03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵਿੱਤ-ਮੰਤਰੀ ਹਰਪਾਲ ਸਿੰਘ ਚੀਮਾ ਨੇ ਹੰਬਲਬਾਸ ਵਿਖੇ ਵਿਕਾਸ ਕਾਰਜਾਂ ਲਈ ਵੰਡੇ ਚੈੱਕ

ਜਖੇਪਲ, 2 ਅਕਤੂਬਰ (ਮੇਜਰ ਸਿੰਘ ਸਿੱਧੂ) - ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਬਰ ਬਲਵੀਰ ਸਿੰਘ ਬੀਓ ਮਾਨ ਦੇ ਘਰ ਵਿਖੇ ਵਿਕਾਸ ਕਾਰਜਾਂ ਲਈ ਚੈੱਕ ਦਿੱਤੇ। ਉਨ੍ਹਾਂ ਨੇ ਭਗਤ ਧੱਨਾ ਜੱਟ ਗਊਸ਼ਾਲਾ ਡੇਰਾ ਥੇਹ ਜਖੇਪਲ ਲਈ 10 ਲੱਖ, ਸ਼ੋਹਣ ਸਿੰਘ ਨਗਰ ਹੰਬਲਬਾਸ ਦੇ ਸ਼ਮਸ਼ਾਨ-ਘਾਟ ਅਤੇ ਗੁਰਦੁਆਰਾ ਸਹਿਬ ਦੇ ਚੋਂਕ ਲਈ 6 ਲੱਖ, ਦੌਲਾ ਸਿੰਘ ਵਾਲਾ ਦੇ ਵਿਕਾਸ ਕਾਰਜਾਂ ਲਈ 32 ਲੱਖ ਤੇ ਧਰਮਗੜ੍ਹ ਦੇ ਵਾਲੀਬਾਲ ਗਰਾਊਂਡ ਦੇ ਜਾਲ ਲਈ 40 ਹਜ਼ਾਰ ਰੂਪੈ ਦੇ ਚੈੱਕ ਵੰਡੇ।

ਅਜੀਤ ਡੈਸਕ 03-10-2026
ਜਖੇਪਲ, 2 ਅਕਤੂਬਰ (ਮੇਜਰ ਸਿੰਘ ਸਿੱਧੂ) - ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਬਰ ਬਲਵੀਰ ਸਿੰਘ ਬੀਓ ਮਾਨ ਦੇ ਘਰ ਵਿਖੇ ਵਿਕਾਸ ਕਾਰਜਾਂ ਲਈ ਚੈੱਕ ਦਿੱਤੇ। ਉਨ੍ਹਾਂ ਨੇ ਭਗਤ ਧੱਨਾ ਜੱਟ ਗਊਸ਼ਾਲਾ ਡੇਰਾ ਥੇਹ ਜਖੇਪਲ ਲਈ 10 ਲੱਖ, ਸ਼ੋਹਣ ਸਿੰਘ ਨਗਰ ਹੰਬਲਬਾਸ ਦੇ ਸ਼ਮਸ਼ਾਨ-ਘਾਟ ਅਤੇ ਗੁਰਦੁਆਰਾ ਸਹਿਬ ਦੇ ਚੋਂਕ ਲਈ 6 ਲੱਖ, ਦੌਲਾ ਸਿੰਘ ਵਾਲਾ ਦੇ ਵਿਕਾਸ ਕਾਰਜਾਂ ਲਈ 32 ਲੱਖ ਤੇ ਧਰਮਗੜ੍ਹ ਦੇ ਵਾਲੀਬਾਲ ਗਰਾਊਂਡ ਦੇ ਜਾਲ ਲਈ 40 ਹਜ਼ਾਰ ਰੂਪੈ ਦੇ ਚੈੱਕ ਵੰਡੇ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਕਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਦੀਆਂ ਜਰੂਰਤਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਤਰਹੀਜ ਦੇਣਾ ਹੈ। ਇਸ ਮੌਕੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਜ਼ਿਲ੍ਹਾ ਪ੍ਰੀਸ਼ਦ ਮੈਬਰ ਬਲਵੀਰ ਸਿੰਘ ਬੀਓ ਮਾਨ, ਕੇਵਲ ਸਿੰਘ ਮਾਨ, ਅਜੈਬ ਸਿੰਘ ਸਿੰਘ ਮਾਨ, ਨੰਬਰਦਾਰ ਕੁਲਦੀਪ ਸਿੰਘ ਮਾਨ, ਜਸ਼ਕਰਨ ਸਿੰਘ ਮਾਨ, ਮਾਂ. ਗੁਰਤੇਜ ਸਿੰਘ, ਮੈਂਬਰ ਬਲਾਕ ਸੰਮਤੀ ਜਗਰਾਜ ਸਿੰਘ, ਸਰਪੰਚ ਕੇਵਲ ਸਿੰਘ ਹੰਬਲਬਾਸ, ਸਰਪੰਚ ਮਨਪ੍ਰੀਤ ਸਿੰਘ ਗੱਗੀ ਧਾਲੀਵਾਲਬਾਸ, ਸਰਪੰਚ ਤੇ ਬਲਾਕ ਪ੍ਰਧਾਨ ਜਸਪਾਲ ਸਿੰਘ ਕਾਲਾ ਜਖੇਪਲਬਾਸ, ਚੇਅਰਮੈਨ ਰਣਜੀਤ ਸਿੰਘ ਜੌਨਡੀਅਰ, ਮਹਿੰਦਰ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ, ਪ੍ਰਧਾਨ ਅਮਰਜੀਤ ਸਿੰਘ ਧਰਮਗੜ੍ਹ, ਨਾਜਰ ਸਿੰਘ ਖਾਲਸਾ, ਪੰਚ ਲਛਮਣ ਸਿੰਘ, ਪੰਚ ਅਮਨਦੀਪ ਸਿੰਘ ਦੀਪ, ਪੰਚ ਗੁਰਤੇਜ ਮਾਂਗਟ, ਪੰਚ ਪਵਨ ਕੁਮਾਰ, ਪੰਚ ਜਰਨੈਲ ਸਿੰਘ, ਲਾਡੀ ਸਿੱਧੂ, ਨੰਬਰਦਾਰ ਜਗਤਾਰ ਸਿੰਘ, ਤਰਸੇਮ ਸਿੰਘ, ਨੰਬਰਦਾਰ ਲਵਲੀ, ਪੰਚ ਨਸ਼ੀਬ ਸਿੰਘ, ਲੱਖਾ ਸਿੰਘ ਮਾਂਗਟ ਆਦਿ ਤੋਂ ਇਲਾਵਾ ਵੱਡੀ ਗਿਣਤੀ ਨੇੜੇ ਦੇ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਸਕੂਲ ਦੇ ਬੱਚਿਆਂ ਦਾ ਲਗਵਾਇਆ ਵਿੱਦਿਅਕ ਟੂਰ ਅਗਲੀ ਖ਼ਬਰ ਠੇਕਾ ਮੁਲਾਜ਼ਮਾਂ ਵਲੋਂ ਧੂਰੀ ’ਚ ਰੋਸ ਪ੍ਰਦਰਸ਼ਨ ਪੱਕੇ ਰੁਜ਼ਗਾਰ ਅਤੇ ਬਿੱਲ-2026 ’ਚ ਸ਼ਾਮਿਲ ਕਰਨ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।