19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕੈਮਿਸਟ ਐਸੋਸੀਏਸ਼ਨ ਸੰਗਰੂਰ ਦੀ ਬੈਠਕ ਹੋਈ

ਸੰਗਰੂਰ, 18 ਸਤੰਬਰ (ਧੀਰਜ ਪਸੋਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦੀ ਬੈਠਕ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਸੈਕਟਰੀ ਪੰਕਜ ਗੁਪਤਾ ਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਅਹੂਜਾ ਬੰਟੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਕੈਮਿਸਟਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕਰਨ ਦੇ ਨਾਲ ਨਾਲ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਵੱਲੋਂ ਥੋਕ ਤੇ ਰਿਟੇਲ ਲਾਇਸੰਸਾਂ ਦੀ ਰਿਨਿਊਲ ਲਈ ਪੁਰਾਣੇ ਪੋਰਟਲ ਰਾਹੀਂ ਦਿੱਤੀ ਗਈ ਮਿਆਦ ਵਿੱਚ ਤਿੰਨ ਮਹੀਨਿਆਂ ਦਾ ਹੋਰ ਵਾਧਾ ਕੀਤੇ ਜਾਣ ਲਈ ਪੰਜਾਬ ਦੇ ਸਿਹਤ ਮੰਤਰੀ ਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ. ਹੁਣ ਇਹ ਸਹੂਲਤ 31 ਦਸੰਬਰ 2026 ਤੱਕ ਜਾਰੀ ਰਹੇਗੀ।

ਅਜੀਤ ਡੈਸਕ 19-09-2026
ਸੰਗਰੂਰ, 18 ਸਤੰਬਰ (ਧੀਰਜ ਪਸੋਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦੀ ਬੈਠਕ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਸੈਕਟਰੀ ਪੰਕਜ ਗੁਪਤਾ ਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਅਹੂਜਾ ਬੰਟੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਕੈਮਿਸਟਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕਰਨ ਦੇ ਨਾਲ ਨਾਲ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਵੱਲੋਂ ਥੋਕ ਤੇ ਰਿਟੇਲ ਲਾਇਸੰਸਾਂ ਦੀ ਰਿਨਿਊਲ ਲਈ ਪੁਰਾਣੇ ਪੋਰਟਲ ਰਾਹੀਂ ਦਿੱਤੀ ਗਈ ਮਿਆਦ ਵਿੱਚ ਤਿੰਨ ਮਹੀਨਿਆਂ ਦਾ ਹੋਰ ਵਾਧਾ ਕੀਤੇ ਜਾਣ ਲਈ ਪੰਜਾਬ ਦੇ ਸਿਹਤ ਮੰਤਰੀ ਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ. ਹੁਣ ਇਹ ਸਹੂਲਤ 31 ਦਸੰਬਰ 2026 ਤੱਕ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਇਸ ਮਹੱਤਵਪੂਰਨ ਰਾਹਤ ਲਈ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਵਫਦ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਡਰੱਗ ਵਿਭਾਗ ਦੇਅਧਿਕਾਰੀਆਂ ਨੂੰ ਮਿਲਿਆ ਸੀ ਜਿਸ ਦੇ ਨਤੀਜੇ ਵਜੋਂ ਇਹ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਮਿਆਦ ਵਿੱਚ ਵਾਧੇ ਨਾਲ ਪੰਜਾਬ ਭਰ ਦੇ ਕੈਮਿਸਟਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਹ ਬਿਨਾਂ ਕਿਸੇ ਬੇਲੋੜੀ ਮੁਸ਼ਕਲ ਦੇ ਆਪਣੀ ਲਾਇਸੈਂਸ ਰਿਨਿਊਲ ਦੀ ਪ੍ਰਕਿਰਿਆ ਪੂਰੀ ਕਰਨ ਲਈ ਯੋਗ ਸਮਾਂ ਪ੍ਰਾਪਤ ਕਰ ਸਕਣਗੇ। ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਲਾਲ, ਨਰੇਸ਼ ਜਿੰਦਲ (ਬਾਲਾ ਜੀ), ਹੈਪੀ ਗੋਇਲ, ਗੌਰਵ ਗਾਬਾ,ਜਤਿੰਦਰ ਬੰਟੀ,ਹੀਰਾ ਲਾਲ,ਕਮਲਜੀਤ ਸਿੰਘ, ਮੋਹਿਤ ਗਰਗ, ਮਨੋਜ ਕੁਮਾਰ, ਵਿਕਾਸ ਪੁਰੀ, ਮਨੋਜ ਕੁਮਾਰ (ਸੀਪੀ) ਸੁਨੀਲ ਕੁਮਾਰ,ਨੰਦ ਲਾਲ ਗਰੋਵਰ, ਸ਼ੈਲੀ, ਅਮਿਤ ਸਿਡਾਣਾ, ਵਿਨੋਦ ਕੁਮਾਰ ਤੇ ਹੋਰ ਮੌਜੂਦ ਸਨ ।
ਪਿਛਲੀ ਖ਼ਬਰ ਬਹਾਦਰਗੜ੍ਹ ਖ਼ਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਬਹਾਲ ਹੋਈ ਅਗਲੀ ਖ਼ਬਰ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਮਨ ਨੂੰ ਸੁਤੰਤਰ ਰੱਖਣਾ ਵੀ ਇਕ ਕਲਾ ਹੈ | —ਅਗਿਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।