06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ

ਮੂਣਕ, 5 ਸਤੰਬਰ (ਵਰਿੰਦਰ ਭਾਰਦਵਾਜ) - ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਜੈ ਦਾਦਾ ਨਗਰ ਖੇੜਾ ਮੂਣਕ ਦੇ ਪ੍ਰਬੰਧਕਾਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਰਾਧਾ ਦੇ ਰੂਪ ਚ ਸਜੇ ਛੋਟੇ ਛੋਟੇ ਬੱਚਿਆਂ ਦੀਆਂ ਝਾਕੀਆਂ ਕੱਢੀਆਂ ਗਈਆਂ, ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਜੈ ਦਾਦਾ ਨਗਰ ਖੇੜਾ ਭਜਨ ਮੰਡਲੀ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗੁਣਗਾਣ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਧਰਮਾਂ ਦੇ ਸਾਰੇ ਸ਼ਹਿਰ ਵਾਸੀਆਂ ਨੇ ਭਾਗ ਲੈ ਕੇ ਜੈ ਦਾਦਾ ਨਗਰ ਖੇੜਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 06-09-2026
ਮੂਣਕ, 5 ਸਤੰਬਰ (ਵਰਿੰਦਰ ਭਾਰਦਵਾਜ) - ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਜੈ ਦਾਦਾ ਨਗਰ ਖੇੜਾ ਮੂਣਕ ਦੇ ਪ੍ਰਬੰਧਕਾਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਰਾਧਾ ਦੇ ਰੂਪ ਚ ਸਜੇ ਛੋਟੇ ਛੋਟੇ ਬੱਚਿਆਂ ਦੀਆਂ ਝਾਕੀਆਂ ਕੱਢੀਆਂ ਗਈਆਂ, ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਜੈ ਦਾਦਾ ਨਗਰ ਖੇੜਾ ਭਜਨ ਮੰਡਲੀ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗੁਣਗਾਣ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਧਰਮਾਂ ਦੇ ਸਾਰੇ ਸ਼ਹਿਰ ਵਾਸੀਆਂ ਨੇ ਭਾਗ ਲੈ ਕੇ ਜੈ ਦਾਦਾ ਨਗਰ ਖੇੜਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸ਼ੁਭ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ (ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਖਜ਼ਾਨਾ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਪਹੁੰਚ ਕੇ ਆਪਣੀਆਂ ਹਾਜਰੀਆਂ ਲਗਵਾਈਆਂ ਅਤੇ ਦਾਦਾ ਖੇੜੇ ਦੇ ਦਰਬਾਰ ਵਿੱਚ ਨਤਮਸਤਕ ਹੁੰਦਿਆਂ ਸੰਗਤਾਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਸ. ਢੀਂਡਸਾ ਨੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਭਾਗਾਂ ਵਾਲਾ ਹੈ ਜੋ ਸ਼ਹਿਰ ਤੇ ਇਲਾਕੇ ਚ ਸੁਖਸ਼ਾਂਤੀ ਲਈ ਜੈ ਦਾਦਾ ਨਗਰ ਖੇੜਾ ਪ੍ਰਬੰਧਕ ਕਮੇਟੀ ਵੱਲੋ ਦਾਦਾ ਖੇੜਾ ਜੀ ਦੇ ਦਰਬਾਰ ਵਿਚ ਸਾਲਾਨਾ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਤੋਰਨ ਲਈ ਜੈ ਦਾਦਾ ਨਗਰ ਖੇੜਾ ਪ੍ਰਬੰਧਕ ਕਮੇਟੀ ਵਧਾਈ ਤੇ ਧੰਨਵਾਦ ਦੀ ਪਾਤਰ ਹੈ। ਇਸ ਮੌਕੇ ਉਹਨਾਂ ਨਾਲ ਸ਼ਹਿਰੀ ਸਰਕਲ ਪ੍ਰਧਾਨ ਕਾਬਲ ਸਿੰਘ ਸੇਖੋ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਐਮਸੀ ਰਜੇਸ਼ ਡਫਲੀ, ਕਸ਼ਿਸ਼ ਅਰੋੜਾ ਕੱਕੀ, ਮੋਹਿਕ ਗਰਗ ਤੋਂ ਇਲਾਵਾ ਦਾਦਾ ਨਗਰ ਖੇੜਾ ਕਮੇਟੀ ਦੇ ਪ੍ਰਬੰਧਕ ਕਰਮ ਚੰਦ ਬੰਟੂ ਸੈਣੀ, ਨੰਬਰਦਾਰ ਬਲਕਾਰ ਸੈਣੀ, ਦਾਦਾ ਨਗਰ ਖੇੜਾ ਭਜਨ ਮੰਡਲ ਦੇ ਪ੍ਰਧਾਨ ਵੰਤੀ ਸੈਣੀ, ਚੇਅਰਮੈਨ ਗੁਰਮੀਤ ਸਿੰਘ, ਪ੍ਰੇਮ ਸਿੰਘ, ਰਿੰਕੂ ਰਾਓ, ਸੰਜੁ ਸਿੰਘ, ਪੁਜਾਰੀਆਂ ‘ਚ ਦਰਸ਼ਨ ਸ਼ਰਮਾਂ, ਮਿੱਠੂ ਸ਼ਰਮਾ, ਅਮਿਤ ਸ਼ਰਮਾਂ, ਕਮਰਾਜ ਸ਼ਰਮਾਂ, ਜਗਦੀਸ਼ ਸ਼ਰਮਾਂ, ਪ੍ਰੇਮ ਵਰਮਾ, ਮੱਖਣ ਸਿੰਘ, ਅਜਮੇਰ ਸਿੰਘ, ਦੀਪਾ ਸੈਣੀ, ਲੱਛੂ ਸੈਣੀ, ਰਾਜਾ ਸਿੰਘ ਅਤੇ ਹੋਰ ਸੇਵਾਦਾਰਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਰਾਧਾ ਦੇ ਬਾਲ ਰੂਪ ਚ ਸਜੇ ਬੱਚਿਆਂ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਕੀਤਾ।
ਪਿਛਲੀ ਖ਼ਬਰ ਮਸਜਿਦਾਂ ਅਤੇ ਕਬਰਸਿਤਾਨਾਂ ਕਮੇਟੀਆਂ ਨੂੰ 6.50 ਲੱਖ ਦੇ ਚੈਕ ਵੰਡੇ ਪੰਜਾਬ ਦੀਆਂ ਮਸਜਿਦਾਂ, ਮਦਰੱਸਿਆਂ ਤੇ ਕਬਰਸਿਤਾਨਾਂ... ਅਗਲੀ ਖ਼ਬਰ ਖੁੱਡੀ ਖ਼ੁਰਦ ਵਿਖੇ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।