12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਨਿਕਾ ਪਟਿਆਲਾ ਬਣੀ ਮਿਸ ਤੀਜ

ਸੁਨਾਮ ਊਧਮ ਸਿੰਘ ਵਾਲਾ, 10 (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਥਾਨਕ ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਸੁਨੀਤਾ ਸ਼ਰਮਾ ਦੀ ਅਗਵਾਈ ਵਿਚ ਤੀਜ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਦੀ ਧਰਮਪਤਨੀ ਸ਼੍ਰੀਮਤੀ ਸ਼ਬੀਨਾ ਅਰੋੜਾ ਜਦੋਂ ਕਿ ਵਿਸੇਸ਼ ਮਹਿਮਾਨ ਵਜੋਂ ਕੌਂਸਲਰ ਆਸ਼ਾ ਬਜਾਜ ਅਤੇ ਨਿਰਮਲਾ ਸਿੰਗਲਾ ਸ਼ਾਮਿਲ ਹੋਏ।

ਅਜੀਤ ਡੈਸਕ 12-08-2026
ਸੁਨਾਮ ਊਧਮ ਸਿੰਘ ਵਾਲਾ, 10 (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਥਾਨਕ ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਸੁਨੀਤਾ ਸ਼ਰਮਾ ਦੀ ਅਗਵਾਈ ਵਿਚ ਤੀਜ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਵਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਦੀ ਧਰਮਪਤਨੀ ਸ਼੍ਰੀਮਤੀ ਸ਼ਬੀਨਾ ਅਰੋੜਾ ਜਦੋਂ ਕਿ ਵਿਸੇਸ਼ ਮਹਿਮਾਨ ਵਜੋਂ ਕੌਂਸਲਰ ਆਸ਼ਾ ਬਜਾਜ ਅਤੇ ਨਿਰਮਲਾ ਸਿੰਗਲਾ ਸ਼ਾਮਿਲ ਹੋਏ। ਸ਼ਾਮਿਲ ਹੋਏ।ਸ਼ਬੀਨਾ ਅਰੋੜਾ ਨੇ ਤੀਜ ਦੇ ਤਿਉਹਾਰ ਦੀ ਵਧਾਈ ਦਿੰਦਿਆ ਕਿਹਾ ਅਜਿਹੇ ਤਿਉਹਾਰ ਜਿੱਥੇ ਲੰਮੇ ਸਮੇਂ ਤੋਂ ਵਿਛੜੀਆਂ ਸਹੇਲੀਆਂ ਦਾ ਮੇਲ ਕਰਵਾਉਂਦੇ ਹਨ ਉੱਥੇ ਹੀ ਪੁਰਾਣੇ ਸੱਭਿਆਚਾਰ ਅਤੇ ਲੋਕ ਕਲਾਵਾਂ ਤੋਂ ਵੀ ਨਵੀਂ ਪੀੜੀ ਨੂੰ ਜਾਣੂ ਕਰਵਾਉਂਦੇ ਹਨ। ਇਸ ਸਮੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਅਤੇ ਕਨਿਕਾ ਪਟਿਆਲਾ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ। ਇਸ ਮੌਕੇ ਸੁਨੀਤਾ ਸ਼ਰਮਾ, ਰੋਜੀ ਮੰਗਲਾ, ਮੀਨੂ ਕਾਂਸਲ ਅਤੇ ਮੰਜੂ ਗਰਗ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਗ੍ਰਿਫ਼ਤਾਰੀਆਂ ਤੋਂ ਭੱਜੀ-ਖੇੜੀ, ਚੰਨੋ ਅਗਲੀ ਖ਼ਬਰ ਕਮਲ ਧਾਲੀਵਾਲ ਦੀਆਂ ਸਰਗਰਮੀਆਂ ਨੇ ਵਰਕਰਾਂ ਦੇ ਹੌਸਲੇ ਕੀਤੇ ਬੁਲੰਦ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।