25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਖਨੌਰੀ ਜ਼ੋਨ ਦਾ ਪਹਿਲਾ ਟੀ-10 ਕ੍ਰਿਕਟ ਲੀਗ ਟੂਰਨਾਮੈਂਟ ਬੌਪੁਰ ’ਚ ਸ਼ੁਰੂ

ਖਨੌਰੀ, 24 ਸਤੰਬਰ (ਬਲਵਿੰਦਰ ਸਿੰਘ ਥਿੰਦ)- ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਅਤੇ ਪਿੰਡ ਪੱਧਰ ’ਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜਾ ਰਹੇ ਖੇਡ ਸਮਾਗਮਾਂ ਦੀ ਲੜੀ ਤਹਿਤ ਖਨੌਰੀ ਜੋਨ ਦਾ ਪਹਿਲਾ ਚਾਰ ਰੋਜ਼ਾ ਟੀ-10 ਕ੍ਰਿਕਟ ਲੀਗ ਟੂਰਨਾਮੈਂਟ ਪਿੰਡ ਬੌਪੁਰ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਗੌਰਵ ਗੋਇਲ ਨੇ ਰਿਬਨ ਕੱਟ ਕੇ ਕੀਤਾ।

ਅਜੀਤ ਡੈਸਕ 25-09-2026
ਖਨੌਰੀ, 24 ਸਤੰਬਰ (ਬਲਵਿੰਦਰ ਸਿੰਘ ਥਿੰਦ)- ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਅਤੇ ਪਿੰਡ ਪੱਧਰ ’ਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜਾ ਰਹੇ ਖੇਡ ਸਮਾਗਮਾਂ ਦੀ ਲੜੀ ਤਹਿਤ ਖਨੌਰੀ ਜੋਨ ਦਾ ਪਹਿਲਾ ਚਾਰ ਰੋਜ਼ਾ ਟੀ-10 ਕ੍ਰਿਕਟ ਲੀਗ ਟੂਰਨਾਮੈਂਟ ਪਿੰਡ ਬੌਪੁਰ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਗੌਰਵ ਗੋਇਲ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਗੌਰਵ ਗੋਇਲ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਟੂਰਨਾਮੈਂਟ ਸਰਪੰਚ ਸੁਖਵਿੰਦਰ ਸਿੰਘ (ਬਿੰਦਰ) ਦੀ ਅਗਵਾਈ ਹੇਠ ਅਤੇ ਸਿਮਰਨਪਾਲ ਸਿੰਘ, ਚੇਅਰਮੈਨ ਸਪੋਰਟਸ ਵੈਲਫੇਅਰ ਬੋਰਡ ਪੰਜਾਬ, ਹਲਕਾ ਲਹਿਰਾ ਦੀ ਰਹਿਨੁਮਾਈ ਵਿੱਚ ਸਮੂਹ ਗ੍ਰਾਮ ਪੰਚਾਇਤ ਅਤੇ ਗ੍ਰਾਮੀਣ ਸੇਵਾ ਦਲ ਯੂਥ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿੱਚ ਖਨੌਰੀ ਜੋਨ ਦੀਆਂ ਕੁੱਲ 26 ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਦੇ ਪਹਿਲੇ ਦਿਨ ਹੋਏ ਉਦਘਾਟਨੀ ਮੁਕਾਬਲੇ ਵਿੱਚ ਪਿੰਡ ਠਸਕਾ ਅਤੇ ਖਨੌਰੀ ਦੀਆਂ ਟੀਮਾਂ ਵਿਚਕਾਰ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ। ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਕਲੱਬ ਦੇ ਚੇਅਰਮੈਨ ਬਲਵੀਰ ਸਿੰਘ, ਪ੍ਰਧਾਨ ਖੁਸ਼ੀ ਰਾਮ, ਜਸਵਿੰਦਰ ਸਿੰਘ, ਪੰਚ ਇਸ਼ਵਰ ਸਿੰਘ, ਲਵਲੀ ਸਿੰਘ, ਵਿਸ਼ਵਜੀਤ ਸਿੰਘ, ਹਰਮਨ ਸਿੰਘ, ਜਲਦੀਪ ਸਿੰਘ ਅਤੇ ਚੰਦਰਭਾਨ ਸਿੰਘ ਸਮੇਤ ਸਮੂਹ ਮੈਂਬਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌ ਕੇ ਗੁਰਲਾਲ ਸਿੰਘ ਓ.ਐਸ.ਡੀ, ਮੱਖਣ ਸਿੰਘ ਓ.ਐਸ.ਡੀ, ਸਰਪੰਚ ਚਾਂਦੀ ਰਾਮ ਅਨਦਾਣਾ, ਸਰਪੰਚ ਸੁਰੇਸ਼ ਕੁਮਾਰ ਬਨਾਰਸੀ, ਮਾਸਟਰ ਤਰਸੇਮ ਸਿੰਘ ਗੁਲਾੜ੍ਹੀ ਅਤੇ ਮਾਸਟਰ ਰਾਮਵੀਰ ਸਿੰਘ ਬਨਾਰਸੀ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਖੇਡ ਪ੍ਰੇਮੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਿਰੁੱਧ ਸਿਹਤ ਮੁਹਿੰਮ ਜਾਰੀ ਅਗਲੀ ਖ਼ਬਰ 1509 ਬਾਸਮਤੀ ਝੋਨਾ 4305 ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਵਧੀਆ ਭਾਅ ਮਿਲਣ ’ਤੇ ਕਿਸਾਨ ਬਾਗੋਬਾਗ; ਪਿਛਲੇ ਸਾਲ ਨਾਲੋਂ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।