ਸਰਕਾਰੀ ਸਕੂਲ ਛਾਹੜ ’ਚ ਐੱਨ.ਐੱਸ.ਐੱਸ ਦੀ ਨਵੀਂ ਯੂਨਿਟ ਦਾ ਉਦਘਾਟਨ
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਤੰਤਰਤਾ ਸੰਗਰਾਮੀ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛਾਹੜ ਵਿਖੇ ਚੇਅਰਮੈਨ ਅਮਨਦੀਪ ਜੋਸ਼ੀ ਅਤੇ ਇੰਚਾਰਜ ਪ੍ਰਿੰਸੀਪਲ ਦਰਸ਼ਨ ਪਾਲ ਦੀ ਅਗਵਾਈ ਵਿਚ ਐਨ. ਐਸ.
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਤੰਤਰਤਾ ਸੰਗਰਾਮੀ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛਾਹੜ ਵਿਖੇ ਚੇਅਰਮੈਨ ਅਮਨਦੀਪ ਜੋਸ਼ੀ ਅਤੇ ਇੰਚਾਰਜ ਪ੍ਰਿੰਸੀਪਲ ਦਰਸ਼ਨ ਪਾਲ ਦੀ ਅਗਵਾਈ ਵਿਚ ਐਨ.ਐਸ.ਐਸ ਦੀ ਨਵੀਂ ਯੂਨਿਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਮਹੰਤ ਬਾਬਾ ਜਗਦੀਸ਼ ਗਿਰ ਧੂਣਾ ਸਾਹਿਬ, ਛਾਹੜ ਅਤੇ ਵਿਸ਼ੇਸ਼ ਮਹਿਮਾਨ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇੰਪਰੂਵਮੈਂਟ ਟਰੱਸਟ, ਸੰਗਰੂਰ ਵਲੋਂ ਕੀਤਾ ਗਿਆ। ਪ੍ਰੋਗਰਾਮ ਅਫ਼ਸਰ ਚੰਦਰ ਸ਼ੇਖਰ ਅੱਤਰੇ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਐਨ.ਐਸ.ਐਸ ਦੀ ਸ਼ੁਰੂਆਤ, ਇਸ ਦੇ ਮੌਟੋ “ ਮੈਂ ਨਹੀਂ ਤੁਸੀਂ” ਬਾਰੇ ਅਤੇ ਕੌਮੀ ਸੇਵਾ ਯੋਜਨਾ ਦੇ ਮਹੱਤਵ ਸਮਾਜਿਕ ਜਾਗਰੂਕਤਾ ਅਤੇ ਜਿੰਮੇਵਾਰੀ ਦੇਸ਼ ਸੇਵਾ ਤੇ ਰਾਸ਼ਟਰੀ ਸੇਵਾ ਵਿੱਚ ਕੌਮੀ ਸੇਵਾ ਯੋਜਨਾ ਦੇ ਯੋਗਦਾਨ, ਇਸ ਦੇ ਮੁੱਖ ਕੰਮ ਅਤੇ ਵਲੰਟੀਅਰਾਂ ਨੂੰ ਐਨ.ਐਸ.ਐਸ ਦੇ ਅਕਾਦਮਿਕ ਅਤੇ ਭਵਿੱਖ ਵਿਚ ਲਾਭ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ ਨੇ ਸਕੂਲ ਵਿਚ ਐਨ.ਐਸ.ਐਸ ਦੀ ਯੂਨਿਟ ਆਉਣ ਦੀ ਸ਼ਲਾਘਾ ਕੀਤੀ ਅਤੇ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਸਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਇੰਚਾਰਜ ਪ੍ਰਿੰਸੀਪਲ ਦਰਸ਼ਨ ਪਾਲ ਨੇ ਵਿਦਿਆਰਥੀਆਂ ਨੂੰ ਐਨ.ਐਸ.ਐਸ ਵਿਚ ਭਾਗ ਲੈਕੇ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ।ਕੈਂਪ ਦੌਰਾਨ ਮਹੰਤ ਬਾਬਾ ਜਗਦੀਸ਼ ਗਿਰ ਅਤੇ ਪ੍ਰੀਤਮ ਸਿੰਘ ਪੀਤੂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇ ਆਏ ਹੋਏ ਮਹਿਮਾਨਾਂ ਵਲੋੰ ਮਿਲਕੇ ਬੂਟੇ ਵੀ ਲਗਾਏ ਗਏ।ਇਸ ਮੌਕੇ ਮਨਦੀਪ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ, ਸੁਖਬੀਰ ਸਿੰਘ, ਦਵਿੰਦਰ ਸਿੰਘ, ਗੁਰਬੀਰ ਕੌਰ ਅਤੇ ਗੁਰਜੀਤ ਕੌਰ,ਅਮਿਤ ਬੱਤਰਾ, ਅੰਜੂ ਟੰਡਨ, ਅਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਜਗਤਾਰ ਸਿੰਘ, ਬਲਜਿੰਦਰ ਸਿੰਘ,ਬਰਿੰਦਰ ਕੌਰ, ਰਾਜਵੀਰ ਕੌਰ, ਰਜਨੀ ਕੌਰ, ਹਰਵੇਲ ਸਿੰਘ, ਸਰਬਜੀਤ ਕੌਰ, ਗਿਆਨ ਸਿੰਘ, ਮੋਹਿਤ ਅਤੇ ਨਿੱਕਾ ਸਿੰਘ ਪੰਚ ਆਦਿ ਮੌਜੂਦ ਸਨ।