19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸ਼ਹਿਰ ਦੇ ਮੁੱਖ ਮਾਰਗ ਛਪਾਰ ਰੋਡ ’ਤੇ ਖੜ੍ਹਾ ਗੰਦਾ ਪਾਣੀ ਅਤੇ ਟੁੱਟ ਚੁੱਕੀ ਸੜਕ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਲਈ ਬਣੀ ਨਰਕ

ਅਹਿਮਦਗੜ੍ਹ, 18 ਅਗਸਤ (ਰਣਧੀਰ ਸਿੰਘ ਮਹੋਲੀ) - ਅਹਿਮਦਗੜ੍ਹ ਦੀਆਂ ਖਸਤਾ ਹਾਲ ਸੜਕਾਂ ਸਬੰਧੀ ਲੰਬੇ ਸਮੇਂ ਤੋ ਦੁਕਾਨਦਾਰ, ਰਾਹਗੀਰ ਅਤੇ ਸ਼ਹਿਰ ਵਾਸੀ ਨਗਰ ਕੌਂਸਲ ਨੂੰ ਵਾਰ ਵਾਰ ਬੇਨਤੀਆਂ ਅਤੇ ਮੰਗ ਪੱਤਰਾ ਰਾਹੀਂ ਸੜਕ ਬਣਾਉਣ ਲਈ ਅਪੀਲਾਂ ਕਰਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਪਿਛਲੇ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਨੂੰ ਨਾ ਬਣਾਏ ਜਾਣ ਦੇ ਕਾਰਨ ਸ਼ਹਿਰ ਵਾਸੀਆਂ ਸਮੇਤ ਦੁਕਾਨਦਾਰਾਂ ਅਤੇ ਆਉਣ ਜਾਣ ਵਾਲਿਆਂ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 19-08-2026
ਅਹਿਮਦਗੜ੍ਹ, 18 ਅਗਸਤ (ਰਣਧੀਰ ਸਿੰਘ ਮਹੋਲੀ) - ਅਹਿਮਦਗੜ੍ਹ ਦੀਆਂ ਖਸਤਾ ਹਾਲ ਸੜਕਾਂ ਸਬੰਧੀ ਲੰਬੇ ਸਮੇਂ ਤੋ ਦੁਕਾਨਦਾਰ, ਰਾਹਗੀਰ ਅਤੇ ਸ਼ਹਿਰ ਵਾਸੀ ਨਗਰ ਕੌਂਸਲ ਨੂੰ ਵਾਰ ਵਾਰ ਬੇਨਤੀਆਂ ਅਤੇ ਮੰਗ ਪੱਤਰਾ ਰਾਹੀਂ ਸੜਕ ਬਣਾਉਣ ਲਈ ਅਪੀਲਾਂ ਕਰਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਪਿਛਲੇ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਨੂੰ ਨਾ ਬਣਾਏ ਜਾਣ ਦੇ ਕਾਰਨ ਸ਼ਹਿਰ ਵਾਸੀਆਂ ਸਮੇਤ ਦੁਕਾਨਦਾਰਾਂ ਅਤੇ ਆਉਣ ਜਾਣ ਵਾਲਿਆਂ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸਕੂਲਾਂ ਨੂੰ ਜਾਣ ਵਾਲਾ ਮੁੱਖ ਮਾਰਗ ਛਪਾਰ ਰੋਡ ਤੇ ਮੀਂਹ ਪੈਣ ਜਾਣ ਕਾਰਨ ਉਸ ਉੱਪਰ ਵੱਡੀ ਮਾਤਰਾ ਵਿੱਚ ਪਾਣੀ ਜਮਾ ਹੋ ਜਾਂਦਾ ਹੈ। ਸੜਕਾਂ ’ਤੇ ਥਾਂ-ਥਾਂ ਪਏ ਡੂੰਘੇ ਟੋਏ ਮੀਂਹ ਦੇ ਪਾਣੀ ਨਾਲ ਭਰ ਕੇ ਦਿਖਾਈ ਨਾ ਦੇਣ ਕਾਰਨ ਦੋ-ਪਹੀਆ ਵਾਹਨ ਚਾਲਕ, ਸਕੂਲ ਨੂੰ ਜਾਣ ਵਾਲੇ ਬੱਚੇ ਇਸ ਵਿੱਚ ਡਿਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸ਼ਹਿਰ ਵਾਸੀਆਂ ਨੇ ਕਿਹਾ ਕਿ ਆਉਂਦੇ ਮਹੀਨੇ ਵਿੱਚ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਸ਼ੁਰੂ ਹੋਣ ਜਾ ਰਿਹਾ ਹੈ ਉਸ ਨੂੰ ਜਾਣ ਵਾਲਾ ਇਹ ਮੁੱਖ ਮਾਰਗ ਬਹੁਤ ਜ਼ਿਆਦਾ ਖਸਤਾ ਹਾਲਤ ਵਿੱਚ ਹੈ ਜਿਸ ਕਾਰਨ ਮੇਲੇ ਵਿੱਚ ਦੂਰ ਦੁਰੇਡੇ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਸੜਕਾਂ ਦੇ ਡੂੰਘੇ ਟੋਏ ਭਰ ਕੇ ਅਤੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕਰਦੇ ਹੋਏ ਇਸ ਨੂੰ ਬਣਾਇਆ ਜਾਵੇ।
ਪਿਛਲੀ ਖ਼ਬਰ ਪਿੰਡ ਤੋਲੇਵਾਲ ਵਿਖੇ ਲੱਗੀਆਂ ਤੀਆਂ ਦੀਆਂ ਵਿਸ਼ਾਲ ਰੌਣਕਾਂ ਅਗਲੀ ਖ਼ਬਰ ਡਾਕਟਰ ਮੁਹੰਮਦ ਸ਼ਬੀਰ ਸਿਹਤ ਮੰਤਰੀ ਪੰਜਾਬ ਵਲੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।