22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰੋਮੀ ਗੋਇਲ ਵਲੋਂ ਭਾਜਪਾ ਮੰਡਲ ਸੰਗਰੂਰ ਦੀ ਨਵੀਂ ਟੀਮ ਦਾ ਕੀਤਾ ਐਲਾਨ

ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ) - ਭਾਜਪਾ ਮੰਡਲ ਸੰਗਰੂਰ ਦੇ ਪ੍ਰਧਾਨ ਰੋਮੀ ਗੋਇਲ ਵਲੋਂ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਦੀ ਸਹਿਮਤੀ ਨਾਲ ਮੰਡਲ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਇੰਚਾਰਜ ਮੰਗਤ ਰਾਏ ਬਾਂਸਲ ਵੀ ਮੌਜੂਦ ਰਹੇ ।

ਨਵਨਿਯੁਕਤ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਅਤੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਨਾਲ ਹਨ ਭਾਜਪਾ ਦੇ ਹੋਰ ਆਗੂ l ਤਸਵੀਰ – ਮੁਕੇਸ਼ ਕੁਮਾਰ 22-09-2026
ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ) - ਭਾਜਪਾ ਮੰਡਲ ਸੰਗਰੂਰ ਦੇ ਪ੍ਰਧਾਨ ਰੋਮੀ ਗੋਇਲ ਵਲੋਂ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਦੀ ਸਹਿਮਤੀ ਨਾਲ ਮੰਡਲ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਇੰਚਾਰਜ ਮੰਗਤ ਰਾਏ ਬਾਂਸਲ ਵੀ ਮੌਜੂਦ ਰਹੇ । ਐਲਾਨੀ ਗਈ ਨਵੀਂ ਟੀਮ ਵਿੱਚ ਵੱਖ-ਵੱਖ ਅਹੁਦੇਦਾਰਾਂ, ਜਨਰਲ ਸਕੱਤਰਾਂ, ਸਕੱਤਰਾਂ, ਖ਼ਜ਼ਾਨਚੀ, ਵੱਖ-ਵੱਖ ਮੋਰਚਿਆਂ ਦੇ ਕਨਵੀਨਰਾਂ ਅਤੇ ਸੈੱਲਾਂ ਦੇ ਅਹੁਦੇਦਾਰਾਂ ਸਮੇਤ ਕੁੱਲ 40 ਅਹੁਦਿਆਂ ਲਈ ਜ਼ਿੰਮੇਵਾਰੀਆਂ ਨਿਰਧਾਰਿਤ ਕੀਤੀਆਂ ਗਈਆਂ । ਐਲਾਨੀ ਗਈ ਟੀਮ ਅਨੁਸਾਰ ਰੋਮੀ ਗੋਇਲ ਮੰਡਲ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਦੇ ਨਾਲ 6 ਮੀਤ ਪ੍ਰਧਾਨ- ਨਸੀਬ ਮਿੱਤਲ, ਰੀਸ਼ੀ ਸ਼ਰਮਾ, ਸੰਦੀਪ ਗੋਇਲ, ਹਨੀ ਨਾਗਪਾਲ, ਸੁਰਿੰਦਰ ਗੋਇਲ, ਕਵਲ ਸ਼ਮਸ਼ੇਰ, 2 ਜਨਰਲ ਸਕੱਤਰ-ਸੰਜੀਵ ਜਿੰਦਲ, ਹਰਭਜਨ ਸਿੰਘ,6 ਸਕੱਤਰ-ਵਿਪਨ ਸ਼ਰਮਾ, ਸੁਖਵਿੰਦਰ ਸਿੰਘ, ਵਿਕਾਸ਼ ਸ਼ਰਮਾ, ਸੋਨੀਆ ਅਹੁਜਾ, ਮੁਕੇਸ਼ ਕੁਮਾਰ ਲੱਕੀ, ਭਗੈਸ਼ ਅਗਰਵਾਲ ਅਤੇ ਖ਼ਜ਼ਾਨਚੀ ਨਮਨ ਸ਼ਰਮਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੁਵਾ ਮੋਰਚਾ-ਸੁਨੀਲ ਕੁਮਾਰ, ਮਹਿਲਾ ਮੋਰਚਾ ਰੁਹੀ ਗੋਤਮ , ਐੱਸ.ਸੀ. ਮੋਰਚਾ- ਵਿਕਾਸ਼ ਕੁਮਾਰ ਬੇਦੀ, ਘੱਟ ਗਿਣਤੀ ਮੋਰਚਾ- ਗੁੱਡੂ ਖਾਨ ਅਤੇ ਓ.ਬੀ.ਸੀ. ਮੋਰਚਾ- ਮੱਖਣ ਸਿੰਘ ਧੀਮਾਨ ਸਮੇਤ ਵੱਖ-ਵੱਖ ਮੋਰਚਿਆਂ ਲਈ ਕਨਵੀਨਰ ਨਿਯੁਕਤ ਕੀਤੇ ਗਏ ਹਨ। ਆਈ.ਟੀ. ਅਤੇ ਸੋਸ਼ਲ ਮੀਡੀਆ ਵਰਗੇ ਅਹਿਮ ਖੇਤਰਾਂ ਲਈ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਦੇ ਨਾਲ ਹੀ ਪ੍ਰੈੱਸ ਸਕੱਤਰ ਅਤੇ ਮੰਡਲ ਦੇ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਰੋਮੀ ਗੋਇਲ ਨੇ ਕਿਹਾ ਕਿ ਨਵੀਂ ਟੀਮ ਦੇ ਸਾਹਮਣੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ-ਆਪਣੇ ਖੇਤਰਾਂ ਵਿੱਚ ਵਰਕਰਾਂ ਨਾਲ ਤਾਲਮੇਲ ਕਾਇਮ ਕਰਨਾ, ਪਾਰਟੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਅਤੇ ਸੰਗਰੂਰ ਵਿੱਚ ਸੰਗਠਨਾਂ ਤਮਕ ਗਤੀਵਿਧੀਆਂ ਨੂੰ ਹੋਰ ਸਰਗਰਮ ਬਣਾਉਣਾ ਮੁੱਖ ਜ਼ਿੰਮੇਵਾਰੀਆਂ ਹੋਣਗੀਆਂ। ਇਸ ਮੌਕੇ ਅਮਨਦੀਪ ਸਿੰਘ ਪੂਨੀਆਂ, ਸਾਬਕਾ ਜਨਰਲ ਸਕੱਤਰ ਪ੍ਰਦੀਪ ਗਰਗ, ਜਨਰਲ ਸਕੱਤਰ ਸੁਰਿੰਦਰ ਸ਼ਰਮਾ, ਵਿਜੈ ਸਾਹਨੀ, ਪਰਮਜੀਤ ਸਿੰਘ ਪਿੰਦੀ, ਅਮ੍ਰਿਤ ਰਾਜ ਸਿੰਘ ਚੱਠਾ, ਕਮਲਜੀਤ ਗਰਗ ਅਤੇ ਸੰਜੀਵ ਲੱਕੀ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਖਨੌਰੀ ਦਿਹਾਤੀ ’ਚ ਢੀਂਡਸਾ ਦੀਆਂ ਨੁੱਕੜ ਮੀਟਿੰਗਾਂ ਨੇ ਫੜਿਆ ਸਿਆਸੀ ਰੰਗ ਅਗਲੀ ਖ਼ਬਰ ਰਾਜਪਾਲ ਸਿੰਘ ਭੂਮਸੀ ਅਖਿਲ ਭਾਰਤੀ ਕਾਂਗਰਸ ਬ੍ਰਿਗੇਡ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।