08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕੱਟੜ ਇਮਾਨਦਾਰੀ ਦਾ ਮਖੌਟਾ ਪਹਿਨਣ ਵਾਲੇ ਭ੍ਰਿਸ਼ਟਾਚਾਰ ‘ ਚ ਲੱਥਪੱਥ - ਡੇਅਰੀਵਾਲਾ

ਸ਼ੇਰਪੁਰ, 7 ਅਕਤੂਬਰ (ਦਰਸ਼ਨ ਸਿੰਘ ਖੇੜੀ)- ਮੁੱਖ ਮੰਤਰੀ ਭਗਵੰਤ ਮਾਨ ਦੇ ਹਫ਼ਤਾ ਪਹਿਲਾਂ ਪੰਜਾਬ ਅੰਦਰ ਲਗਾਏ ਗਏ ਈਮਾਨਦਾਰੀ ਵਾਲੇ ਵੱਡੇ ਵੱਡੇ ਬੋਰਡ ਹੁਣ ਪੰਜਾਬ ਸਰਕਾਰ ਦੀ ਝੂਠੀ ਤੇ ਫੋਕੀ ਸ਼ੋਹਰਤ ਦਾ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਹਾਈਕੋਰਟ ਕੋਰਟ ਦੇ ਹੁਕਮਾਂ ਅਨੁਸਾਰ ਸੀ.

ਅਜੀਤ ਡੈਸਕ 08-10-2026
ਸ਼ੇਰਪੁਰ, 7 ਅਕਤੂਬਰ (ਦਰਸ਼ਨ ਸਿੰਘ ਖੇੜੀ)- ਮੁੱਖ ਮੰਤਰੀ ਭਗਵੰਤ ਮਾਨ ਦੇ ਹਫ਼ਤਾ ਪਹਿਲਾਂ ਪੰਜਾਬ ਅੰਦਰ ਲਗਾਏ ਗਏ ਈਮਾਨਦਾਰੀ ਵਾਲੇ ਵੱਡੇ ਵੱਡੇ ਬੋਰਡ ਹੁਣ ਪੰਜਾਬ ਸਰਕਾਰ ਦੀ ਝੂਠੀ ਤੇ ਫੋਕੀ ਸ਼ੋਹਰਤ ਦਾ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਹਾਈਕੋਰਟ ਕੋਰਟ ਦੇ ਹੁਕਮਾਂ ਅਨੁਸਾਰ ਸੀ.ਬੀ .ਆਈ. ਨੇ ‘ਆਪ’ ਦਾ “ਈਮਾਨਦਾਰ” ਮਖੌਟਾ ਕਾਰਵਾਈ ਕਰਕੇ ਉਤਾਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਈ ਡੀ ਨੇ ਵੱਡੇ ਘੋਟਾਲਿਆਂ ਨੂੰ ਨੰਗਾ ਕਰਦੇ ਹੋਏ ਭ੍ਰਿਸ਼ਟਾਚਾਰ ਦਾ ਨੰਗਾ ਨਾਚ ਕਰ ਰਹੀ ਆਮ ਆਦਮੀ ਪਾਰਟੀ ਦੀ ਦਿੱਲੀ ਤੇ ਪੰਜਾਬ ਜੁੰਡਲੀ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੱਟੜ ਈਮਾਨਦਾਰੀ ਦਾ ਹੋਕਾ ਦੇਣ ਵਾਲੇ ਸੀ.ਐਮ. ਭਗਵੰਤ ਮਾਨ ਦੇ ਦਫ਼ਤਰ ਤੋਂ ਚੱਲ ਰਿਹਾ ਕਥਿਤ ਰਿਸ਼ਵਤ ਰੈਕਟ ਹੁਣ ਪੂਰੀ ਤਰ੍ਹਾਂ ਜਨਤਾ ਦੀ ਕਚਹਿਰੀ ਹੇਠ ਨੰਗਾ ਹੋ ਗਿਆ ਹੈ । 07ਐਸਐਨਜੀ95
ਪਿਛਲੀ ਖ਼ਬਰ ਭਾਜਪਾ ਲਗਾਤਾਰ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ - ਢੀਂਡਸਾ ਅਗਲੀ ਖ਼ਬਰ ਕੇ.ਸੀ.ਟੀ. ਕਾਲਜ ਦੇ ਵੱਖ-ਵੱਖ ਕੋਰਸਾਂ ਦੇ ਵਿੱਦਿਅਕ ਨਤੀਜੇ ’ਚੋਂ ਲੜਕੀਆਂ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।