ਸਬ ਡਵੀਜ਼ਨ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ
ਲਹਿਰਾਗਾਗਾ, 13 ਸਤੰਬਰ (ਅਸ਼ੋਕ ਗਰਗ) - ਇੰਪਲਾਇਜ ਫੈਡਰੇਸ਼ਨ (ਚਹਿਲ) ਪਾਵਰਕਾਮ ਲਹਿਰਾਗਾਗਾ ਸਬ-ਡਿਵੀਜ਼ਨ ਦੀ ਨਵੀਂ ਕਮੇਟੀ ਦੀ ਚੋਣ ਡਿਵੀਜ਼ਨ ਪ੍ਰਧਾਨ ਅਮਨਦੀਪ ਗਰਗ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਬੱਲਰਾਂ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ । ਇਸ ਮੌਕੇ ਸੂਬਾਈ ਆਗੂ ਪੂਰਨ ਸਿੰਘ ਖਾਈ ਅਤੇ ਰਾਮ ਚੰਦਰ ਸਿੰਘ ਖਾਈ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਜ
ਜਥੇਬੰਦੀ ਦੇ ਨਵੇਂ ਚੁਣੇ ਗਏ ਅਹੁਦੇਦਾਰ। ਤਸਵੀਰ- ਅਸ਼ੋਕ ਗਰਗ
14-09-2026
ਲਹਿਰਾਗਾਗਾ, 13 ਸਤੰਬਰ (ਅਸ਼ੋਕ ਗਰਗ) - ਇੰਪਲਾਇਜ ਫੈਡਰੇਸ਼ਨ (ਚਹਿਲ) ਪਾਵਰਕਾਮ ਲਹਿਰਾਗਾਗਾ ਸਬ-ਡਿਵੀਜ਼ਨ ਦੀ ਨਵੀਂ ਕਮੇਟੀ ਦੀ ਚੋਣ ਡਿਵੀਜ਼ਨ ਪ੍ਰਧਾਨ ਅਮਨਦੀਪ ਗਰਗ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਬੱਲਰਾਂ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ । ਇਸ ਮੌਕੇ ਸੂਬਾਈ ਆਗੂ ਪੂਰਨ ਸਿੰਘ ਖਾਈ ਅਤੇ ਰਾਮ ਚੰਦਰ ਸਿੰਘ ਖਾਈ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਚੋਣ ਦੌਰਾਨ ਭਜਨ ਲਾਲ ਲਾਈਨਮੈਨ ਨੂੰ ਪ੍ਰਧਾਨ, ਗੁਰਜੀਵਨ ਸਿੰਘ ਨੂੰ ਸਕੱਤਰ, ਸੁਖਵਿੰਦਰ ਸਿੰਘ ਖਾਈ ਨੂੰ ਸੀਨੀਅਰ ਮੀਤ ਪ੍ਰਧਾਨ, ਪਰਵਿੰਦਰ ਸਿੰਘ ਰਾਜੂ ਨੂੰ ਮੀਤ ਪ੍ਰਧਾਨ, ਹਰਦੀਪ ਸਿੰਘ ਖਾਈ ਨੂੰ ਕੈਸ਼ੀਅਰ, ਰਵੀ ਕੁਮਾਰ ਗੰਡੂਆਂ ਨੂੰ ਜਥੇਬੰਦਕ ਸਕੱਤਰ ਅਤੇ ਕਾਲਾ ਖਾਨ ਨੂੰ ਸਹਾਇਕ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਸੂਬਾਈ ਆਗੂ ਪੂਰਨ ਸਿੰਘ ਖਾਈ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਸਮੂਹ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਤੋਂ ਮਨਵਾਉਣ ਲਈ ਸਮੂਹ ਮੁਲਾਜ਼ਮ ਜਥੇਬੰਦੀਆਂ ਨੂੰ ਇਕ ਮੰਚ ‘ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਨਵੀਂ ਕਮੇਟੀ ਦੇ ਅਹੁਦੇਦਾਰਾਂ ਨੇ ਜਥੇਬੰਦੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹਰਪ੍ਰੀਤ ਸਿੰਘ ਮੂਨਕ, ਕਾਕਾ ਸਿੰਘ, ਰਾਮਪਾਲ ਸਿੰਘ ਸਲੀਮਗੜ੍ਹ, ਜਗਸੀਰ ਸਿੰਘ ਰਾਮਗੜ੍ਹ, ਬਲਵਿੰਦਰ ਕੌਸ਼ਿਕ, ਮਨਜੀਤ ਸ਼ਰਮਾ, ਗੁਰਪਿਆਰ ਸਿੰਘ ਖਾਈ ਸਮੇਤ ਹੋਰ ਮੈਂਬਰ ਅਤੇ ਮੁਲਾਜ਼ਮ ਆਗੂ ਹਾਜ਼ਰ ਸਨ।