08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੀੜਤ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਨੂੰ ਪੰਚਾਇਤ ਨੇ ਨਕਾਰਿਆ

ਕੁੱਪ ਕਲਾਂ, 7 ਅਗਸਤ (ਸੁਖਜਿੰਦਰ ਸਿੰਘ ਝੱਲ) - ਪਿਛਲੇ ਦਿਨੀ ਮਾਲੇਰਕੋਟਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ ਇੱਕ ਪਰਿਵਾਰ ਵੱਲੋਂ ਪਿੰਡ ਰੁੜਕੀ ਕਲਾਂ ਦੇ ਕਈ ਵਿਅਕਤੀਆਂ ਉੱਤੇ ਘਰ ਅੰਦਰ ਦਾਖਲ ਹੋ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ , ਇਸ ਸਬੰਧੀ ਨੀਲਮ ਰਾਣੀ ਪਤਨੀ ਲੇਟ ਰਮੇਸ਼ ਕੁਮਾਰ ਨੇ ਆਖਿਆ ਸੀ ਕਿ ਉਨ੍ਹਾਂ ਦੇ ਘਰ ਉੱਤੇ ਜਿੱਥੇ ਹਮਲਾ ਕਰਦਿਆਂ ਕੁੱਟਮਾਰ ਕੀਤੀ ਗਈ , ਉੱਥੇ ਹੀ ਖੋਹ ਵੀ ਕੀਤੀ ਗਈ , ਜਿਸ ਉਪਰੰਤ ਉਹ ਹਸਪਤਾਲ ਵਿਖੇ ਜੇਰੇ ਇਲਾਜ ਹਨ ਅਤੇ ਘਟਨਾ ਦੇ ਕਈ ਦਿਨ ਬੀਤਣ ਉਪਰੰਤ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ , ਇਸ ਸਬੰਧੀ ਆਪਣਾ ਪੱਖ ਰੱਖਦਿਆਂ ਪਿੰਡ ਰੁੜਕੀ ਕਲਾਂ ਦੀ ਸਰਪੰਚ ਨਿਰਮਲਜੀਤ ਕੌਰ ਦੇ ਪਤੀ ਕਰਮਜੀਤ ਸਿੰਘ ਅਤੇ ਸਾਬਕਾ ਪੰਚ ਜਗਜੀਤ ਸਿੰਘ ਨੇ ਆਖਿਆ ਕਿ ਉਕਤ ਪਰਿਵਾਰ ਵੱਲੋਂ ਲਗਾਏ ਹੋਏ ਸਾਰੇ ਹੀ ਦੋਸ਼ ਝੂਠੇ ਅਤੇ ਬੇਬੁਨਿਆਦ ਹਨ ਕਿਉਂਕਿ ਪਿੰਡ ਦੇ ਕੁਝ ਪਤਵੰਤੇ ਸੱਜਣ ਇਸ ਪਰਿਵਾਰ ਨੂੰ ਸਮਝਾਉਣ ਵਾਸਤੇ ਗਏ ਸਨ , ਜਿਸ ਪਿੱਛੇ ਕਾਰਨ ਇਹ ਸੀ ਕਿ ਉਕਤ ਪਰਿਵਾਰ ਕਬਾੜ ਦੇ ਕੰਮ ਦੀ ਆੜ ਹੇਠ ਵੇਲੇ ਕੁਵੇਲੇ ਚੋਰੀ ਦੇ ਸਮਾਨ ਦੀ ਖਰੀਦ ਕਰਦਾ ਹੈ , ਜਿਸ ਦਾ ਉਨ੍ਹਾਂ ਨੂੰ ਸ਼ੱਕ ਹੈ , ਜਿਸ ਬਾਬਤ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਆਖਿਆ ਜਾ ਚੁੱਕਾ ਹੈ ਪਰ ਇਸ ਗੱਲ ਨੂੰ ਮੰਨਣ ਦੀ ਬਜਾਏ ਉਕਤ ਪਰਿਵਾਰ ਵੱਲੋਂ ਪਿੰਡ ਦੇ ਇੱਜਤਦਾਰ ਵਿਅਕਤੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਦੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਕਤ ਪਰਿਵਾਰ ਝੂਠ ਬੋਲ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ , ਇਸ ਮੌਕੇ ਪੰਚਾਇਤ ਦੀ ਹਾਜ਼ਰੀ ਦੌਰਾਨ ਉਹ ਝੋਟੀ ਵੀ ਸਹੀ ਸਲਾਮਤ ਬਾਹਰ ਕੱਢਵਾਈ ਗਈ ਜਿਸ ਨੂੰ ਪੀੜਤ ਪਰਿਵਾਰ ਵੱਲੋਂ ਮਰੀ ਆਖਿਆ ਗਿਆ ਸੀ ਅਤੇ ਖੋਹ ਕੀਤੇ ਮੋਬਾਇਲ ਬਾਬਤ ਉਨ੍ਹਾਂ ਆਖਿਆ ਕਿ ਉਹ ਪੁਲਿਸ ਪਾਸ ਹੈ ਨਾ ਕਿ ਕਿਸੇ ਨੇ ਖੋਹਿਆ ਹੈ , ਇਸ ਸਬੰਧੀ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਪੁਲਿਸ ਜਾਂਚ ਉੱਤੇ ਪੂਰਾ ਭਰੋਸਾ ਹੈ ਅਤੇ ਸੱਚ ਜਲਦ ਸਭ ਦੇ ਸਾਹਮਣੇ ਹੋਵੇਗਾ ।

ਸੰਬੋਧਿਨ ਕਰਦੇ ਹੋਏ ਪ੍ਰੋਗਰਾਮ ਅਫਸਰ ਗੁਰਵਿੰਦਰ ਸਿੰਘ। ਤਸਵੀਰ: ਧਾਲੀਵਾਲ 08-08-2026
ਕੁੱਪ ਕਲਾਂ, 7 ਅਗਸਤ (ਸੁਖਜਿੰਦਰ ਸਿੰਘ ਝੱਲ) - ਪਿਛਲੇ ਦਿਨੀ ਮਾਲੇਰਕੋਟਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ ਇੱਕ ਪਰਿਵਾਰ ਵੱਲੋਂ ਪਿੰਡ ਰੁੜਕੀ ਕਲਾਂ ਦੇ ਕਈ ਵਿਅਕਤੀਆਂ ਉੱਤੇ ਘਰ ਅੰਦਰ ਦਾਖਲ ਹੋ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ , ਇਸ ਸਬੰਧੀ ਨੀਲਮ ਰਾਣੀ ਪਤਨੀ ਲੇਟ ਰਮੇਸ਼ ਕੁਮਾਰ ਨੇ ਆਖਿਆ ਸੀ ਕਿ ਉਨ੍ਹਾਂ ਦੇ ਘਰ ਉੱਤੇ ਜਿੱਥੇ ਹਮਲਾ ਕਰਦਿਆਂ ਕੁੱਟਮਾਰ ਕੀਤੀ ਗਈ , ਉੱਥੇ ਹੀ ਖੋਹ ਵੀ ਕੀਤੀ ਗਈ , ਜਿਸ ਉਪਰੰਤ ਉਹ ਹਸਪਤਾਲ ਵਿਖੇ ਜੇਰੇ ਇਲਾਜ ਹਨ ਅਤੇ ਘਟਨਾ ਦੇ ਕਈ ਦਿਨ ਬੀਤਣ ਉਪਰੰਤ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ , ਇਸ ਸਬੰਧੀ ਆਪਣਾ ਪੱਖ ਰੱਖਦਿਆਂ ਪਿੰਡ ਰੁੜਕੀ ਕਲਾਂ ਦੀ ਸਰਪੰਚ ਨਿਰਮਲਜੀਤ ਕੌਰ ਦੇ ਪਤੀ ਕਰਮਜੀਤ ਸਿੰਘ ਅਤੇ ਸਾਬਕਾ ਪੰਚ ਜਗਜੀਤ ਸਿੰਘ ਨੇ ਆਖਿਆ ਕਿ ਉਕਤ ਪਰਿਵਾਰ ਵੱਲੋਂ ਲਗਾਏ ਹੋਏ ਸਾਰੇ ਹੀ ਦੋਸ਼ ਝੂਠੇ ਅਤੇ ਬੇਬੁਨਿਆਦ ਹਨ ਕਿਉਂਕਿ ਪਿੰਡ ਦੇ ਕੁਝ ਪਤਵੰਤੇ ਸੱਜਣ ਇਸ ਪਰਿਵਾਰ ਨੂੰ ਸਮਝਾਉਣ ਵਾਸਤੇ ਗਏ ਸਨ , ਜਿਸ ਪਿੱਛੇ ਕਾਰਨ ਇਹ ਸੀ ਕਿ ਉਕਤ ਪਰਿਵਾਰ ਕਬਾੜ ਦੇ ਕੰਮ ਦੀ ਆੜ ਹੇਠ ਵੇਲੇ ਕੁਵੇਲੇ ਚੋਰੀ ਦੇ ਸਮਾਨ ਦੀ ਖਰੀਦ ਕਰਦਾ ਹੈ , ਜਿਸ ਦਾ ਉਨ੍ਹਾਂ ਨੂੰ ਸ਼ੱਕ ਹੈ , ਜਿਸ ਬਾਬਤ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਆਖਿਆ ਜਾ ਚੁੱਕਾ ਹੈ ਪਰ ਇਸ ਗੱਲ ਨੂੰ ਮੰਨਣ ਦੀ ਬਜਾਏ ਉਕਤ ਪਰਿਵਾਰ ਵੱਲੋਂ ਪਿੰਡ ਦੇ ਇੱਜਤਦਾਰ ਵਿਅਕਤੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਦੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਕਤ ਪਰਿਵਾਰ ਝੂਠ ਬੋਲ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ , ਇਸ ਮੌਕੇ ਪੰਚਾਇਤ ਦੀ ਹਾਜ਼ਰੀ ਦੌਰਾਨ ਉਹ ਝੋਟੀ ਵੀ ਸਹੀ ਸਲਾਮਤ ਬਾਹਰ ਕੱਢਵਾਈ ਗਈ ਜਿਸ ਨੂੰ ਪੀੜਤ ਪਰਿਵਾਰ ਵੱਲੋਂ ਮਰੀ ਆਖਿਆ ਗਿਆ ਸੀ ਅਤੇ ਖੋਹ ਕੀਤੇ ਮੋਬਾਇਲ ਬਾਬਤ ਉਨ੍ਹਾਂ ਆਖਿਆ ਕਿ ਉਹ ਪੁਲਿਸ ਪਾਸ ਹੈ ਨਾ ਕਿ ਕਿਸੇ ਨੇ ਖੋਹਿਆ ਹੈ , ਇਸ ਸਬੰਧੀ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਪੁਲਿਸ ਜਾਂਚ ਉੱਤੇ ਪੂਰਾ ਭਰੋਸਾ ਹੈ ਅਤੇ ਸੱਚ ਜਲਦ ਸਭ ਦੇ ਸਾਹਮਣੇ ਹੋਵੇਗਾ । ਇਸ ਮੌਕੇ ਪੰਚਾਇਤ ਮੈਂਬਰ ਜਗਦੀਪ ਸਿੰਘ , ਪੰਚਾਇਤ ਮੈਂਬਰ ਗੁਰਤਰਨ ਸਿੰਘ , ਪੰਚਾਇਤ ਮੈਂਬਰ ਮੇਘ ਸਿੰਘ , ਪੰਚਾਇਤ ਮੈਂਬਰ ਰਵਿੰਦਰ ਸਿੰਘ , ਹਰਪਿੰਦਰ ਸਿੰਘ , ਭਰਪੂਰ ਸਿੰਘ , ਪ੍ਰਧਾਨ ਦਰਸਨ ਸਿੰਘ , ਜਰਨੈਲ ਸਿੰਘ , ਹਰਪ੍ਰੀਤ ਸਿੰਘ , ਦਰਸਨ ਸਿੰਘ , ਹਰਵਿੰਦਰ ਸਿੰਘ , ਜਸਵੀਰ ਸਿੰਘ , ਅੱਛਰਾ ਸਿੰਘ , ਕਰਮ ਸਿੰਘ , ਮੇਜਰ ਸਿੰਘ , ਜਗਮੋਹਨ ਸਿੰਘ , ਮੱਲ ਸਿੰਘ , ਸੁਖਦੀਪ ਸਿੰਘ , ਅਮਰੀਕ ਸਿੰਘ , ਕੁਲਦੀਪ ਸਿੰਘ , ਗੁਰਮੀਤ ਸਿੰਘ , ਰਾਵਲਦੀਪ ਸਿੰਘ , ਗੁਰਪ੍ਰੀਤ ਸਿੰਘ , ਅੰਮ੍ਰਿਤਪਾਲ ਸਿੰਘ , ਗੁਰਪ੍ਰੀਤ ਗੋਪੀ , ਸੰਤੋਖ ਸਿੰਘ ਪੰਮਾ , ਮਨਦੀਪ ਸਿੰਘ , ਵੀਰੂ , ਦੀਪਾ , ਗੋਪੀ ਵਪਾਰੀ , ਪੀਤੀ , ਨਿਰਭੈ ਸਿੰਘ , ਅਸ਼ਰਾ , ਪਾਲੀ , ਮੰਨਾ , ਦਲਜੀਤ ਸਿੰਘ ਜੀਤਾ , ਬਲਜੀਤ ਸਿੰਘ , ਦਿਲਬਾਗ ਸਿੰਘ , ਮਾਸਟਰ ਗੁਰਦੇਵ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚਾ ਅੱਜ ਕਰੇਗਾ ਵਿੱਤ ਮੰਤਰੀ ਨਿਵਾਸ ਦਾ ਘਿਰਾਓ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਈਕੋ ਕਲੱਬ ਵਲੋਂ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।