09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਾਹਿਤਕਾਰਾਂ ਦੇ ਵਿਆਪਕ ਇਕੱਠ ’ਚ ਪਵਨ ਕੁਮਾਰ ਹੋਸ਼ੀ ਦਾ ਗ਼ਜ਼ਲ-ਸੰਗ੍ਰਹਿ ਲੋਕ ਅਰਪਣ

ਸੰਗਰੂਰ, 8 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ’ਚ ਸਾਹਿਤਕਾਰਾਂ ਦੇ ਵਿਆਪਕ ਇਕੱਠ ’ਚ ਉੱਭਰਦੇ ਗ਼ਜ਼ਲਕਾਰ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ ਕੀਤਾ ਗਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਉੱਘੇ ਗ਼ਜ਼ਲਕਾਰ ਤੇਜਿੰਦਰ ਮਾਰਕੰਡਾ ਨੇ ਕਿਹਾ ਕਿ ਸੂਝ-ਬੂਝ ਦੀ ਵਿਆਪਕਤਾ ਲਈ ਲੇਖਕ ਦਾ ਬਹੁਤ ਸਾਰੀਆਂ ਵਿਚਾਰਧਾਰਾਵਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ।

ਅਜੀਤ ਡੈਸਕ 09-09-2026
ਸੰਗਰੂਰ, 8 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ’ਚ ਸਾਹਿਤਕਾਰਾਂ ਦੇ ਵਿਆਪਕ ਇਕੱਠ ’ਚ ਉੱਭਰਦੇ ਗ਼ਜ਼ਲਕਾਰ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਦਿਲ ਦੇ ਨੇੜੇ’ ਲੋਕ ਅਰਪਣ ਕੀਤਾ ਗਿਆ।ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਉੱਘੇ ਗ਼ਜ਼ਲਕਾਰ ਤੇਜਿੰਦਰ ਮਾਰਕੰਡਾ ਨੇ ਕਿਹਾ ਕਿ ਸੂਝ-ਬੂਝ ਦੀ ਵਿਆਪਕਤਾ ਲਈ ਲੇਖਕ ਦਾ ਬਹੁਤ ਸਾਰੀਆਂ ਵਿਚਾਰਧਾਰਾਵਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ। ਪੁਸਤਕ ਸਬੰਧੀ ਪੜ੍ਹੇ ਆਪਣੇ ਖੋਜਪੂਰਨ ਪਰਚੇ ਵਿੱਚ ਲੇਖਕ ਅਤੇ ਆਲੋਚਕ ਤਰਲੋਚਨ ਮੀਰ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਦੀ ਗ਼ਜ਼ਲ ਅਜੋਕੇ ਭ੍ਰਿਸ਼ਟ ਸਿਸਟਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਪ੍ਰਿੰ. ਸੰਤ ਸਿੰਘ ਬੀਹਲਾ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਆਪਣੀ ਗ਼ਜ਼ਲ ਵਿੱਚ ਸਰੀਰ, ਮਨ ਅਤੇ ਚੇਤਨਾ ਦੀ ਗੱਲ ਕਰਦੀ ਹੈ । ਜਗੀਰ ਸਿੰਘ ਰਤਨ ਨੇ ਕਿਹਾ ਕਿ ਪਵਨ ਕੁਮਾਰ ਹੋਸ਼ੀ ਸੰਜੀਦਾ ਸਮਾਜ-ਚਿੰਤਕ ਹਨ। ਡਾ. ਰਾਕੇਸ਼ ਕੁਮਾਰ, ਡਾ. ਮੀਤ ਖਟੜਾ, ਸੁਖਵਿੰਦਰ ਸਿੰਘ ਲੋਟੇ ਨੇ ਵੀ ਪਵਨ ਕੁਮਾਰ ਹੋਸ਼ੀ ਦੀਆਂ ਗ਼ਜ਼ਲਾਂ ਬਾਰੇ ਵਿਚਾਰ ਦਿੱਤੇ । ਪਵਨ ਕੁਮਾਰ ਹੋਸ਼ੀ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਬਾਰੇ ਗੱਲਬਾਤ ਕਰਦਿਆਂ ਆਪਣੀਆਂ ਕੁੱਝ ਚੋਣਵੀਆਂ ਗ਼ਜ਼ਲਾਂ ਵੀ ਪੜ੍ਹ ਕੇ ਸੁਣਾਈਆਂ । ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚਰਚਿਤ ਗੀਤਕਾਰ ਬੱਲੀ ਬਲਜਿੰਦਰ ਈਲਵਾਲ ਦਾ ਗਾਇਆ ਬੇਹੱਦ ਖ਼ੂਬਸੂਰਤ ਗੀਤ ‘ਪਿੰਡ ਈਲਵਾਲ’ ਵੀ ਲੋਕ ਅਰਪਣ ਕੀਤਾ ਗਿਆ। ਜਨਮ ਅਸ਼ਟਮੀ ਅਤੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਹੋਇਆ, ਜਿਸ ’ਚ ਸੁਰਿੰਦਰਪਾਲ ਸਿੰਘ ਸਿਦਕੀ, ਜਸਵੀਰ ਸ਼ਰਮਾ ਦੱਧਾਹੂਰ, ਰਣਜੀਤ ਆਜ਼ਾਦ ਕਾਂਝਲਾ, ਅਮਰ ਗਰਗ ਕਲਮਦਾਨ, ਰਤਨਪਾਲ ਡੂਡੀਆਂ, ਜਗਵੀਰ ਸਿੰਘ ਗਾਗਾ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਮੀਤ ਸਕਰੌਦੀ, ਗੁਰਦੀਪ ਸਿੰਘ ਕੈਂਥ, ਦੇਵੀ ਸਰੂਪ ਮੀਮਸਾ, ਪੇਂਟਰ ਸੁਖਦੇਵ ਧੂਰੀ, ਜੰਗੀਰ ਸਿੰਘ ਰਤਨ, ਬਲਜੀਤ ਸਿੰਘ ਬਾਂਸਲ, ਰਮਨ ਸਿੰਗਲਾ, ਹਨੀ ਸੰਗਰਾਮੀ, ਭੋਲਾ ਸਿੰਘ ਸੰਗਰਾਮੀ, ਮਲਕੀਤ ਸਿੰਘ, ਰਾਜ ਰਾਣੀ, ਨੂਰਪ੍ਰੀਤ ਕੌਰ, ਭੁਪਿੰਦਰ ਨਾਗਪਾਲ, ਹਰਵੀਰ ਸਿੰਘ ਬਾਗ਼ੀ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਗੁਰਜੰਟ ਸਿੰਘ ਉਗਰਾਹਾਂ, ਜਸਵੰਤ ਸਿੰਘ ਜੋਸ਼, ਅਮਰਜੀਤ ਸਿੰਘ ਅਮਨ, ਸੁਖਵਿੰਦਰ ਸਿੰਘ ਲੋਟੇ, ਤਰਲੋਚਨ ਮੀਰ, ਮਨਜੀਤ ਕੌਰ ਸੰਧੂ, ਤੇਜਿੰਦਰ ਮਾਰਕੰਡਾ, ਡਾ. ਮੀਤ ਖਟੜਾ,ਡਾ. ਰਾਕੇਸ਼ ਸ਼ਰਮਾ,ਗੁਰਮੁਖ ਸਿੰਘ, ਅਮਰੀਕ ਸਿੰਘ ਥਿੰਦ, ਲਾਭ ਸਿੰਘ ਝੱਮਟ, ਸਰਬਜੀਤ ਸੰਗਰੂਰਵੀ, ਰਣਦੀਪ ਸਿੰਘ, ਪਵਨ ਕੁਮਾਰ ਹੋਸ਼ੀ, ਬਖਸ਼ੀਸ਼ ਸਿੱਧੂ ਅਲਾਲ, ਸੁਖਵਿੰਦਰ ਸਿੰਘ ਸਿਆਣ, ਰਾਜਦੀਪ ਸਿੰਘ, ਅਮਨ ਜੱਖਲਾਂ, ਸੁਰਿੰਦਰ ਸਿੰਘ, ਜਤਿੰਦਰਪਾਲ, ਬੱਲੀ ਈਲਵਾਲ, ਅਮਰਜੀਤ ਲਾਲਕਾ, ਪ੍ਰਿਤਪਾਲ ਸਿੰਘ ਤਲਵੰਡੀ, ਗੁਰਜੀਤ ਸਿੰਘ ਮੰਗਵਾਲ, ਹੇਮ ਰਾਜ, ਹਰਦਿਆਲ ਸਿੰਘ, ਪ੍ਰੀਤ ਉੱਪਲੀ ਗੀਤਕਾਰ, ਰਣਜੀਤ ਕੌਰ, ਬਹਾਦਰ ਸਿੰਘ ਧੌਲਾ, ਗੁਰਮੀਤ ਸਿੰਘ ਸੋਹੀ, ਸੁਰੇਸ਼ ਪਾਲ, ਸੁਰਜੀਤ ਸਿੰਘ ਮੌਜੀ, ਸੰਤ ਸਿੰਘ ਬੀਹਲਾ, ਕੁਲਵਿੰਦਰ ਸਿੰਘ, ਸੁਮਿਤ ਕੁਮਾਰ, ਰੇਣੂ ਬਾਲਾ, ਵਿਧੀ ਸ਼ਰਮਾ, ਸੀਰਤ, ਰਣਬੀਰ ਸਿੰਘ ਪ੍ਰਿੰਸ, ਨਿਰਮਲ ਸਿੰਘ ਫਲੌਂਡ, ਕਮਲੇਸ਼ ਕੁਮਾਰ, ਗੋਬਿੰਦ ਸਿੰਘ ਤੂਰਬਨਜਾਰਾ, ਮਹਿੰਦਰ ਸਿੰਘ ਮੌਜੀ, ਸ਼ਿਵ ਕੁਮਾਰ ਅੰਬਾਲਵੀ, ਗੁਰਦੀਪ ਸਿੰਘ, ਸੁਪਿੰਦਰ ਕੁਮਾਰ, ਧਰਮਾ ਹਰਿਆਊ, ਗੁਰਜੰਟ ਸਿੰਘ ਮੀਮਸਾ ਅਚੇ ਲਵਲੀ ਬਡਰੁੱਖਾਂ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।
ਪਿਛਲੀ ਖ਼ਬਰ ਲੋਕਾਂ ਦਾ ਵਿਸ਼ਵਾਸ ਉੱਠਣ ਬਾਅਦ ਨਾ ਵਕੀਲਾਂ ਦੀ ਲੋੜ ਰਹੇਗੀ, ਨਾ ਹੀ ਨਿਆਂ ਪ੍ਰਣਾਲੀ ਦੀ - ਜਸਟਿਸ ਪੰਕਜ ਜੈਨ ਵਕੀਲਾਂ ਦੀਆ... ਅਗਲੀ ਖ਼ਬਰ ਫਰੀਦਕੋਟ ਵਿਖੇ ਕੀਤੀ ਜਾਣ ਵਾਲੀ ਕਿਸਾਨ ਪੰਚਾਇਤ ’ਚ ਵੱਡੇ ਕਾਫਲੇ ਨਾਲ ਹੋਵਾਂਗੇ ਸ਼ਾਮਿਲ- ਭੂਰਾ ਸਲੇਮਗੜ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।