07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜ ਜਿਲ੍ਹਿਆਂ ਦੇ ਮੁਲਾਜ਼ਮ-ਪੈਨਸ਼ਨਰਜ਼ 13 ਨੂੰ ਅਮਨ ਅਰੋੜਾ ਦੀ ਕੋਠੀ ਦਾ ਕਰਨਗੇ ਘਿਰਾਓ

ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ‘ਤੇ ਅਧਾਰਿਤ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਸਥਾਨਕ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੇ ਦਫਤਰ ਵਿਖੇ ਮੁਲਾਜ਼ਮ ਆਗੂ ਸਾਥੀ ਦਾਤਾ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ ਚ 13 ਸਤੰਬਰ ਨੂੰ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਘਿਰਾਓ ਨੂੰ ਲੈ ਕੇ ਵਿਚਾਰ ਚਰਚਾ ਕਰਨ ਉਪਰੰਤ ਰਣਨੀਤੀ ਉਲੀਕੀ ਗਈ ਅਤੇ ਵੱਖ-ਵੱ ਖ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਕਮੇਟੀ ਆਗੂਆਂ ਨੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਪੰਜਾਬ ਸਰਕਾਰ ਵਲੋਂ ਬਦਲਾਖੋਰੀ ਨਾਲ ਕੀਤੀ ਗਈ ਬਦਲੀ ਅਤੇ ਪੰਜਾਬ ਸਰਕਾਰ ਦੇ 27 ਅਗਸਤ ਦੇ ਮੁਲਾਜ਼ਮ ਮਾਰੂ ਪੱਤਰ ਦੀ ਸਖਤ ਨਿੰਦਿਆ ਕੀਤੀ ਗਈ ।

ਅਜੀਤ ਡੈਸਕ 07-09-2026
ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ‘ਤੇ ਅਧਾਰਿਤ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਸਥਾਨਕ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੇ ਦਫਤਰ ਵਿਖੇ ਮੁਲਾਜ਼ਮ ਆਗੂ ਸਾਥੀ ਦਾਤਾ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ ਚ 13 ਸਤੰਬਰ ਨੂੰ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਘਿਰਾਓ ਨੂੰ ਲੈ ਕੇ ਵਿਚਾਰ ਚਰਚਾ ਕਰਨ ਉਪਰੰਤ ਰਣਨੀਤੀ ਉਲੀਕੀ ਗਈ ਅਤੇ ਵੱਖ-ਵੱ ਖ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਕਮੇਟੀ ਆਗੂਆਂ ਨੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਪੰਜਾਬ ਸਰਕਾਰ ਵਲੋਂ ਬਦਲਾਖੋਰੀ ਨਾਲ ਕੀਤੀ ਗਈ ਬਦਲੀ ਅਤੇ ਪੰਜਾਬ ਸਰਕਾਰ ਦੇ 27 ਅਗਸਤ ਦੇ ਮੁਲਾਜ਼ਮ ਮਾਰੂ ਪੱਤਰ ਦੀ ਸਖਤ ਨਿੰਦਿਆ ਕੀਤੀ ਗਈ । ਰਾਮ ਸਰੂਪ ਢੈਪਈ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਘਿਰਾਓ ਦੌਰਾਨ ਪੰਜ ਜ਼ਿਲ੍ਹਿਆਂ ਪਟਿਆਲਾ, ਬਠਿੰਡਾ, ਬਰਨਾਲਾ, ਮਲੇਰਕੋਟਲਾ ਅਤੇ ਸੰਗਰੂਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ ਸ਼ਾਮਿਲ ਹੋਣਗੇ । ਇਸ ਮੌਕੇ ਸਾਥੀ ਰਾਮ ਸਰੂਪ ਢੈਪਈ, ਸੁਰਿੰਦਰ ਸਿੰਘ ਸੁਨਾਮ, ਜਗਦੇਵ ਸਿੰਘ ਬਾਹੀਆ, ਚੇਤ ਰਾਮ ਢਿੱਲੋਂ, ਸਾਥੀ ਹਰਪਾਲ ਸਿੰਘ, ਕੇ ਐਲ ਬੱਤਰਾ, ਸੁਰੇਸ਼ ਕਾਂਸਲ, ਪਵਨ ਕੁਮਾਰ, ਵਿਸ਼ਨੂੰ ਸਰਮਾ, ਬਲਵਿੰਦਰ ਸਿੰਘ, ਉਜਾਗਰ ਸਿੰਘ ਜੱਗਾ,ਅਮਰਜੀਤ ਸਿੰਘ ਅਤੇ ਧਰਮ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਵਾਮੀ ਦਯਾ ਨੰਦ ਦੀ ਬਰਸੀ ਮਨਾਈ ਅਗਲੀ ਖ਼ਬਰ ਨੰਬਰਦਾਰਾਂ ਨੇ 5 ਅਕਤੂਬਰ ਦੀ ਰੈਲੀ ਨੂੰ ਲੈ ਕੇ ਕੀਤਾ ਵਿਚਾਰ- ਵਟਾਂਦਰਾ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।