25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਰਕਾਰ ਦੇ ਵਾਅਦਿਆਂ ਨੂੰ ਗੁਬਾਰਿਆਂ ’ਚ ਉਡਾ ਕੇ ਕੰਪਿਊਟਰ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ

ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) - ਡਿਪਟੀ ਕਮਿਸ਼ਨਰ ਦਫਤਰ ਬਾਹਰ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਪੱਕੇ ਮੋਰਚੇ ਦੇ ਪੰਜਵੇ ਦਿਨ ਅੱਜ ਕਪੂਰਥਲਾ ਦੇ ਕੰਪਿਊਟਰ ਅਧਿਆਪਕਾਂ ਨੇ ਸੂਬਾ ਕਮੇਟੀ ਮੈਂਬਰ ਪਵਨ ਸੋਹਲ ਅਤੇ ਤਲਵਿੰਦਰ ਸਿੰਘ ਦੀ ਅਗਵਾਈ ’ਚ ਸਰਕਾਰ ਵਲੋਂ ਲੰਮੇ ਸਮੇਂ ਤੋਂ ਦਿੱਤੇ ਜਾ ਰਹੇ ਝੂਠੇ ਲਾਰਿਆਂ ਦੇ ਗੁਬਾਰੇ ਹਵਾ ’ਚ ਉਡਾ ਕੇ ਆਪਣਾ ਰੋਸ ਦਰਜ ਕਰਵਾਇਆ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ‘ਕਰਾਂਗੇ, ਦੇਵਾਂਗੇ, ਵਿਚਾਰ ਕਰਾਂਗੇ” ਵਾਲੇ ਲਾਰਿਆਂ ਨਾਲ ਹੁਣ ਗੱਲ ਨਹੀਂ ਬਣਨੀ।

ਵਿਆਹ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੀ ਝਲਕ। ਤਸਵੀਰ :- ਮੁਕੇਸ਼ ਕੁਮਾਰ 25-09-2026
ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) - ਡਿਪਟੀ ਕਮਿਸ਼ਨਰ ਦਫਤਰ ਬਾਹਰ ਚੱਲ ਰਹੇ ਕੰਪਿਊਟਰ ਅਧਿਆਪਕਾਂ ਦੇ ਪੱਕੇ ਮੋਰਚੇ ਦੇ ਪੰਜਵੇ ਦਿਨ ਅੱਜ ਕਪੂਰਥਲਾ ਦੇ ਕੰਪਿਊਟਰ ਅਧਿਆਪਕਾਂ ਨੇ ਸੂਬਾ ਕਮੇਟੀ ਮੈਂਬਰ ਪਵਨ ਸੋਹਲ ਅਤੇ ਤਲਵਿੰਦਰ ਸਿੰਘ ਦੀ ਅਗਵਾਈ ’ਚ ਸਰਕਾਰ ਵਲੋਂ ਲੰਮੇ ਸਮੇਂ ਤੋਂ ਦਿੱਤੇ ਜਾ ਰਹੇ ਝੂਠੇ ਲਾਰਿਆਂ ਦੇ ਗੁਬਾਰੇ ਹਵਾ ’ਚ ਉਡਾ ਕੇ ਆਪਣਾ ਰੋਸ ਦਰਜ ਕਰਵਾਇਆ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ‘ਕਰਾਂਗੇ, ਦੇਵਾਂਗੇ, ਵਿਚਾਰ ਕਰਾਂਗੇ” ਵਾਲੇ ਲਾਰਿਆਂ ਨਾਲ ਹੁਣ ਗੱਲ ਨਹੀਂ ਬਣਨੀ। ਕੰਪਿਊਟਰ ਅਧਿਆਪਕ ਆਪਣੇ ਹੱਕਾਂ ਲਈ ਫੈਸਲਾਕੁੰਨ ਸੰਘਰਸ਼ ਦੇ ਰਾਹ ’ਤੇ ਹਨ। ਜਦ ਤੱਕ ਕੰਪਿਊਟਰ ਅਧਿਆਪਕਾਂ ਤੇ ਛੇਵੇਂ ਪੇਅ ਕਮਿਸ਼ਨ ਲਾਗੂ ਕਰਕੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੰਪਿਊਟਰ ਅਧਿਆਪਕ ਸੰਘਰਸ਼ ਵਿੱਚ ਡਟੇ ਰਹਿਣਗੇ ਅਤੇ ਸਰਕਾਰ ਦੇ ਝੂਠ ਅਤੇ ਲਾਰਿਆਂ ਦੀ ਪੋਲ ਖੋਲਦੇ ਰਹਿਣਗੇ । ਇਸ ਮੌਕੇ ਜ਼ਿਲ੍ਹਾ ਆਗੂ ਜਗਤਾਰ ਸਿੰਘ, ਨਰੇਸ਼ ਕੁਮਾਰ, ਦਵਿੰਦਰ ਸਿੰਘ, ਸੁਰਿੰਦਰ ਕੌਰ, ਬਲਜਿੰਦਰ ਕੌਰ, ਰਣਜੀਤ ਕੌਰ, ਕਿੰਦਰਜੀਤ ਕੌਰ,ਬਲਜੀਤ ਕੌਰ, ਰਮਨਦੀਪ ਸਿੰਘ, ਕਪਿਲ ਕਰੀਤੀ ਮਲਿਕ, ਜਸਪਾਲ ਸਿੰਘ, ਵਿਪਨ ਸੈਣੀ, ਨਰੇਸ਼ ਕੁਮਾਰ, ਸੰਜੀਵ ਸ਼ਰਮਾ, ਇੰਦਰਜੀਤ ਸਿੰਘ, ਰਣਜੀਤ ਸਿੰਘ, ਪੰਕਜ ਸਿੰਘ, ਕਿਰਨਦੀਪ ਨਿਸੀ ਵੀਨੂੰ ਸੂਦ ਆਦਿ ਆਗੂਆਂ ਨੇ ਦੱਸਿਆ ਕਿ ਕੰਪਿਊਟਰ ਅਧਿਆਪਕ ਸਰਕਾਰ ਤੋਂ ਕੋਈ ਖੈਰਾਤ ਨਹੀਂ ਮੰਗਦੇ, ਬਲਕਿ ਉਹ ਹੱਕ ਮੰਗ ਰਹੇ ਹਨ ਜੋ ਕਿ ਉਨ੍ਹਾਂ ਦੇ ਨਿਯੁਕਤੀ ਪੱਤਰ ’ਚ ਲਿਖ ਕੇ ਦਿੱਤੇ ਗਏ ਹਨ ਅਤੇ ਜਿਨ੍ਹਾਂ ’ਤੇ ਹਾਈਕੋਰਟ ਦੇ ਡਬਲ ਬੈਂਚ ਦੇ 25 ਫਰਵਰੀ ਦੇ ਇਤਿਹਾਸਕ ਫੈਸਲੇ ਨੇ ਵੀ ਮੋਹਰ ਲਗਾਈ ਹੈ ਪਰ ਸਰਕਾਰ ਉਸ ਫੈਸਲੇ ਨੂੰ ਲਾਗੂ ਕਰਨ ਦੀ ਥਾਂ ਸੁਪਰੀਮ ਕੋਰਟ ਚਲੀ ਗਈ ਹੈ।
ਪਿਛਲੀ ਖ਼ਬਰ ਮਾਲੇਰਕੋਟਲਾ ਪੁਲਿਸ ਅਪਰਾਧ ਤੇ ਨਸ਼ਿਆਂ ਦੀ ਰੋਕਥਾਮ ਲਈ ਹੋਈ ਮੁਸਤੈਦ ਅਗਲੀ ਖ਼ਬਰ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੇ ਪੁਲਿਸ ਦੇ ਰੋਕਣ ’ਤੇ ਸੁਨਾਮ ’ਚ ਹੀ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।