ਕਿਸਾਨ ਜਥੇਬੰਦੀ ਨੇ ਕਣਕ ਦੇ ਭਾਅ ’ਚ ਕੀਤੇ 25 ਰੁਪਏ ਦੇ ਵਾਧੇ ਨੂੰ ਨਿਗੂਣਾ ਕਹਿ ਕੇ ਨਕਾਰਿਆ
ਸੰਗਰੂਰ, 1 ਅਕਤੂਬਰ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਕੇਂਦਰ ਸਰਕਾਰ ਵਲੋਂ ਕਣਕ ਦੇ ਸਮਰਥਨ ਮੁੱਲ ਵਿਚ ਕੀਤੇ 25 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਇਸ ਵਾਧੇ ਨੂੰ ਨਿਗੂਣਾ ਕਹਿ ਕੇ ਨਕਾਰਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਹਾੜੀ ਦੀਆਂ ਛੇ ਫਸਲਾਂ ਦਾ ਜੋ ਸਮਰਥਨ ਮੁੱਲ ਐਲਾਨਿਆ ਗਿਆ ਹੈ, ਉਸ ਵਿਚ ਕਣਕ ਦੇ ਭਾਅ ਵਿਚ ਸਿਰਫ 25 ਰੁਪਏ ਦਾ ਵਾਧਾ ਕਰ ਕੇ ਇਸ ਨੂੰ 2610 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਦ
ਦਿਲਬਾਗ ਸਿੰਘ ਹਰੀਗੜ੍ਹ, ਰਾਜਪਾਲ ਸਿੰਘ ਮੰਗਵਾਲ ਅਤੇ ਧਰਮਿੰਦਰ ਸਿੰਘ ਥਲੇਸਾਂ।
02-10-2026
ਸੰਗਰੂਰ, 1 ਅਕਤੂਬਰ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਕੇਂਦਰ ਸਰਕਾਰ ਵਲੋਂ ਕਣਕ ਦੇ ਸਮਰਥਨ ਮੁੱਲ ਵਿਚ ਕੀਤੇ 25 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਇਸ ਵਾਧੇ ਨੂੰ ਨਿਗੂਣਾ ਕਹਿ ਕੇ ਨਕਾਰਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਹਾੜੀ ਦੀਆਂ ਛੇ ਫਸਲਾਂ ਦਾ ਜੋ ਸਮਰਥਨ ਮੁੱਲ ਐਲਾਨਿਆ ਗਿਆ ਹੈ, ਉਸ ਵਿਚ ਕਣਕ ਦੇ ਭਾਅ ਵਿਚ ਸਿਰਫ 25 ਰੁਪਏ ਦਾ ਵਾਧਾ ਕਰ ਕੇ ਇਸ ਨੂੰ 2610 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ, ਜ਼ਿਲਾ ਆਗੂ ਰਾਜਪਾਲ ਸਿੰਘ ਮੰਗਵਾਲ ਅਤੇ ਇਕਾਈ ਪ੍ਰਧਾਨ ਧਰਮਿੰਦਰ ਸਿੰਘ ਥਲੇਸਾਂ ਨੇ ਕਿਹਾ ਹੈ ਕਿ ਖੇਤੀ ਲਾਗਤ ਖਰਚੇ ਲਗਾਤਾਰ ਵਧ ਰਹੇ ਹਨ । ਡੀ.ਏ.ਪੀ. ਅਤੇ ਯੂਰੀਆ ਖਾਦਾਂ ਦੇ ਨਾਲ ਨਾਲ ਕੀਟ ਨਾਸ਼ਕ ਦਵਾਈਆਂ, ਮਸ਼ੀਨਰੀ ਪੁਰਜੇ ਅਤੇ ਹੋਰ ਸਾਜੋ ਸਮਾਨ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ। ਮਹਿੰਗਾਈ ਲਗਾਤਾਰ ਵਧ ਰਹੀ ਹੈ, ਬਾਜ਼ਾਰ ਵਿੱਚ ਥੋੜਾ ਜਿਹਾ ਸਾਮਾਨ ਖਰੀਦਣ ’ਤੇ ਹੀ ਜੇਬ ਖਾਲੀ ਹੋ ਜਾਂਦੀ ਹੈ। ਜਰੂਰਤ ਦੀ ਹਰ ਵਸਤੂ ਲਗਾਤਾਰ ਮਹਿੰਗੀ ਹੋ ਰਹੀ ਹੈ ਪਰ ਕਣਕ ਦੀ ਕੀਮਤ ਵਿੱਚ ਸਿਰਫ 25 ਪੈਸੇ ਪ੍ਰਤੀ ਕਿਲੋ ਦਾ ਵਾਧਾ ਕਰ ਕੇ ਦੇਸ਼ ਦੇ ਕਿਸਾਨਾਂ ਨਾਲ ਮਜਾਕ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਖੇਤੀ ਜਿਨਸਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਸਾਰੇ ਖਰਚੇ ਲਾ ਕੇ 50% ਮੁਨਾਫੇ ਨਾਲ ਤੈਅ ਕੀਤੇ ਜਾਣ ਜਿਸ ਮੁਤਾਬਿਕ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 3700 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਬਣਦਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਘੱਟੋ ਘੱਟ 500 ਪ੍ਰਤੀ ਕੁਇੰਟਲ ਬੋਨਸ ਦੇ ਕੇ ਰਾਹਤ ਦਿੱਤੀ ਜਾਵੇ।