ਧਾਰਮਿਕ ਪੁਸਤਕ ਲੋਕ ਅਰਪਣ
ਸ਼ੇਰਪੁਰ, 12 ਅਕਤੂਬਰ (ਦਰਸ਼ਨ ਸਿੰਘ ਖੇੜੀ)-ਪੰਥ ਰਤਨ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਸੀਡੀਜ਼ ਤੋਂ ਤਿਆਰ ਕੀਤਾ ਜਪੁਜੀ ਸਾਹਿਬ ਦਾ ਸਟੀਕ ਉੱਘੇ ਸਿੱਖ ਪ੍ਰਚਾਰਕ ਭਾਈ ਚਮਕੌਰ ਸਿੰਘ ਖੇੜੀ ਖੁਰਦ ਵਾਲਿਆਂ ਨੇ ਤਿਆਰ ਕੀਤਾ। ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਹਰਨਾਮ ਸਿੰਘ ਭਿੰਡਰਾਂਵਾਲਿਆਂ ਨੇ ਇਹ ਕਥਾ ਦੀਆਂ ਸੀਡੀਜ਼ ਰਲੀਜ ਕਰਕੇ ਸੰਗਤਾਂ ਨੂੰ ਭੇਟ ਕੀਤੀਆਂ।
ਅਜੀਤ ਡੈਸਕ
13-10-2026