30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਕੂਲਾਂ ਦੇ ਮੁੱਖ ਗੇਟ ਅੱਗੇ ਮੁੱਖ ਮੰਤਰੀ ਦੇ ਟਵੀਟ ਅਤੇ ਅਧਿਆਪਕ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕ ਕੇ ਕੀਤੀ ਨਾਅਰੇਬਾਜ਼ੀ

ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤੇ ਅੱਜ ਸੰਗਰੂਰ ਜਿਲੇ ਦੇ ਵੱਡੀ ਗਿਣਤੀ ਸਕੂਲਾਂ ਦੇ ਮੁੱਖ ਗੇਟ ਅੱਗੇ ਮੁੱਖ ਮੰਤਰੀ ਦੇ ਟਵੀਟ ਅਤੇ ਮੁਲਾਜ਼ਮ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕ ਕੇ ਅਧਿਆਪਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਜਥੇਬੰਦਕ ਐਕਸ਼ਨ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਦਾਤਾ ਸਿੰਘ, ਦੇਵੀ ਦਿਆਲ, ਗੁਰਸੇਵਕ ਸਿੰਘ ਕਲੇਰ, ਵਰਿੰਦਰਜੀਤ ਸਿੰਘ ਬਜਾਜ, ਸੁਖਵਿੰਦਰ ਗਿਰ, ਜਤਿੰਦਰ ਜੋਤੀ, ਸੁਖਜਿੰਦਰ ਹਰੀਕਾ ਅਤੇ ਪਰਮਿੰਦਰ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਗੱਲਬਾਤ ਕਰਨ ਤੋਂ ਭਗੌੜਾ ਹੋ ਚੁੱਕਾ ਹੈ।

ਅਜੀਤ ਡੈਸਕ 30-08-2026
ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤੇ ਅੱਜ ਸੰਗਰੂਰ ਜਿਲੇ ਦੇ ਵੱਡੀ ਗਿਣਤੀ ਸਕੂਲਾਂ ਦੇ ਮੁੱਖ ਗੇਟ ਅੱਗੇ ਮੁੱਖ ਮੰਤਰੀ ਦੇ ਟਵੀਟ ਅਤੇ ਮੁਲਾਜ਼ਮ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕ ਕੇ ਅਧਿਆਪਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਜਥੇਬੰਦਕ ਐਕਸ਼ਨ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਦਾਤਾ ਸਿੰਘ, ਦੇਵੀ ਦਿਆਲ, ਗੁਰਸੇਵਕ ਸਿੰਘ ਕਲੇਰ, ਵਰਿੰਦਰਜੀਤ ਸਿੰਘ ਬਜਾਜ, ਸੁਖਵਿੰਦਰ ਗਿਰ, ਜਤਿੰਦਰ ਜੋਤੀ, ਸੁਖਜਿੰਦਰ ਹਰੀਕਾ ਅਤੇ ਪਰਮਿੰਦਰ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਗੱਲਬਾਤ ਕਰਨ ਤੋਂ ਭਗੌੜਾ ਹੋ ਚੁੱਕਾ ਹੈ। ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਪੈਨਸ਼ਨਰਾਂ ਆਗੂਆਂ ਨੂੰ ਮੀਟਿੰਗ ਲਈ ਬੁਲਾ ਕੇ ਗੱਲਬਾਤ ਤੋਂ ਭੱਜਣਾ ਬਹੁਤ ਹੀ ਨਿੰਦਨਯੋਗ ਹੈ। 27 ਅਗਸਤ ਦੇ ਲਾਮਿਸਾਲ ਐਕਸ਼ਨ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬੁਖਲਾਹਟ ਵਿੱਚ ਆ ਗਿਆ ਹੈ। ਪੰਜਾਬ ਦੇ ਅਧਿਆਪਕ, ਮੁਲਾਜ਼ਮ ਅਤੇ ਪੈਨਸ਼ਨਰ ਮੁੱਖ ਮੰਤਰੀ ਦੇ ਮੁਲਾਜ਼ਮ, ਪੈਨਸ਼ਨਰ ਵਿਰੋਧੀ ਰਵਈਏ ਨੂੰ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦਾ ਸਮੁੱਚਾ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਇੱਕਜੁੱਟ ਹੋ ਕੇ ਚੋਣਾਂ ਵਿੱਚ ਮੁੱਖ ਮੰਤਰੀ ਦੇ ਹੰਕਾਰੀ ਰਵਈਏ ਦਾ ਜਵਾਬ ਦੇਵੇਗਾ।
ਪਿਛਲੀ ਖ਼ਬਰ ਅੱਜ ਤੋਂ ਡੀ.ਸੀ. ਦਫ਼ਤਰ ਬਾਹਰ ਲੱਗਣ ਵਾਲੇ ਪੱਕੇ ਮੋਰਚੇ ਦੀ ਉਲੀਕੀ ਵਿਉਂਤਬੰਦੀ ਅਗਲੀ ਖ਼ਬਰ 11 ਸਾਲ ਪਹਿਲਾਂ ਦਿੱਲੀ ਦੇ ਇੱਕ ਵਪਾਰੀ ਦੇ ਹੋਏ ਕਤਲ ਦੇ ਦੋਸ਼ਾਂ ਵਿੱਚੋਂ ਤਿੰਨ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।