19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵਿਸ਼ਾਲ ਭੰਡਾਰਾ 21 ਨੂੰ ਲੱਗੇਗਾ

ਖਨੌਰੀ, 17 ਅਗਸਤ (ਬਲਵਿੰਦਰ ਸਿੰਘ ਥਿੰਦ) - ਸ੍ਰੀ ਨੈਣਾ ਦੇਵੀ ਮੰਦਰ ਖਨੌਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਦੀ ਨੌਮੀ ਦੇ ਪਾਵਨ ਮੌਕੇ ’ਤੇ ਮਾਤਾ ਜੀ ਦਾ ਭੰਡਾਰਾ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਪ੍ਰਬੰਧਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਅਜੀਤ ਡੈਸਕ 18-08-2026
ਖਨੌਰੀ, 17 ਅਗਸਤ (ਬਲਵਿੰਦਰ ਸਿੰਘ ਥਿੰਦ) - ਸ੍ਰੀ ਨੈਣਾ ਦੇਵੀ ਮੰਦਰ ਖਨੌਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਦੀ ਨੌਮੀ ਦੇ ਪਾਵਨ ਮੌਕੇ ’ਤੇ ਮਾਤਾ ਜੀ ਦਾ ਭੰਡਾਰਾ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਪ੍ਰਬੰਧਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤੀਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਹ ਭੰਡਾਰਾ ਖਨੌਰੀ ਅਤੇ ਸਮੁੱਚੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ। 21 ਅਗਸਤ, ਵੀਰਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਕਰਵਾਇਆ ਜਾਵੇਗਾ, ਉਪਰੰਤ ਦੁਪਹਿਰ 12 ਵਜੇ ਭੰਡਾਰਾ ਸ਼ੁਰੂ ਹੋਵੇਗਾ, ਜੋ ਮਾਤਾ ਰਾਣੀ ਦੇ ਭਗਤਾਂ ਲਈ ਅਤੁੱਟ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਨੈਣਾ ਦੇਵੀ ਮੰਦਰ ਖਨੌਰੀ ਇਲਾਕੇ ਦੀ ਸੰਗਤ ਲਈ ਆਸਥਾ ਦਾ ਪ੍ਰਮੁੱਖ ਕੇਂਦਰ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਵਿਚ ਉਤਸ਼ਾਹ ਨਾਲ ਮਨਾਏ ਆਜ਼ਾਦੀ ਦਿਵਸ ਸਮਾਰੋਹ ਅਗਲੀ ਖ਼ਬਰ ‘ ਤੀਆਂ ਦਾ ਮੇਲਾ-2026’ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।