ਸ਼ੇਰਗੜ੍ਹ ਦੀ ਡਿਸਪੈਂਸਰੀ ਨੂੰ ‘ਆਮ ਆਦਮੀ ਕਲੀਨਿਕ’ ਬਣਾਉਣ ਦਾ ਕੰਮ ਸਵਾਲਾਂ ਦੇ ਘੇਰੇ ’ਚ
ਖਨੌਰੀ, 7 ਸਤੰਬਰ (ਬਲਵਿੰਦਰ ਸਿੰਘ ਥਿੰਦ)- ਨਜ਼ਦੀਕੀ ਪਿੰਡ ਸ਼ੇਰਗੜ੍ਹ ਵਿਖੇ ਪਹਿਲਾਂ ਤੋਂ ਮੌਜੂਦ ਡਿਸਪੈਂਸਰੀ ਨੂੰ ‘ਆਮ ਆਦਮੀ ਕਲੀਨਿਕ’ ’ਚ ਤਬਦੀਲ ਕਰਨ ਲਈ ਚੱਲ ਰਹੇ ਰੈਨੋਵੇਸ਼ਨ ਦੇ ਕੰਮ ਨੂੰ ਲੈ ਕੇ ਪਿੰਡ ਵਾਸੀਆਂ ’ਚ ਚਰਚਾ ਅਤੇ ਸਵਾਲਾਂ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਕਰੀਬ 29 ਲੱਖ 85 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਹੋਣ ਅਤੇ ਕੰਮ ਦਾ ਠੇਕਾ 27 ਲੱਖ ਰੁਪਏ ਤੋਂ ਵੱਧ ’ਚ ਦਿੱਤੇ ਜਾਣ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਮੌਕੇ ’ਤੇ ਹੁਣ ਤੱਕ ਨਜ਼ਰ ਆ ਰਹੇ ਕੰਮ ਨੂੰ ਦੇਖਦਿਆਂ ਉਹ ਸਰਕਾਰੀ ਰਕਮ ਦੀ ਵਰਤੋਂ ਸਬੰਧੀ ਸੰਤੁਸ਼ਟ ਨਹੀਂ ਹਨ।
ਖ
ਖਨੌਰੀ ਨੇੜਲੇ ਪਿੰਡ ਸ਼ੇਰਗੜ੍ਹ ਵਿਖੇ ਪਿੰਡ ਵਾਸੀ ਪਿੰਡ ਦੀ ਡਿਸਪੈਂਸਰੀ ਜਿਸ ਨੂੰ ‘ਆਮ ਆਦਮੀ ਕਲੀਨਿਕ’ ਬਣਾਉਣ ਦਾ ਕੰਮ ਚੱਲ ਰਿਹਾ ਹੈ, ਦਿਖਾਉਂਦੇ ਹੋਏ। ਤਸਵੀਰ: ਬਲਵਿੰਦਰ ਸਿੰਘ ਥਿੰਦ
08-09-2026
ਖਨੌਰੀ, 7 ਸਤੰਬਰ (ਬਲਵਿੰਦਰ ਸਿੰਘ ਥਿੰਦ)- ਨਜ਼ਦੀਕੀ ਪਿੰਡ ਸ਼ੇਰਗੜ੍ਹ ਵਿਖੇ ਪਹਿਲਾਂ ਤੋਂ ਮੌਜੂਦ ਡਿਸਪੈਂਸਰੀ ਨੂੰ ‘ਆਮ ਆਦਮੀ ਕਲੀਨਿਕ’ ’ਚ ਤਬਦੀਲ ਕਰਨ ਲਈ ਚੱਲ ਰਹੇ ਰੈਨੋਵੇਸ਼ਨ ਦੇ ਕੰਮ ਨੂੰ ਲੈ ਕੇ ਪਿੰਡ ਵਾਸੀਆਂ ’ਚ ਚਰਚਾ ਅਤੇ ਸਵਾਲਾਂ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਕਰੀਬ 29 ਲੱਖ 85 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਹੋਣ ਅਤੇ ਕੰਮ ਦਾ ਠੇਕਾ 27 ਲੱਖ ਰੁਪਏ ਤੋਂ ਵੱਧ ’ਚ ਦਿੱਤੇ ਜਾਣ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਮੌਕੇ ’ਤੇ ਹੁਣ ਤੱਕ ਨਜ਼ਰ ਆ ਰਹੇ ਕੰਮ ਨੂੰ ਦੇਖਦਿਆਂ ਉਹ ਸਰਕਾਰੀ ਰਕਮ ਦੀ ਵਰਤੋਂ ਸਬੰਧੀ ਸੰਤੁਸ਼ਟ ਨਹੀਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਮਾਮਲੇ ਦੀ ਸਰਕਾਰੀ ਪੱਧਰ ’ਤੇ ਨਿਰਪੱਖ ਜਾਂਚ ਕਰਵਾ ਕੇ ਮਨਜ਼ੂਰਸ਼ੁਦਾ ਰਕਮ, ਠੇਕੇ ਦੀ ਰਕਮ, ਕੀਤੇ ਗਏ ਕੰਮ ਅਤੇ ਹੋਏ ਭੁਗਤਾਨ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਭੱਠਲ, ਸੁਖਵਿੰਦਰ ਸਿੰਘ (ਮੰਨੂ), ਮਲਕ ਰਾਮ, ਬਿੰਦਰ ਰਾਮ, ਦਲਬੀਰਾ ਰਾਮ, ਸੂਰਜ ਰਾਣਾ, ਸੰਦੀਪ ਸਿੰਘ, ਰਵੀ ਰਾਣਾ (ਸਾਬਕਾ ਸਰਪੰਚ), ਪ੍ਰਿੰਸ ਰਾਣਾ, ਸਾਗਰ ਰਾਣਾ ਅਤੇ ਗੋਲੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਡਿਸਪੈਂਸਰੀ ਨੂੰ ਆਮ ਆਦਮੀ ਕਲੀਨਿਕ ’ਚ ਤਬਦੀਲ ਕਰਨ ਲਈ ਵੱਡੀ ਰਕਮ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਮੁੱਖ ਸਵਾਲ ਇਹ ਹੈ ਕਿ ਮਨਜ਼ੂਰਸ਼ੁਦਾ ਅਨੁਮਾਨ, ਠੇਕੇ ਦੀ ਰਕਮ ਅਤੇ ਮੌਕੇ ’ਤੇ ਹੋਏ ਕੰਮ ਵਿੱਚ ਕਿੰਨਾ ਮੇਲ ਹੈ। ਪੁਰਾਣੀ ਇਮਾਰਤ ’ਤੇ ਹੀ ਮੁਰੰਮਤ ਦੇ ਕੰਮ ਦਾ ਦਾਅਵਾ ਪਿੰਡ ਵਾਸੀਆਂ ਅਨੁਸਾਰ ਹੁਣ ਤੱਕ ਡਿਸਪੈਂਸਰੀ ਦੀ ਪਹਿਲਾਂ ਤੋਂ ਬਣੀ ਇਮਾਰਤ ਵਿੱਚ ਹੀ ਵੱਖ-ਵੱਖ ਮੁਰੰਮਤ ਅਤੇ ਸੁੰਦਰੀਕਰਨ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਛੱਤ ’ਤੇ ਲੱਗੀਆਂ ਪੁਰਾਣੀਆਂ ਟਾਈਲਾਂ ਹਟਾ ਕੇ ਤਰਪਾਲ ਵਿਛਾਉਣ, ਪੁਰਾਣੀਆਂ ਟਾਈਲ ਇੱਟਾਂ ਦੇ ਨਾਲ ਕੁਝ ਨਵੀਂਆਂ ਟਾਈਲਾਂ ਲਗਾਉਣ ਅਤੇ ਛੱਤ ’ਤੇ ਸੀਮੈਂਟ ਦਾ ਘੋਲ ਪਾਉਣ ਦਾ ਕੰਮ ਕੀਤਾ ਗਿਆ ਹੈ । ਇਸ ਤੋਂ ਇਲਾਵਾ ਬਾਊਂਡਰੀ ਵਾਲ ਦੇ ਦੋਵੇਂ ਪਾਸਿਆਂ ਪਲਸਤਰ, ਸਟੋਰ, ਲੋਬੀ ਅਤੇ ਦੋ ਹੋਰ ਕਮਰਿਆਂ ਵਿੱਚ ਫਲੋਰ ਟਾਈਲਾਂ ਲਗਾਉਣ ਦਾ ਕੰਮ ਹੋਣ ਦੀ ਗੱਲ ਵੀ ਪਿੰਡ ਵਾਸੀਆਂ ਨੇ ਦੱਸੀ। ਉਨ੍ਹਾਂ ਅਨੁਸਾਰ ਇੱਕ ਨਵੇਂ ਬਾਥਰੂਮ ਦੀ ਉਸਾਰੀ, ਪੁਰਾਣੇ ਬਾਥਰੂਮ ਵਿੱਚ ਟਾਈਲਾਂ ਲਗਾਉਣ, ਬਿਜਲੀ ਦੀਆਂ ਤਾਰਾਂ ਬਦਲਣ, ਦੋ ਨਵੀਆਂ ਪਾਣੀ ਦੀਆਂ ਪਲਾਸਟਿਕ ਟੈਂਕੀਆਂ ਅਤੇ ਪਾਣੀ ਦੀਆਂ ਪਾਈਪਾਂ ਲਗਾਉਣ ਦਾ ਕੰਮ ਵੀ ਕੀਤਾ ਗਿਆ ਹੈ। ਡਾਕਟਰ ਦੇ ਕਮਰੇ ਵਿੱਚ ਇਸ ਸਮੇਂ ਡਾਊਨ ਸੀਲਿੰਗ ਦਾ ਕੰਮ ਚੱਲ ਰਿਹਾ ਹੈ। ਪੁਰਾਣੇ ਕੈਬਿਨ ਦੀ ਵਰਤੋਂ ਕਰਕੇ ਲੈਬ ਤਿਆਰ ਕਰਨ ਦਾ ਦਾਅਵਾ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਡਾਕਟਰ ਦੇ ਕਮਰੇ ਵਿੱਚ ਪਹਿਲਾਂ ਤੋਂ ਮੌਜੂਦ ਅਲਮੀਨੀਅਮ ਦੇ ਕੈਬਿਨ ਦੀ ਵਰਤੋਂ ਕਰਦਿਆਂ ਕੁਝ ਹੋਰ ਸਮਾਨ ਲਗਾ ਕੇ ਲੈਬ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਲੱਕੜ ਦਾ ਮੁੱਖ ਦਰਵਾਜ਼ਾ ਬਦਲਣ ਅਤੇ ਇੱਕ ਹੋਰ ਦਰਵਾਜ਼ੇ ਦੀ ਮੁਰੰਮਤ ਕੀਤੇ ਜਾਣ ਦੀ ਗੱਲ ਵੀ ਉਨ੍ਹਾਂ ਵੱਲੋਂ ਕਹੀ ਗਈ ਹੈ। ਉਨ੍ਹਾਂ ਅਨੁਸਾਰ ਅਜੇ ਕੁਝ ਲੈਬ ਉਪਕਰਨ, ਆਮ ਆਦਮੀ ਕਲੀਨਿਕ ਲਈ ਫਰਨੀਚਰ ਅਤੇ ਇੱਕ ਏਅਰ ਕੰਡੀਸ਼ਨਰ ਆਉਣਾ ਬਾਕੀ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਲੀਨਿਕ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਇਸ ਦੀ ਸਮੁੱਚੀ ਤਸਵੀਰ ਸਪੱਸ਼ਟ ਹੋਵੇਗੀ। ਕਰਮਜੀਤ ਸਿੰਘ ਭੱਠਲ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਮਨਜ਼ੂਰਸ਼ੁਦਾ ਐਸਟੀਮੇਟ, ਟੈਂਡਰ ਜਾਂ ਠੇਕੇ ਦੀ ਰਕਮ ਅਤੇ ਅਸਲ ਖਰਚ ਦਾ ਰਿਕਾਰਡ ਜਨਤਕ ਕਰਨਾ ਚਾਹੀਦਾ ਹੈ। ਇਸ ਸਬੰਧੀ ਕੰਮ ਦੀ ਨਿਗਰਾਨੀ ਕਰ ਰਹੇ ਸਬੰਧਤ ਜੇ.ਈ. ਰਵੀ ਦਾ ਪੱਖ ਜਾਣਨ ਲਈ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਫੋਨ ਨਾ ਚੁੱਕੇ ਜਾਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।