09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼ਿਵ ਸ਼ਕਤੀ ਕਾਲਜ ਵਿਖੇ ਚਾਰ ਰੋਜਾ ‘ਖੇਤਰੀ ਯੁਵਕ ਮੇਲਾ’ ਸ਼ੁਰੂ

ਚੀਮਾ ਮੰਡੀ, 8 ਅਕਤੂਬਰ (ਗੁਰਜੀਤ ਸਿੰਘ ਚਹਿਲ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਿਵ ਸ਼ਕਤੀ ਕਾਲਜਿਜ ਆਫ ਗਰੁੱਪ ਭੀਖੀ ਵਿਖੇ 8, 9, 10 ਅਤੇ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਚਾਰ ਰੋਜ਼ਾ ਖੇਤਰੀ ਯੁਵਕ ਮੇਲਾ ਅੱਜ ਸ਼ੁਰੂ ਹੋ ਗਿਆ ਹੈ, ਜਿਸ ਦੀ ਮੇਜ਼ਬਾਨੀ ਲਈ ਕਾਲਜ ਪ੍ਰਬੰਧਕਾਂ, ਕਾਲਜ ਸਟਾਫ ਅਤੇ ਵਿਦਿਆਰਥੀਆਂ ‘ਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ । ਕਾਲਜ ਚੇਅਰਮੈਨ ਡਾ.

ਸਿਵ ਸ਼ਕਤੀ ਕਾਲਜਿਜ ਆਫ ਗਰੁੱਪ ਭੀਖੀ ਦੇ ਚੇਅਰਮੈਨ ਡਾ. ਸੋਮ ਨਾਥ ਮਹਿਤਾ। 09-10-2026
ਚੀਮਾ ਮੰਡੀ, 8 ਅਕਤੂਬਰ (ਗੁਰਜੀਤ ਸਿੰਘ ਚਹਿਲ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਿਵ ਸ਼ਕਤੀ ਕਾਲਜਿਜ ਆਫ ਗਰੁੱਪ ਭੀਖੀ ਵਿਖੇ 8, 9, 10 ਅਤੇ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਚਾਰ ਰੋਜ਼ਾ ਖੇਤਰੀ ਯੁਵਕ ਮੇਲਾ ਅੱਜ ਸ਼ੁਰੂ ਹੋ ਗਿਆ ਹੈ, ਜਿਸ ਦੀ ਮੇਜ਼ਬਾਨੀ ਲਈ ਕਾਲਜ ਪ੍ਰਬੰਧਕਾਂ, ਕਾਲਜ ਸਟਾਫ ਅਤੇ ਵਿਦਿਆਰਥੀਆਂ ‘ਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ । ਕਾਲਜ ਚੇਅਰਮੈਨ ਡਾ. ਸੋਮ ਨਾਥ ਮਹਿਤਾ ਨੇ ਦੱਸਿਆ ਕਿ ਇਸ ਖੇਤਰੀ ਯੁਵਕ ਮੇਲੇ ‘ਚ ਮਾਲਵਾ ਦੇ ਕਰੀਬ 43 ਕਾਲਜਾਂ ਦੇ ਵਿਦਿਆਰਥੀਆਂ ਹਿੱਸਾ ਲੈ ਕੇ ਪੰਜਾਬੀ ਸੱਭਿਆਚਾਰ, ਲੋਕ ਕਲਾਵਾਂ, ਸੰਗੀਤ, ਨਾਚ, ਥੀਏਟਰ ਅਤੇ ਹੋਰ ਰਚਨਾਤਮਕ ਵੰਨਗੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਚਾਰ ਰੋਜ਼ਾ ਸੱਭਿਆਚਾਰਕ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋ, ਭੁਪਿੰਦਰ ਬਾਦਲ, ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ, ਵਿਧਾਇਕ ਬੁੱਧ ਰਾਮ ਹਲਕਾ ਬੁਢਲਾਡਾ, ਵਿਧਾਇਕ ਵਿਜੈ ਸਿੰਗਲਾ ਹਲਕਾ ਮਾਨਸਾ, ਚੁਸਪਿੰਦਰਬੀਰ ਸਿੰਘ ਚਹਿਲ ਚੇਅਰਮੈਨ ਜਿਲਾ ਪ੍ਰੀਸਦ ਮਾਨਸਾ ਤੋਂ ਇਲਾਵਾ ਉਚ ਜਿਲਾ ਪ੍ਰਸ਼ਾਸਨਿਕ ਅਧਿਕਾਰੀ ਵੀ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਪਹੁੰਚਣਗੇ।
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕੁੜਮ ਜਥੇਦਾਰ ਸੁਰਜੀਤ ਸਿੰਘ ਮਿੱਠੇਵਾਲ ਨੂੰ ਸ਼ਰਧ... ਅਗਲੀ ਖ਼ਬਰ ਧੂਰੀ ਦੇ ਬਾਜ਼ਾਰਾਂ ਵਿੱਚ ਸੁਰੱਖਿਆ ਪ੍ਰਬੰਧ ਹੋਣਗੇ ਹੋਰ ਮਜ਼ਬੂਤ-ਪੁਸ਼ਪਿੰਦਰ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।