਚ ਯੂਨਿਟਾਂ ਦਾ ਪੂਰਾ ਵੇਰਵਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਬਿੱਲਾਂ ਦੀ ਸਹੀ ਜਾਂਚ ਕਰਨਾ ਮੁਸ਼ਕਲ ਹੋ ਗਿਆ ਹੈ।

ਅਜੀਤ ਡੈਸਕ 06-08-2026
ਸ਼ੇਰਪੁਰ, 5 ਅਗਸਤ (ਮੇਘ ਰਾਜ ਜੋਸ਼ੀ) – ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਦੇ ਦਾਅਵਿਆਂ ਨਾਲ ਲਗਾਏ ਜਾ ਰਹੇ ਸਮਾਰਟ ਮੀਟਰ ਹੁਣ ਕਈ ਖਪਤਕਾਰਾਂ ਲਈ ਉਲਝਣ ਅਤੇ ਚਿੰਤਾ ਦਾ ਕਾਰਨ ਬਣਦੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਮਾਰਟ ਮੀਟਰਾਂ ਨਾਲ ਨਾ ਤਾਂ ਰੋਜ਼ਾਨਾ ਬਿਜਲੀ ਖਪਤ ਦੀ ਸਪੱਸ਼ਟ ਜਾਣਕਾਰੀ ਮਿਲ ਰਹੀ ਹੈ ਅਤੇ ਨਾ ਹੀ ਬਿੱਲ ਵਿੱਚ ਯੂਨਿਟਾਂ ਦਾ ਪੂਰਾ ਵੇਰਵਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਬਿੱਲਾਂ ਦੀ ਸਹੀ ਜਾਂਚ ਕਰਨਾ ਮੁਸ਼ਕਲ ਹੋ ਗਿਆ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਵੱਲੋਂ ਜਾਰੀ ਕੀਤੀ ਸਮਾਰਟ ਮੀਟਰ ਐਪ ‘ਤੇ ਰੋਜ਼ਾਨਾ ਦੀ ਯੂਨਿਟ ਖਪਤ ਸਮੇਂ ਸਿਰ ਅਪਡੇਟ ਨਹੀਂ ਹੁੰਦੀ। ਇਸ ਕਾਰਨ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਹਰ ਰੋਜ਼ ਕਿੰਨੀਆਂ ਯੂਨਿਟਾਂ ਖਰਚ ਹੋ ਰਹੀਆਂ ਹਨ ਅਤੇ ਉਹ ਆਪਣੀ ਬਿਜਲੀ ਦੀ ਵਰਤੋਂ ਨੂੰ ਕਾਬੂ ਵਿੱਚ ਨਹੀਂ ਰੱਖ ਸਕਦੇ। ਸਿਰਫ਼ ਰਕਮ ਦਾ ਮੈਸੇਜ, ਬਿੱਲ ਦਾ ਵੇਰਵਾ ਗਾਇਬ ਖਪਤਕਾਰਾਂ ਦਾ ਕਹਿਣਾ ਹੈ ਕਿ ਸਮਾਰਟ ਮੀਟਰ ਲੱਗਣ ਤੋਂ ਬਾਅਦ ਬਿੱਲ ਆਉਣ ‘ਤੇ ਮੋਬਾਈਲ ‘ਤੇ ਸਿਰਫ਼ ਇੱਕ ਐੱਸਐੱਮਐੱਸ ਭੇਜਿਆ ਜਾਂਦਾ ਹੈ, ਜਿਸ ਵਿੱਚ ਕੇਵਲ ਅਕਾਊਂਟ ਨੰਬਰ ਅਤੇ ਕੁੱਲ ਬਿੱਲ ਦੀ ਰਕਮ ਦਰਜ ਹੁੰਦੀ ਹੈ। ਇਸ ਵਿੱਚ ਇਹ ਨਹੀਂ ਦੱਸਿਆ ਜਾਂਦਾ ਕਿ ਕੁੱਲ ਕਿੰਨੀਆਂ ਯੂਨਿਟਾਂ ਦੀ ਖਪਤ ਹੋਈ, ਬਿੱਲ ਕਿਸ ਦਰ ਨਾਲ ਬਣਿਆ ਅਤੇ ਹੋਰ ਕੀ-ਕੀ ਚਾਰਜ ਸ਼ਾਮਲ ਹਨ। ਇਸ ਕਾਰਨ ਲੋਕਾਂ ਵਿੱਚ ਬਿੱਲਾਂ ਦੀ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ। 70 ਹਜ਼ਾਰ ਦਾ ਬਿੱਲ ਦੇਖ ਦੁਕਾਨਦਾਰ ਹੈਰਾਨ ਇੱਕ ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਇਸ ਵਾਰ ਕਰੀਬ 70 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਆਇਆ ਹੈ, ਜਦਕਿ ਉਸ ਦੇ ਮੁਤਾਬਕ ਉਸ ਦੀ ਦੁਕਾਨ ਵਿੱਚ ਬਿਜਲੀ ਦੀ ਖਪਤ ਇੰਨੀ ਨਹੀਂ ਹੈ ਕਿ ਇੰਨਾ ਵੱਡਾ ਬਿੱਲ ਬਣੇ। ਉਸ ਨੇ ਕਿਹਾ ਕਿ ਜੇਕਰ ਰੋਜ਼ਾਨਾ ਯੂਨਿਟਾਂ ਦੀ ਜਾਣਕਾਰੀ ਅਤੇ ਬਿੱਲ ਦਾ ਪੂਰਾ ਵੇਰਵਾ ਉਪਲਬਧ ਹੁੰਦਾ ਤਾਂ ਉਹ ਸਮੇਂ ਸਿਰ ਖਪਤ ਦੀ ਜਾਂਚ ਕਰ ਸਕਦਾ ਸੀ। ਇਸ ਤਰ੍ਹਾਂ ਦੇ ਮਾਮਲਿਆਂ ਨੇ ਹੋਰ ਖਪਤਕਾਰਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਵਿਭਾਗ ਕੋਲ ਪੂਰਾ ਡਾਟਾ, ਪਰ ਖਪਤਕਾਰ ਅਣਜਾਣ ਖਪਤਕਾਰਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਸਿਸਟਮ ਕੋਲ ਹਰ ਸਮੇਂ ਖਪਤ ਦਾ ਪੂਰਾ ਰਿਕਾਰਡ ਮੌਜੂਦ ਹੁੰਦਾ ਹੈ, ਪਰ ਇਹ ਜਾਣਕਾਰੀ ਆਮ ਉਪਭੋਗਤਾਵਾਂ ਤੱਕ ਪਾਰਦਰਸ਼ੀ ਢੰਗ ਨਾਲ ਨਹੀਂ ਪਹੁੰਚਦੀ। ਲੋਕਾਂ ਦਾ ਮੰਨਣਾ ਹੈ ਕਿ ਜਦੋਂ ਪੂਰਾ ਡਾਟਾ ਵਿਭਾਗ ਕੋਲ ਉਪਲਬਧ ਹੈ ਤਾਂ ਖਪਤਕਾਰਾਂ ਨੂੰ ਵੀ ਰੋਜ਼ਾਨਾ ਦੀ ਖਪਤ ਅਤੇ ਬਿੱਲ ਦਾ ਵਿਸਥਾਰ ਨਾਲ ਵੇਰਵਾ ਮਿਲਣਾ ਚਾਹੀਦਾ ਹੈ। ਖੇਤਰ ਦੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਰਟ ਮੀਟਰਾਂ ਦੀ ਐਪ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ, ਰੋਜ਼ਾਨਾ ਯੂਨਿਟਾਂ ਦੀ ਸਹੀ ਜਾਣਕਾਰੀ ਉਪਲਬਧ ਕਰਵਾਈ ਜਾਵੇ ਅਤੇ ਹਰ ਬਿੱਲ ਦੇ ਨਾਲ ਯੂਨਿਟਾਂ, ਦਰਾਂ ਅਤੇ ਹੋਰ ਚਾਰਜਾਂ ਦਾ ਪੂਰਾ ਵੇਰਵਾ ਭੇਜਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਖਪਤਕਾਰਾਂ ਦਾ ਭਰੋਸਾ ਬਰਕਰਾਰ ਰਹੇ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਸਰੀਰਦਾਨ ਕਰਕੇ ਰਮੇਸ਼ ਕੁਮਾਰ ਟੁਟੇਜਾ ਬਣੇ ਮਨੁੱਖਤਾ ਲਈ ਪ੍ਰੇਰਨਾ ਅਗਲੀ ਖ਼ਬਰ ਮਾਂ ਧੀ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਨੇ ਲਗਾਇਆ ਡੀ.ਐਸ.ਪੀ ਦਫਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।