06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਧਾਰਮਿਕ ਸਮਾਗਮ ’ਚ ‘ਆਪ’ ਆਗੂਆਂ ਨੇ ਕੀਤੀ ਸ਼ਮੂਲੀਅਤ

ਸੰਗਰੂਰ, 5 ਸਤੰਬਰ (ਧੀਰਜ ਪਸ਼ੌਰੀਆ ) - ਆਮ ਆਦਮੀ ਪਾਰਟੀ ਵਲੋਂ ਸਰਸਵਤੀ ਮੰਦਰ ਹਰੇੜੀ ਰੋਡ ਸੰਗਰੂਰ ਵਿਖੇ ਹਨੁਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ, ਜਿਸ ’ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ, ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਟਿੰਕਲ ਗਰਗ, ਦਲਿਤ ਵਿਕਾਸ ਬੋਰਡ ਹਲਕਾ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਝਨੇੜੀ, ਸੋਨੂ ਸਿੰਘ ਨਵਦੀਪ ਕੌਰ, ਰਵੀ ਸ਼ਰਮਾ ਤੋਂ ਇਲਾਵਾ ਕਈ ਪਾਰਟੀ ਵਰਕਰ ਅਤੇ ਵਾਰਡ ਦੇ ਪਤਵੰਤੇ ਸੱਜਣ ਵੀ ਪਹੁੰਚੇ ਹੋਏ ਸਨ । ਇਸ ਧਾਰਮਿਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਵਲੋਂ ਅਯੁੱਧਿਆ ਦੇ ਰਾਮ ਮੰਦਰ ’ਚ ਹੋਈ ਕਥਿਤ ਚੰਦਾ ਚੋਰੀ (ਭੇਟਾ ਦੀ ਚੋਰੀ) ਦੇ ਮਾਮਲੇ ’ਚ ਲਿਖੇ ਪੱਤਰ ਉੱਤੇ ਵੀ ਦਸਤਖਤ ਕਰਵਾਏ ਗਏ ।

ਅਜੀਤ ਡੈਸਕ 06-09-2026
ਸੰਗਰੂਰ, 5 ਸਤੰਬਰ (ਧੀਰਜ ਪਸ਼ੌਰੀਆ ) - ਆਮ ਆਦਮੀ ਪਾਰਟੀ ਵਲੋਂ ਸਰਸਵਤੀ ਮੰਦਰ ਹਰੇੜੀ ਰੋਡ ਸੰਗਰੂਰ ਵਿਖੇ ਹਨੁਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ, ਜਿਸ ’ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ, ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਟਿੰਕਲ ਗਰਗ, ਦਲਿਤ ਵਿਕਾਸ ਬੋਰਡ ਹਲਕਾ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਝਨੇੜੀ, ਸੋਨੂ ਸਿੰਘ ਨਵਦੀਪ ਕੌਰ, ਰਵੀ ਸ਼ਰਮਾ ਤੋਂ ਇਲਾਵਾ ਕਈ ਪਾਰਟੀ ਵਰਕਰ ਅਤੇ ਵਾਰਡ ਦੇ ਪਤਵੰਤੇ ਸੱਜਣ ਵੀ ਪਹੁੰਚੇ ਹੋਏ ਸਨ । ਇਸ ਧਾਰਮਿਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਵਲੋਂ ਅਯੁੱਧਿਆ ਦੇ ਰਾਮ ਮੰਦਰ ’ਚ ਹੋਈ ਕਥਿਤ ਚੰਦਾ ਚੋਰੀ (ਭੇਟਾ ਦੀ ਚੋਰੀ) ਦੇ ਮਾਮਲੇ ’ਚ ਲਿਖੇ ਪੱਤਰ ਉੱਤੇ ਵੀ ਦਸਤਖਤ ਕਰਵਾਏ ਗਏ । ਜ਼ਿਕਰਯੋਗ ਹੈ ਕਿ ਇਸ ਪੱਤਰ ’ਚ ਕਥਿਤ ਚੰਦਾ ਚੋਰੀ ਦੇ ਮਾਮਲੇ ’ਚ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰਦਿਆਂ ਪਾਰਟੀ ਵਲੋਂ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਜਵਾਹਰ ਦਾਸ ਵਿਖੇ ਬਰਾਂਡਿਆਂ ਦਾ ਲੈਂਟਰ ਪਾਇਆ ਅਗਲੀ ਖ਼ਬਰ ਜਨਮ ਅਸ਼ਟਮੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।