06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਗਵੰਤ ਮਾਨ ਅਤੇ ਅਮਨ ਅਰੋੜਾ ਦੇ ਇਸ਼ਾਰੇ ਉੱਤੇ ਗੁਰਸਿੱਖ ਨੌਜਵਾਨ ਮੋਹਨਜੀਤ ਦੇ ਕਕਾਰਾਂ ਦੀ ਹੋਈ ਬੇਅਦਬੀ- ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਮੋਹਨਜੀਤ ਮਾਮਲੇ ਵਿਚ ਡਟ ਕੇ ਕਰੇਗਾ ਪੈਰਵਾਈ- ਕਲੇਰ, ਗੋਲਡੀ

ਸੰਗਰੂਰ, 5 ਸਤੰਬਰ (ਦਮਨਜੀਤ ਸਿੰਘ)- ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੁਲਿਸ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਇਸ਼ਾਰੇ ਉੱਤੇ ਪਿੰਡ ਸ਼ੇਰੋਂ ਦੇ ਗੁਰਸਿੱਖ ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਦੇ ਕਕਾਰਾਂ ਦੀ ਬੇਅਦਬੀ ਕਰਨ ਦੇ ਨਾਲ-ਨਾਲ ਦੱਬ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ। ਉਹ ਮੋਹਨਜੀਤ ਸਿੰਘ ਸ਼ੇਰੋਂ ਦਾ ਹਾਲ ਜਾਣਨ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚੇ ਹੋਏ ਸਨ।

ਭਾਜਪਾ ਆਗੂ ਜਗਦੇਵ ਜਿੰਦਲ ਵਲੋਂ ਧੂਰੀ ਸੀਟ ਤੋਂ ਦਾਅਵੇਦਾਰੀ ਪੇਸ਼ 06-09-2026
ਸੰਗਰੂਰ, 5 ਸਤੰਬਰ (ਦਮਨਜੀਤ ਸਿੰਘ)- ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੁਲਿਸ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਇਸ਼ਾਰੇ ਉੱਤੇ ਪਿੰਡ ਸ਼ੇਰੋਂ ਦੇ ਗੁਰਸਿੱਖ ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਦੇ ਕਕਾਰਾਂ ਦੀ ਬੇਅਦਬੀ ਕਰਨ ਦੇ ਨਾਲ-ਨਾਲ ਦੱਬ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ। ਉਹ ਮੋਹਨਜੀਤ ਸਿੰਘ ਸ਼ੇਰੋਂ ਦਾ ਹਾਲ ਜਾਣਨ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚੇ ਹੋਏ ਸਨ। ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੱਲੋਂ ਮਜੀਠੀਆ ਨੂੰ ਮੋਹਨਜੀਤ ਮਾਮਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੇ ਜਾਣ ਉਪਰੰਤ ਮਜੀਠੀਆ ਨੇ ਕਿਹਾ ਕਿ ਮੋਹਨਜੀਤ ਨਾਲ ਹੋਇਆ ਵਰਤਾਰਾ ਬਹੁਤ ਹੀ ਮੰਦਭਾਗਾ ਅਤੇ ਅਣਮਨੁੱਖੀ ਹੈ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਪੰਜਾਬੀਆਂ ਨੂੰ ਮੁੜ ਇੰਦਰਾ ਗਾਂਧੀ ਦਾ ਰਾਜ ਚੇਤੇ ਕਰਵਾ ਦਿੱਤਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਾ ਝੰਡਾ ਦਿਖਾਉਂਦੇ ਹੋਏ ਕਿਹਾ ਕਿ ਜੇਕਰ ਕਾਲੇ ਝੰਡੇ ਦਿਖਾਉਣ ਨਾਲ ਪਰਚੇ ਦਰਜ ਹੁੰਦੇ ਹਨ ਤਾਂ ਭਗਵੰਤ ਮਾਨ ਸਰਕਾਰ ਮੇਰੇ ਉੱਤੇ ਪਰਚਾ ਦਰਜ ਕਰ ਕੇ ਦਿਖਾਵੇ। ਮਜੀਠੀਆ ਨੇ ਕਿਹਾ ਕਿ ਜਿਹੜੀ ਸਰਕਾਰ ਦਾ ਸਪੀਕਰ ਖੁਦ ਮੰਨ ਰਿਹਾ ਹੈ ਕਿ ਪੰਜਾਬ ਅੰਦਰ ਨਸ਼ਾ ਖਤਮ ਨਹੀਂ ਹੋ ਸਕਿਆ ਤਾਂ ਫੇਰ ਉਹ ਸਰਕਾਰ ਇੱਕ ਨੌਜਵਾਨ ਵੱਲੋਂ ਨਸਿਆਂ ਸੰਬੰਧੀ ਕੀਤੇ ਗਏ ਸ ਵਾਲਾਂ ਕਾਰਨ ਇੰਨੀ ਖਫਾ ਕਿਉਂ ਹੋ ਗਈ ।ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਕਾਲੀ ਦਲ ਮੋਹਨਜੀਤ ਮਾਮਲੇ ਦੀ ਅਦਾਲਤ ਵਿੱਚ ਲੜਾਈ ਲੜਨ ਅਤੇ ਪੈਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗਾ। ਇਸ ਮੌਕੇ ਵਿਨਰਜੀਤ ਸਿੰਘ ਗੋਲਡੀ , ਅਰਵਿੰਦ ਖੰਨਾ, ਇਕਬਾਲਜੀਤ ਸਿੰਘ ਪੂਨੀਆ, ਸੁਖਵੀਰ ਸਿੰਘ ਪੂਨੀਆ ਐਡਵੋਕੇਟ, ਹੈਪੀ ਕੰਡਾ, ਦੀਪਕ ਅਗਰਵਾਲ ਅਤੇ ਨੌਨਿਹਾਲ ਸਿੰਘ ਪੂਨੀਆ ਐ ਡਵੋਕੇਟ ਸਮੇਤ ਹੋਰ ਅਕਾਲੀ ਆਗੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਸੁਨਾਮ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ ਅਗਲੀ ਖ਼ਬਰ ਮੰਤਰੀ ਅਮਨ ਅਰੋੜਾ ਦੇ ਘਰ ਕਾਲਾ ਝੰਡਾ ਲੈ ਕੇ ਪਹੁੰਚੀ ਦਾਮਨ ਥਿੰਦ ਬਾਜਵਾ ਝੰਡਾ ਲਹਿਰਾਉਣ ਮੌਕੇ ਦਾਮਨ ਨੇ ਕਿਹਾ ਕਿ ਜੇਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।