04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੋਹਨਜੀਤ ਸਿੰਘ ਨਾਲ ਪੁਲਿਸ ਵਲੋਂ ਧੱਕੇਸ਼ਾਹੀ ਕਰਨ ਦੇ ਵੱਖ-ਵੱਖ ਆਗੂਆਂ ਨੇ ਲਗਾਏ ਦੋਸ਼

ਚੀਮਾ ਮੰਡੀ, 3 ਸਤੰਬਰ (ਜਗਰਾਜ ਮਾਨ) - ਪਿੰਡ ਸ਼ੇਰੋਂ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਅਤੇ ਉਹਨਾਂ ਨੂੰ ਪਿੰਡ ਅਤੇ ਇਲਾਕੇ ਵਿੱਚ ਚੱਲ ਰਹੇ ਨਸ਼ਿਆਂ ਸੰਬੰਧੀ ਜਾਣੂ ਕਰਵਾਉਣ ਲਈ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨੂੰ ਜਦੋਂ ਭਗਵੰਤ ਮਾਨ ਨੂੰ ਪੁਲਿਸ ਨੇ ਨਾ ਮਿਲਣ ਦਿੱਤਾ ਤਾਂ ਉਹਨਾਂ ਨੇ ਕੋਠੇ ਤੇ ਚੜ੍ਹ ਕੇ ਰੋਸ ਦਿਖਾਵਾ ਕੀਤਾ ਅਤੇ ਕਾਲਾ ਝੰਡਾ ਵਿਖਾਇਆ । ਇਸ ਸਾਰੇ ਮਸਲੇ ਨੂੰ ਲੈ ਕੇ ਪੁਲਿਸ ਨੇ ਮੋਹਨਜੀਤ ਸਿੰਘ ਨੂੰ ਹਿਰਾਸਤ ’ਚ ਲੈ ਲਿਆ ।

ਅਜੀਤ ਡੈਸਕ 04-09-2026
ਚੀਮਾ ਮੰਡੀ, 3 ਸਤੰਬਰ (ਜਗਰਾਜ ਮਾਨ) - ਪਿੰਡ ਸ਼ੇਰੋਂ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਅਤੇ ਉਹਨਾਂ ਨੂੰ ਪਿੰਡ ਅਤੇ ਇਲਾਕੇ ਵਿੱਚ ਚੱਲ ਰਹੇ ਨਸ਼ਿਆਂ ਸੰਬੰਧੀ ਜਾਣੂ ਕਰਵਾਉਣ ਲਈ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨੂੰ ਜਦੋਂ ਭਗਵੰਤ ਮਾਨ ਨੂੰ ਪੁਲਿਸ ਨੇ ਨਾ ਮਿਲਣ ਦਿੱਤਾ ਤਾਂ ਉਹਨਾਂ ਨੇ ਕੋਠੇ ਤੇ ਚੜ੍ਹ ਕੇ ਰੋਸ ਦਿਖਾਵਾ ਕੀਤਾ ਅਤੇ ਕਾਲਾ ਝੰਡਾ ਵਿਖਾਇਆ । ਇਸ ਸਾਰੇ ਮਸਲੇ ਨੂੰ ਲੈ ਕੇ ਪੁਲਿਸ ਨੇ ਮੋਹਨਜੀਤ ਸਿੰਘ ਨੂੰ ਹਿਰਾਸਤ ’ਚ ਲੈ ਲਿਆ । ਵਿਰੋਧੀ ਧਿਰ ਦੇ ਆਗੂਆਂ ਨੇ ਪੁਲਿਸ ਤੇ ਦੋਸ਼ ਲਗਾਉਂਦੇ ਕਿਹਾ ਕਿ ਪੁਲਿਸ ਨੇ ਇਸ ਨੌਜਵਾਨ ਨੂੰ ਉੱਪਰ ਬਹੁਤ ਜਿਆਦਾ ਤਸੱਦਤ ਕੀਤਾ ਅਤੇ ਇਸ ਉੱਪਰ ਪਰਚਾ ਦਰਜ ਕੀਤਾ ਗਿਆ । ਪੰਜਾਬ ਦੇ ਹਾਲਾਤ ਇਨੇ ਮਾੜੇ ਹੋ ਗਏ ਹਨ ਕਿ ਕੋਈ ਵਿਅਕਤੀ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦਾ, ਜੇ ਕੋਈ ਹੱਕ ਦੀ ਗੱਲ ਕਰਦਾ ਹੈ ਤਾਂ ਉਸਨੂੰ ਪੁਲਿਸ ਵੱਲੋਂ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਪਰਚੇ ਕੀਤੇ ਜਾਂਦੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਮੋਹਨਜੀਤ ਸਿੰਘ ਦੇ ਹੱਕ ਵਿੱਚ ਵੱਖ-ਵੱਖ ਪਾਸਿਆਂ ਤੋਂ ਚਰਚਾ ਅਤੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਵਰਗੀ ਗੰਭੀਰ ਸਮੱਸਿਆ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਵਿਅਕਤੀ ਦੀ ਗੱਲ ਸੁਣਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਲੋੜ ਹੈ। ਵਿਨਰਜੀਤ ਸਿੰਘ ਗੋਲਡੀ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸਨਾਮ , ਰਜਿੰਦਰ ਦੀਪਾ ਕਾਂਗਰਸੀ ਆਗੂ ਸੁਨਾਮ, ਐਡਵੋਕੇਟ ਗੁਰਕੀਰਤ ਸਿੰਘ ਲਖਮੀਰਵਾਲਾ ਜਿਲਾ ਪ੍ਰਧਾਨ ਵਾਰਿਸ ਪੰਜਾਬ ਦੇ ਅਤੇ ਹੋਰ ਰਾਜਨੀਤਿਕ ਆਗੂਆਂ ਵੱਲੋਂ ਮੋਹਨਜੀਤ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਉਸ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ।
ਪਿਛਲੀ ਖ਼ਬਰ ਜਨਮ ਅਸ਼ਟਮੀ ਮੌਕੇ ਨੈਣਾ ਦੇਵੀ ਮੰਦਰ ਵਲੋਂ ਕੱਢੀਆਂ ਗਈਆਂ ਮਨਮੋਹਕ ਝਾਂਕੀਆਂ ਅਗਲੀ ਖ਼ਬਰ ਪ੍ਰੋਫ਼ੈਸਰ ਹਰਜਿੰਦਰ ਸਿੰਘ ਦੁੱਗਾਂ ਨੂੰ ਸਦਮਾ, ਸਾਢੂ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।