ਫੋਟੋਗ੍ਰਾਫਰਾਂ ਵਲੋਂ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਕੇਕ ਕੱਟ ਕੇ ਮਨਾਉਂਦਿਆਂ ਕੈਮਰੇ ਦੇ ਰਚੇਤਾ ਹੈਨਰੀ ਫਾਕਸ ਤਾਲਬੋਟ ਨੂੰ ਕੀਤਾ ਯਾਦ
ਭਵਾਨੀਗੜ੍ਹ, 20 ਅਗਸਤ (ਲਖਵਿੰਦਰ ਪਾਲ ਗਰਗ)-ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਇਕਾਈ ਭਵਾਨੀਗੜ੍ਹ ਵਲੋਂ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮਨਾਉਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੂਬਾ ਸਰਪ੍ਰਸਤ ਰਣਧੀਰ ਸਿੰਘ ਫੱਗੂਵਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ’ਤੇ ਉਨ੍ਹਾਂ ਵਲੋਂ ਫੋਟੋਗ੍ਰਾਫ਼ੀ ਦੀ ਸ਼ੁਰੂਆਤ ਤੋਂ ਲੈਣ ਕੇ ਹੁਣ ਤੱਕ ਦੇ ਸਮੇਂ ਦੇ ਨਾਲ ਬਦਲਦੇ ਇਸ ਕਿੱਤੇ ਸਬੰਧੀ ਵਿਸਥਾਰ ਪੂਰਬਕ ਚਾਨਣਾ ਪਾਇਆ।
ਭਵਾਨੀਗੜ੍ਹ, 20 ਅਗਸਤ (ਲਖਵਿੰਦਰ ਪਾਲ ਗਰਗ)-ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਇਕਾਈ ਭਵਾਨੀਗੜ੍ਹ ਵਲੋਂ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮਨਾਉਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੂਬਾ ਸਰਪ੍ਰਸਤ ਰਣਧੀਰ ਸਿੰਘ ਫੱਗੂਵਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ’ਤੇ ਉਨ੍ਹਾਂ ਵਲੋਂ ਫੋਟੋਗ੍ਰਾਫ਼ੀ ਦੀ ਸ਼ੁਰੂਆਤ ਤੋਂ ਲੈਣ ਕੇ ਹੁਣ ਤੱਕ ਦੇ ਸਮੇਂ ਦੇ ਨਾਲ ਬਦਲਦੇ ਇਸ ਕਿੱਤੇ ਸਬੰਧੀ ਵਿਸਥਾਰ ਪੂਰਬਕ ਚਾਨਣਾ ਪਾਇਆ। ਸਮਾਗਮ ਦੌਰਾਨ ਸੂਬਾ ਸਰਪ੍ਰਸਤ ਆਰ.ਕੇ ਪਰਦੀਪ ਵਲੋਂ ਫੋਟੋਗ੍ਰਾਫ਼ੀ ਕਰਨ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਸਥਾਨਕ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਚਹਿਲ, ਸਕੱਤਰ ਮਨਜੀਤ ਸਿੰਘ ਮਾਹੀ ਅਤੇ ਖ਼ਜ਼ਾਨਚੀ ਕਰਮਜੀਤ ਸਿੰਘ ਲੱਕੀ ਨੇ ਫੋਟੋਗ੍ਰਾਫ਼ਰਜ਼ ਨੂੰ ਆਪਣੇ ਕਿੱਤੇ ਨੂੰ ਹੋਰ ਅੱਗੇ ਵਧਾਉਣ ਲਈ ਹਰ ਦਿਨ ਮਿਹਨਤ ਕਰਨ ਦਾ ਸੱਦਾ ਦਿੰਦਿਆਂ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਕੇਕ ਕੱਟ ਕੇ ਕੈਮਰੇ ਦੇ ਰਚੇਤਾ ਹੈਨਰੀ ਫਾਕਸ ਤਾਲਬੋਟ ਨੂੰ ਯਾਦ ਕੀਤਾ। ਇਸ ਮੌਕੇ ’ਤੇ ਸੀਨੀਅਰ ਮੀਤ ਪ੍ਰਧਾਨ ਪਰਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਸੰਜੀਵ ਝਨੇੜੀ ਦੋਵੇਂ ਮੀਤ ਪ੍ਰਧਾਨ , ਰਜਿੰਦਰ ਸਿੰਘ ਸਹਾਇਕ ਸਕੱਤਰ, ਦਵਿੰਦਰ ਸਿੰਘ ਰਾਣਾ ਪੀ.ਆਰ.ਓ, ਕ੍ਰਿਸ਼ਨ ਸਿੰਘ, ਸੁਖਦੇਵ ਸਿੰਘ ਘੁਮਾਣ, ਵਰਿੰਦਰ ਸਿੰਘ, ਨਰਿੰਦਰਪਾਲ, ਲਖਵਿੰਦਰ ਸਿੰਘ, ਰਵਿੰਦਰ ਸਿੰਘ, ਜਸਪ੍ਰੀਤ ਸਿੰਘ ਥਿੰਦ, ਰਜਿੰਦਰ ਸਿੰਘ, ਦੀਦਾਰ ਸਿੰਘ, ਗੁਰਧਿਆਨ ਸਿੰਘ, ਜੁਵਾਲਾ ਸਿੰਘ, ਬਲਕਾਰ ਸਿੰਘ, ਰਣਵੀਰ ਸਿੰਘ, ਹਰਬੰਸ ਸਿੰਘ, ਸੁਖਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਮਿੱਤ ਕੁਮਾਰ ਆਦਿ ਹਾਜ਼ਰ ਸਨ।