12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭਾਜਪਾ ਆਗੂ ਦਾਮਨ ਥਿੰਦ ਬਾਜਵਾ ਗੁਰੂ ਰਵਿਦਾਸ ਜੀ ਦੇ ਪਾਵਨ ਕਲਸ਼ ਲੈ ਕੇ ਪਹੁੰਚੇ ਜਖੇਪਲ

ਜਖੇਪਲ, 11 ਅਗਸਤ (ਮੇਜਰ ਸਿੰਘ ਸਿੱਧੂ) - ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਸੀਰ ਗੋਵਰਧਨਪੁਰ ਕਾਂਸ਼ੀ (ਬਨਾਰਸ) ਤੋਂ ਆਏ ਪਵਿੱਤਰ ਮਿੱਟੀ ਦੇ ਕਲਸ਼ ਨੂੰ ਭਾਜਪਾ ਜਿਲ੍ਹਾ ਸੰਗਰੂਰ-2 ਦੀ ਪ੍ਰਧਾਨ ਦਾਮਨ ਥਿੰਦ ਬਾਜਵਾ ਪਿੰਡ ਜਖੇਪਲ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰਾਂ ਅਤੇ ਸਥਾਨਾਂ ਤੇ ਲੈ ਕੇ ਪਹੁੰਚੇ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਪਵਿੱਤਰ ਕਲਸ਼ ਦਾ ਸ਼ਰਧਾ ਨਾਲ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ।

ਭਗਤ ਰਵਿਦਾਸ ਜੀ ਦੇ ਪਵਿੱਤਰ ਕਲਸ਼ ਲੈ ਕੇ ਪਹੁੰਚਣ ਤੇ ਪਿੰਡ ਜਖੇਪਲ ਵਾਸ਼ੀ ਭਾਜਪਾ ਆਗੂਆਂ ਦਾ ਸਨਮਾਨ ਕਰਦੇ ਹੋਏ । ਤਸਵੀਰ-ਮੇਜਰ ਸਿੰਘ ਸਿੱਧੂ 12-08-2026
ਜਖੇਪਲ, 11 ਅਗਸਤ (ਮੇਜਰ ਸਿੰਘ ਸਿੱਧੂ) - ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਸੀਰ ਗੋਵਰਧਨਪੁਰ ਕਾਂਸ਼ੀ (ਬਨਾਰਸ) ਤੋਂ ਆਏ ਪਵਿੱਤਰ ਮਿੱਟੀ ਦੇ ਕਲਸ਼ ਨੂੰ ਭਾਜਪਾ ਜਿਲ੍ਹਾ ਸੰਗਰੂਰ-2 ਦੀ ਪ੍ਰਧਾਨ ਦਾਮਨ ਥਿੰਦ ਬਾਜਵਾ ਪਿੰਡ ਜਖੇਪਲ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰਾਂ ਅਤੇ ਸਥਾਨਾਂ ਤੇ ਲੈ ਕੇ ਪਹੁੰਚੇ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਪਵਿੱਤਰ ਕਲਸ਼ ਦਾ ਸ਼ਰਧਾ ਨਾਲ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ ਇਹ ਪਵਿੱਤਰ ਯਾਤਰਾ ਅਤੇ ਸਮਾਗਮ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਭਾਜਪਾ ਲੀਡਰਸ਼ਿਪ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਆਯੋਜਿਤ ਕੀਤੇ ਜਾ ਰਹੇ ਹਨ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ, ਭਾਜਪਾ ਜ਼ਿਲ੍ਹਾ ਕਿਸਾਨ ਮੋਰਚਾ ਪ੍ਰਧਾਨ ਗੁਰਮੇਲ ਸਿੰਘ ਕਾਲਾ ਜਖੇਪਲ, ਸ਼੍ਰੀ ਨਵਾਬ ਖਾਨ,ਜਸਵੀਰ ਜੱਸੀ ਧਰਮਗੜ੍ਹ ਜ਼ਿਲ੍ਹਾ ਵਾਇਸ ਪ੍ਰਧਾਨ, ਜਗਪਾਲ ਸਿੰਘ ਗੰਢੂਆਂ ਭਾਜਪਾ ਸਰਕਲ ਪ੍ਰਧਾਨ, ਗੁਰਸੇਵਕ ਸਿੰਘ ਮੀਤ ਪ੍ਰਧਾਨ,ਗੁਰਦੀਪ ਸਿੰਘ,ਜੈਂਕੀ ਮੰਡੇਰ, ਕੁਲਵੀਰ ਮੰਡੇਰ, ਸੱਤਪਾਲ ਮੰਡੇਰ, ਚਮਕੌਰ ਸਿੰਘ, ਜੱਗੀ ਸਿੰਘ,ਦਰਸ਼ਨ ਸਿੰਘ,ਹਮੀਰ ਸਿੰਘ ਗੰਢੂਆਂ, ਗਿਆਨ ਸਿੰਘ, ਕੇਵਲ ਸਿੰਘ,ਬਿੰਦਰ ਸਿੰਘ, ਜਰਨੈਲ ਸਿੰਘ, ਕਾਲਾ ਸਿੰਘ,ਅਜੈਬ ਸਿੰਘ, ਹੰਸਾ ਸਿੰਘ, ਸੁਰਜੀਤ ਸਿੰਘ, ਨਾਨੂੰ ਸਿੰਘ, ਬਹਾਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਬਰ ਜਗਮੇਲ ਸਿੰਘ, ਭਾਈ ਕ੍ਰਿਸ਼ਨ ਸਿੰਘ, ਜਗਸ਼ੀਰ ਸਿੰਘ ਜੱਗੀ, ਜੀਤੀ ਸਿੰਘ, ਅਮਰੀਕ ਸਿੰਘ, ਚਮਕੌਰ ਸਿੰਘ, ਰੋਸ਼ਨ ਸਿੰਘ, ਬਿੰਦਰ ਸਿੰਘ, ਤਰਨਜੀਤ ਖਾਲਸਾ ਸ਼ੋਸ਼ਲ ਮੀਡੀਆ ਇੰਚਾਰਜ ਤੋਂ ਇਲਾਵਾ ਹੰਬਲਬਾਸ ਧਰਮਸ਼ਾਲਾ ਕਮੇਟੀ, ਭਗਤ ਰਵਿਦਾਸ ਧਰਮਸ਼ਾਲਾ ਕਮੇਟੀ ਧਾਲੀਵਾਲਬਾਸ,ਗੁਰੂ ਘਰ ਰਵਿਦਾਸ ਕਮੇਟੀ ਹੰਬਲਬਾਸ, ਭਗਤ ਰਵਿਦਾਸ ਕਮੇਟੀ ਜਖੇਪਲਬਾਸ ਆਦਿ ਦੇ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।
ਪਿਛਲੀ ਖ਼ਬਰ ਵਿੱਤ ਮੰਤਰੀ ਦੇ ‘ਐਂਟੀ ਸਟੇਟ’ ਬਿਆਨ ਵਿਰੁੱਧ ਮਹਿਲ ਕਲਾਂ ਦੇ ਮੁਲਾਜ਼ਮਾਂ ਨੇ ਰਾਸ਼ਟਰੀ ਝੰਡੇ ਫੜ ਕੇ ਕੀਤਾ ਰੋਸ ਪ੍ਰਗਟ 17... ਅਗਲੀ ਖ਼ਬਰ ਗੁਰੂ ਨਾਨਕ ਕਲੋਨੀ ਦੀ ਸੀਵਰੇਜ ਲਾਈਨਾਂ ਅਤੇ ਸਫਾਈ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਖਿਲ਼ਾਫ ਖੋਲ੍ਹਿਆ ਜਾਵੇਗਾ–ਬੀਬੀ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।