28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਧੂਰੀ ਦੇ ਖ਼ੂਨੀ ਕੱਕੜਵਾਲ ਚੌਂਕ ਦੀਆਂ ਲਾਈਟਾਂ ਦਾ ਮਸਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜਾ

ਧੂਰੀ, 27 ਅਗਸਤ (ਲਖਵੀਰ ਸਿੰਘ ਧਾਂਦਰਾ) - ਧੂਰੀ-ਸੰਗਰੂਰ ਮੁੱਖ ਮਾਰਗ ’ਤੇ ਸਥਿਤ ਖ਼ੂਨੀ ‘ਕੱਕੜਵਾਲ ਚੌਂਕ’ ਵਿਖੇ ਲੰਮੇ ਸਮੇਂ ਤੋਂ ਠੱਪ ਪਈਆਂ ਟਰੈਫ਼ਿਕ ਲਾਈਟਾਂ ਕਾਰਨ ਪੈਦਾ ਹੋ ਰਹੇ ਜਾਨਲੇਵਾ ਖ਼ਤਰੇ ਅਤੇ ਜਨਤਕ ਸੁਰੱਖਿਆ ਦੇ ਗੰਭੀਰ ਮੁੱਦੇ ਨੂੰ ਲੈ ਕੇ ਆਵਾਜ਼ ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਹੜੇ ਪੁੱਜ ਗਈ ਹੈ। ‘ਸੋਸਾਇਟੀ ਫ਼ਾਰ ਲਾਅ ਐਂਡ ਜਸਟਿਸ ਪੰਜਾਬ’ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਟਿਵਾਣਾ ਅਤੇ ਸਕੱਤਰ ਜਨਰਲ ਐਡਵੋਕੇਟ ਰਾਜੇਸ਼ਵਰ ਚੌਧਰੀ ਵੱਲੋਂ ਦਾਇਰ ਕੀਤੀ ਗਈ ਜਨਹਿਤ ਸ਼ਿਕਾਇਤ ’ਤੇ ਗੰਭੀਰ ਨੋਟਿਸ ਲੈਂਦਿਆਂ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਅਤੇ ਮੈਂਬਰ ਜਸਟਿਸ ਗੁਰਬੀਰ ਸਿੰਘ ਦੇ ਬੈਂਚ ਨੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੂੰ 24 ਸਤੰਬਰ ਤੱਕ ਮਾਮਲੇ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਡੀ.ਸੀ. ਅਤੇ ਐੱਸ.ਐੱਸ.ਪੀ. ਸੰਗਰੂਰ ਤੋਂ ਰਿਪੋਰਟ ਤਲਬ 28-08-2026
ਧੂਰੀ, 27 ਅਗਸਤ (ਲਖਵੀਰ ਸਿੰਘ ਧਾਂਦਰਾ) - ਧੂਰੀ-ਸੰਗਰੂਰ ਮੁੱਖ ਮਾਰਗ ’ਤੇ ਸਥਿਤ ਖ਼ੂਨੀ ‘ਕੱਕੜਵਾਲ ਚੌਂਕ’ ਵਿਖੇ ਲੰਮੇ ਸਮੇਂ ਤੋਂ ਠੱਪ ਪਈਆਂ ਟਰੈਫ਼ਿਕ ਲਾਈਟਾਂ ਕਾਰਨ ਪੈਦਾ ਹੋ ਰਹੇ ਜਾਨਲੇਵਾ ਖ਼ਤਰੇ ਅਤੇ ਜਨਤਕ ਸੁਰੱਖਿਆ ਦੇ ਗੰਭੀਰ ਮੁੱਦੇ ਨੂੰ ਲੈ ਕੇ ਆਵਾਜ਼ ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਹੜੇ ਪੁੱਜ ਗਈ ਹੈ। ‘ਸੋਸਾਇਟੀ ਫ਼ਾਰ ਲਾਅ ਐਂਡ ਜਸਟਿਸ ਪੰਜਾਬ’ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਟਿਵਾਣਾ ਅਤੇ ਸਕੱਤਰ ਜਨਰਲ ਐਡਵੋਕੇਟ ਰਾਜੇਸ਼ਵਰ ਚੌਧਰੀ ਵੱਲੋਂ ਦਾਇਰ ਕੀਤੀ ਗਈ ਜਨਹਿਤ ਸ਼ਿਕਾਇਤ ’ਤੇ ਗੰਭੀਰ ਨੋਟਿਸ ਲੈਂਦਿਆਂ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਅਤੇ ਮੈਂਬਰ ਜਸਟਿਸ ਗੁਰਬੀਰ ਸਿੰਘ ਦੇ ਬੈਂਚ ਨੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੂੰ 24 ਸਤੰਬਰ ਤੱਕ ਮਾਮਲੇ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨ ਸਾਹਮਣੇ ਪੱਖ ਰੱਖਦਿਆਂ ਐਡਵੋਕੇਟ ਟਿਵਾਣਾ ਨੇ ਦੱਸਿਆ ਕਿ ਕੱਕੜਵਾਲ ਚੌਂਕ ਧੂਰੀ, ਬਰਨਾਲਾ, ਸੰਗਰੂਰ ਅਤੇ ਮਲੇਰਕੋਟਲਾ ਨੂੰ ਜੋੜਨ ਵਾਲਾ ਅਹਿਮ ਚੌਰਾਹਾ ਹੈ। ਇੱਥੇ ਦਿਨ-ਰਾਤ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਪ੍ਰਸ਼ਾਸਨਿਕ ਅਣਗਹਿਲੀ ਕਾਰਨ ਲਾਈਟਾਂ ਬੰਦ ਹੋਣ ਕਰਕੇ ਇਹ ਚੌਂਕ ‘ਹਾਦਸਿਆਂ ਦਾ ਅੱਡਾ’ ਬਣ ਚੁੱਕਾ ਹੈ। ਰੋਜ਼ਾਨਾ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਨਾਲ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਪੈਦਲ ਰਾਹੀਆਂ ਦੀ ਜਾਨ ਹਰ ਵੇਲੇ ਜੋਖ਼ਮ ਵਿੱਚ ਰਹਿੰਦੀ ਹੈ। ਸ਼ਿਕਾਇਤ ਵਿੱਚ ਦਲੀਲ ਦਿੱਤੀ ਗਈ ਕਿ ਸੰਵਿਧਾਨ ਦੀ ਧਾਰਾ 21 ਤਹਿਤ ਹਰ ਨਾਗਰਿਕ ਨੂੰ ਸੁਰੱਖਿਅਤ ਜੀਵਨ ਜਿਊਣ ਦਾ ਮੂਲ ਅਧਿਕਾਰ ਪ੍ਰਾਪਤ ਹੈ। ਟਰੈਫ਼ਿਕ ਲਾਈਟਾਂ ਦੀ ਮੁਰੰਮਤ ਨਾ ਕਰਵਾਉਣਾ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਤੱਖ ਉਲੰਘਣਾ ਹੈ। ਸੋਸਾਇਟੀ ਨੇ ਮੰਗ ਕੀਤੀ ਕਿ ਚੌਂਕ ਦੀਆਂ ਟਰੈਫ਼ਿਕ ਲਾਈਟਾਂ ਤੁਰੰਤ ਚਾਲੂ ਕੀਤੀਆਂ ਜਾਣ। ਲਾਈਟਾਂ ਦੀ ਨਿਯਮਤ ਦੇਖਭਾਲ ਸੁਨਿਸ਼ਚਿਤ ਕੀਤੀ ਜਾਵੇ। ਜਿੰਨਾ ਚਿਰ ਲਾਈਟਾਂ ਠੀਕ ਨਹੀਂ ਹੁੰਦੀਆਂ, ਉੱਥੇ ਪੱਕੇ ਤੌਰ ’ਤੇ ਟਰੈਫ਼ਿਕ ਪੁਲਿਸ ਕਰਮਚਾਰੀ ਤੈਨਾਤ ਕੀਤੇ ਜਾਣ।
ਪਿਛਲੀ ਖ਼ਬਰ ਅਕਾਲ ਕਾਲਜ ਆਫ਼ ਐਜੂਕੇਸ਼ਨ ਵਿਖੇ ‘ਖੇਲ੍ਹੋ ਇੰਡੀਆ ਸੰਵਾਦ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਵਲੋਂ ਨਾਰੋਮਾਜਰਾ ਵਿਖੇ ਕਰੀਬ 49 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਖੇਡ ਸਟੇਡੀਅਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।