12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਵੱਕਾਰੀ ਆਲ ਇੰਡੀਆ ਕੈਂਪ ਵਿਚ ਕ੍ਰਿਸ਼ਨਮ ਨੇ ਕੀਤੀ ਪੰਜਾਬ ਦੀ ਨੁਮਾਇੰਦਗੀ

ਲੌਂਗੋਵਾਲ, 11 ਅਕਤੂਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਤਕਨੌਲਜੀ ਸਲਾਇਟ ਦੇ ਵਿਦਿਆਰਥੀ ਕ੍ਰਿਸ਼ਨਮ ਨੇ ਰਾਸ਼ਟਰੀ ਕੈਡੇਟ ਕੋਰ ਐਨ. ਸੀ.

ਐਨ.ਸੀ.ਸੀ. ਕੈਡਟ ਕ੍ਰਿਸ਼ਨਮ ਜੇਤੂ ਟਰਾਫੀ ਨਾਲ। ਤਸਵੀਰ-ਵਿਨੋਦ 12-10-2026
ਲੌਂਗੋਵਾਲ, 11 ਅਕਤੂਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਤਕਨੌਲਜੀ ਸਲਾਇਟ ਦੇ ਵਿਦਿਆਰਥੀ ਕ੍ਰਿਸ਼ਨਮ ਨੇ ਰਾਸ਼ਟਰੀ ਕੈਡੇਟ ਕੋਰ ਐਨ.ਸੀ.ਸੀ. ਦੇ ਆਲ ਇੰਡੀਆ ਪੱਧਰ ਦੇ ਵੱਕਾਰੀ ਥਲ ਸੈਨਿਕ ਕੈਂਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। 14 ਪੰਜਾਬ ਬਟਾਲੀਅਨ ਰਾਸ਼ਟਰੀ ਕੈਡੇਟ ਕੋਰ ਦੇ ਅੰਡਰ ਅਫਸਰ ਕ੍ਰਿਸ਼ਨਮ ਨੇ ਪਟਿਆਲਾ ਗਰੁੱਪ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਖੇਤਰ ਦੀ ਇਸ ਥਲ ਸੈਨਿਕ ਕੈਂਪ-2026 ਵਿੱਚ ਪ੍ਰਤੀਨਿਧਤਾ ਕੀਤੀ ਹੈ। ਕ੍ਰਿਸ਼ਨਮ ਦੀ ਭਾਗੀਦਾਰੀ ਨਾਲ ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਸੰਸਥਾਨ ਦੇ ਨਾਲ-ਨਾਲ 14 ਪੰਜਾਬ ਬਟਾਲੀਅਨ ਰਾਸ਼ਟਰੀ ਕੈਡੇਟ ਕੋਰ, ਨਾਭਾ ਅਤੇ ਪਟਿਆਲਾ ਗਰੁੱਪ ਅਧੀਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦਾ ਵੀ ਮਾਣ ਵਧਿਆ ਹੈ। ਸਲਾਇਟ ਲੌਂਗੋਵਾਲ ਦੇ ਡਾਇਰੈਕਟਰ, ਡਾ. ਮਨੀਕਾਂਤ ਪਾਸਵਾਨ ਨੇ ਕੈਡੇਟ ਕ੍ਰਿਸ਼ਨਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਰਾਸ਼ਟਰੀ ਕੈਡਟ ਕੋਰ ਦੀਆਂ ਗਤੀਵਿਧੀਆਂ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਸਲਾਇਟ ਵਿਖੇ ਰਾਸ਼ਟਰੀ ਕੈਡਟ ਕੋਰ ਦੀ ਐਸੋਸੀਏਟ ਅਧਿਕਾਰੀ, ਡਾ. ਵਰਸ਼ਾ ਮਾਲੀ ਨੇ ਵੀ ਕੈਡਟ ਨੇ ਕ੍ਰਿਸ਼ਨਮ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜੂਨੀਅਰ ਡਿਵੀਜ਼ਨ ਫਾਇਰਿੰਗ ਅਤੇ ਡ੍ਰਿਲ ਮੁਕਾਬਲੇ ਵਿੱਚ ਕ੍ਰਿਸ਼ਨਮ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੰਸਥਾ ਦਾ ਨਾਮ ਚਮਕਾਇਆ ਹੈ।
ਪਿਛਲੀ ਖ਼ਬਰ ਐਨ.ਐਸ.ਐਸ. ਕੈਂਪ ਦੌਰਾਨ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ ਅਗਲੀ ਖ਼ਬਰ ਸਲਾਈਟ ਵਿਖੇ ਪੁਲਾੜ ਵਿਗਿਆਨ ਸੁਸਾਇਟੀ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।