ਗਾਂਧੀ ਸਕੂਲ ਵਿਖੇ ਰਾਮਲੀਲ੍ਹਾ ਸਬੰਧੀ ਗਨੇਸ਼ ਪੂਜਾ ਅਤੇ ਬੱਲੀ ਗੱਡਣ ਦੀ ਰਸਮ ਦਾ ਆਯੋਜਨ
ਅਹਿਮਦਗੜ੍ਹ, 8 ਅਕਤੂਬਰ (ਸੁਖਜੀਤ ਸਿੰਘ ਖੇੜਾ/ਰਵਿੰਦਰ ਪੁਰੀ)-ਸਥਾਨਕ ਗਾਂਧੀ ਸਕੂਲ ਦੀ ਗਰਾਂਊਡ ਵਿਚ ਤ੍ਰਿਮੂਰਤੀ ਕਲਾ ਮੰਚ ਵਲੋਂ ਸਵ: ਬਿਮਲ ਸ਼ਰਮਾ ਦੀ ਯਾਦ ’ਚ ਪ੍ਰਧਾਨ ਦੀਪਕ ਸ਼ਰਮਾ, ਭੋਜ ਰਾਜ ਸ਼ਰਮਾ ਦੀ ਅਗਵਾਈ ਵਿੱਚ ਸ੍ਰੀ ਸਨਾਤਨ ਧਰਮ ਭਾਰਤੀਯ ਮਹਾਂਵੀਰ ਦਲ, ਸਮਾਜ ਸੇਵਾ ਸੁਸਾਇਟੀ ਅਤੇ ਗਾਂਧੀ ਚੌਂਕ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਰਾਮਲੀਲ੍ਹਾ ਦਾ ਮੰਚਨ 10 ਅਕਤੂਬਰ ਤੋਂ ਬੜੀ ਸ਼ਰਧਾ ਨਾਲ ਸ਼ੁਰੂ ਕਰਵਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ’ਚ ਅੱਜ ਬੱਲੀ ਗੱਡਣ ਦੀ ਰਸਮ ਅਤੇ ਗਨੇਸ਼ ਪੂਜਾ ਗਾਂਧੀ ਸਕੂਲ ਦੀ ਗਰਾਂਊਡ ਵਿੱਚ ਕਰਵਾਈ ਗਈ।
ਅਹਿਮਦਗੜ੍ਹ, 8 ਅਕਤੂਬਰ (ਸੁਖਜੀਤ ਸਿੰਘ ਖੇੜਾ/ਰਵਿੰਦਰ ਪੁਰੀ)-ਸਥਾਨਕ ਗਾਂਧੀ ਸਕੂਲ ਦੀ ਗਰਾਂਊਡ ਵਿਚ ਤ੍ਰਿਮੂਰਤੀ ਕਲਾ ਮੰਚ ਵਲੋਂ ਸਵ: ਬਿਮਲ ਸ਼ਰਮਾ ਦੀ ਯਾਦ ’ਚ ਪ੍ਰਧਾਨ ਦੀਪਕ ਸ਼ਰਮਾ, ਭੋਜ ਰਾਜ ਸ਼ਰਮਾ ਦੀ ਅਗਵਾਈ ਵਿੱਚ ਸ੍ਰੀ ਸਨਾਤਨ ਧਰਮ ਭਾਰਤੀਯ ਮਹਾਂਵੀਰ ਦਲ, ਸਮਾਜ ਸੇਵਾ ਸੁਸਾਇਟੀ ਅਤੇ ਗਾਂਧੀ ਚੌਂਕ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਰਾਮਲੀਲ੍ਹਾ ਦਾ ਮੰਚਨ 10 ਅਕਤੂਬਰ ਤੋਂ ਬੜੀ ਸ਼ਰਧਾ ਨਾਲ ਸ਼ੁਰੂ ਕਰਵਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ’ਚ ਅੱਜ ਬੱਲੀ ਗੱਡਣ ਦੀ ਰਸਮ ਅਤੇ ਗਨੇਸ਼ ਪੂਜਾ ਗਾਂਧੀ ਸਕੂਲ ਦੀ ਗਰਾਂਊਡ ਵਿੱਚ ਕਰਵਾਈ ਗਈ। ਰਾਮ ਸਰਨਮ ਆਸ਼ਰਮ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਪੰਡਤ ਸ਼ਾਸ਼ਤਰੀ ਵਲੋਂ ਪੂਜਾ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਪੋ੍: ਜਸਵੰਤ ਸਿੰਘ ਗੱਜਣਮਾਜਰਾ, ਕਾਂਗਰਸੀ ਆਗੂ ਅਮਨਦੀਪ ਕੌਰ ਖੰਗੂੜਾ, ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ, ਨਗਰ ਕੌਸ਼ਲ ਪ੍ਧਾਨ ਕਮਲਜੀਤ ਸਿੰਘ ਉੱਭੀ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਸੰਜੇ ਸੂਦ, ਪ੍ਰਧਾਨ ਮਨਿੰਦਰ ਪਾਲ ਸਿੰਘ, ਡਾਕਟਰ ਸੁਨੀਤ ਹਿੰਦ, ਕੌਂਸਲਰ ਵਿੱਕੀ ਟੰਡਨ, ਰਵਿੰਦਰ ਪੁਰੀ, ਪ੍ਧਾਨ ਰਾਕੇਸ਼ ਗਰਗ, ਡਾ.ਅਰੁਣ ਵਰਮਾ, ਹਰਪ੍ਰੀਤ ਸਿੰਘ ਛੰਨਾ, ਗਗਨਦੀਪ ਦਰਪਣ, ਪ੍ਰਧਾਨ ਦੀਪਕ ਸ਼ਰਮਾ, ਭੋਜਰਾਜ ਸ਼ਰਮਾ, ਅਰੁਣ ਸ਼ੈਲੀ, ਵਿਜੇ ਵਰਮਾ, ਅਰਵਿੰਦ ਸ਼ਰਮਾ, ਗਰੀਸ਼ ਢੰਡ, ਰਾਜਨ ਵਰਮਾ, ਵਿੱਕੀ, ਚੰਦਨ ਬਾਬਾ, ਕਮਲ ਵਰਮਾ, ਲਲਿਤ ਗੁਪਤਾ ਆਦਿ ਹਾਜ਼ਰ ਸਨ।