18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰਾਮਗੜ੍ਹੀਆ ਭਾਈਚਾਰੇ ਵਲੋਂ ਬਾਬਾ ਵਿਸ਼ਵਕਰਮਾ ਜੈਅੰਤੀ ਮਨਾਈ ਅਤੇ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ

ਅਹਿਮਦਗੜ੍ਹ , 17 ਸਤੰਬਰ (ਰਣਧੀਰ ਸਿੰਘ ਮਹੋਲੀ)- ਰਾਮਗੜ੍ਹੀਆ ਭਾਈਚਾਰੇ ਵਲੋਂ ਬਾਬਾ ਵਿਸ਼ਵਕਰਮਾ ਮੰਦਿਰ ਪ੍ਰਬੰਧਕ ਕਮੇਟੀ ਪ੍ਰਧਾਨ ਤਿਰਲੋਚਨ ਸਿੰਘ ਚਾਪੜਾ ਅਤੇ ਮੈਬਰਾਂ ਦੀ ਅਗਵਾਈ ਵਿਚ ਬਾਬਾ ਵਿਸ਼ਵਕਰਮਾ ਜੈਅੰਤੀ ਮਨਾਈ ਗਈ । ਵੱਡੀ ਗਿਣਤੀ ’ਚ ਇਕੱਤਰ ਹੋਏ ਰਾਮਗੜ੍ਹੀਆ ਭਾਈਚਾਰੇ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਅਜੀਤ ਡੈਸਕ 18-09-2026
ਅਹਿਮਦਗੜ੍ਹ , 17 ਸਤੰਬਰ (ਰਣਧੀਰ ਸਿੰਘ ਮਹੋਲੀ)- ਰਾਮਗੜ੍ਹੀਆ ਭਾਈਚਾਰੇ ਵਲੋਂ ਬਾਬਾ ਵਿਸ਼ਵਕਰਮਾ ਮੰਦਿਰ ਪ੍ਰਬੰਧਕ ਕਮੇਟੀ ਪ੍ਰਧਾਨ ਤਿਰਲੋਚਨ ਸਿੰਘ ਚਾਪੜਾ ਅਤੇ ਮੈਬਰਾਂ ਦੀ ਅਗਵਾਈ ਵਿਚ ਬਾਬਾ ਵਿਸ਼ਵਕਰਮਾ ਜੈਅੰਤੀ ਮਨਾਈ ਗਈ । ਵੱਡੀ ਗਿਣਤੀ ’ਚ ਇਕੱਤਰ ਹੋਏ ਰਾਮਗੜ੍ਹੀਆ ਭਾਈਚਾਰੇ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਉਪਰੰਤ ਪ੍ਰਧਾਨ ਚਾਪੜਾ, ਸਕੱਤਰ ਜਗਦੇਵ ਹੂੰਝਣ ਸਮੇਤ ਵੱਖ-ਵੱਖ ਬੁਲਾਰਿਆਂ ਨੇ ਰਾਮਗੜ੍ਹੀਆ ਭਾਈਚਾਰੇ ਵਲੋਂ ਸਮਾਜ ਦੇ ਹਰ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਪ੍ਰਬੰਧਕ ਕਮੇਟੀ ਵਲੋਂ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉਭੀ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਘੇਲ ਸਿੰਘ ਉੱਭੀ, ਰਾਮਗੜ੍ਹੀਆ ਭਲਾਈ ਬੋਰਡ ਚੇਅਰਮੈਨ ਗੁਰਪ੍ਰੀਤ ਸਿੰਘ ਸੌਦ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਸੰਜੇ ਸੂਦ ਅਤੇ ਮਨਿੰਦਰਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਵਿਸ਼ਵਕਰਮਾ ਦਿਹਾੜਾ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਸਮਾਗ਼ਮ ਦੀ ਰੂਪ ਰੇਖਾ ਉਲੀਕੀ ਗਈ। ਇਸ ਮੌਕੇ ਤਿਰਲੋਚਨ ਸਿੰਘ ਚਾਪੜਾ, ਸ਼ਆਮ ਸਿੰਘ ਗਹੀਰ, ਜਗਦੇਵ ਸਿੰਘ ਹੂੰਝਣ, ਸਤਵੰਤ ਸਿੰਘ ਹੂੰਝਣ, ਜਸਵੰਤ ਸਿੰਘ ਗੋਗਾ, ਹਰਬੰਸ ਸਿੰਘ ਲਹਿਰਾ, ਜਸਵਿੰਦਰ ਸਿੰਘ ਲੁਧਿਆਣਾ, ਪਿ੍ਤਪਾਲ ਸਿੰਘ ਲੋਟੇ, ਰਣਧੀਰ ਸਿੰਘ ਹੂੰਝਣ, ਮਹਿੰਦਰ ਸਿੰਘ ਬੌੜਹਾਈ, ਗੁਰਮੀਤ ਸਿੰਘ ਉੱਭੀ, ਇੰਦਰ ਸਿੰਘ ਘਟੌੜਾ, ਜਸਵਿੰਦਰ ਸਿੰਘ ਜੱਸੀ, ਮਿੰਟੂ ਲੋਟੇ, ਕੁਲਵੰਤ ਸਿੰਘ ਸੋਹਲ, ਬੱਬੂ ਬੌੜਹਾਈ, ਬਲਵੀਰ ਸਿੰਘ, ਸੁਖਜਿੰਦਰ ਸਿੰਘ ਰਾਜੜ੍ਹ ,ਅਵਤਾਰ ਸਿੰਘ ਬਿਰਦੀ, ਗੁਰਮੀਤ ਸਿੰਘ ਹੂੰਝਣ, ਅਮਰਜੀਤ ਲਾਡੀ, ਤਰਸੇਮ ਸਿੰਘ, ਰਾਜੂ ਲੋਟੇ, ਗੁਰਮੀਤ ਹੁੰਝਣ, ਹਰਦੀਪ ਸਿੰਘ ਹੁੰਜਣ, ਵਰਿੰਦਰ ਸਿੰਘ, ਕਾਲਾ ਟਾਇਰ ਕੰਪਨੀ, ਸੁਖਮਨ ਸਿੰਘ ਹੂੰਝਣ, ਪੰਡਿਤ ਨੇਤਰ ਰਾਮ, ਕਾਲ਼ਾ ਦੁੱਲਮਾ, ਮਲਵਿੰਦਰ ਸਿੰਘ ਸੋਹਲ, ਰਵਿੰਦਰ ਸਿੰਘ ਵਿਰਦੀ, ਗੁਰਦੀਪ ਸਿੰਘ ਬਿੱਟੂ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਮੰਡੀਆਂ ’ਚ ਝੋਨੇ ਖਰੀਦ ਦੇ ਪ੍ਰਬੰਧ ਕੀਤੇ ਜਾਣ- ਬੀ.ਕੇ.ਯੂ. ਅਗਲੀ ਖ਼ਬਰ ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ | —ਕਨਫਿਊਸ਼ੀਅਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।