ਪਰਵਿੰਦਰ ਝੋਟੇ ਦੇ ਕਤਲ ਦੇ ਰੋਸ ਵਜੋਂ ਕਾਤਰੋਂ ਚੌਂਕ ਸ਼ੇਰਪੁਰ ਵਿਖੇ ਲਗਾਇਆ ਧਰਨਾ
ਸ਼ੇਰਪੁਰ, 13 ਅਕਤੂਬਰ (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ)-ਕਸਬਾ ਸ਼ੇਰਪੁਰ ਦੇ ਕਾਤਰੋ ਚੌਂਕ ਵਿਖੇ ਸਥਾਨਕ ਰਾਜਨੀਤਿਕ, ਸਮਾਜਸੇਵੀ ਤੇ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ-ਸ਼ੇਰਪੁਰ ਦੀ ਅਗਵਾਈ ਹੇਠ ਮਾਨਸਾ ਵਿਖੇ ਨਸ਼ਿਆਂ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਮਾਲਕ ਵਲੋਂ ਕਤਲ ਕੀਤੇ ਜਾਣ ਦੇ ਵਿਰੋਧ ਵਜੋਂ ਰੋਸ ਧਰਨਾ ਦਿੱਤਾ ਗਿਆ । ਧਰਨੇ ਦੌਰਾਨ ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਝੋਟੇ ਵਲੋਂ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਦੇ ਮਾਲਕ ਖਿਲਾਫ ਅਵਾਜ ਬੁਲੰਦ ਕੀਤੀ ਗਈ ਸੀ।
ਕ
ਕਾਤਰੋਂ ਚੌਂਕ ਸ਼ੇਰਪੁਰ ਵਿਖੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ। ਤਸਵੀਰ-ਦਰਸ਼ਨ ਸਿੰਘ ਖੇੜੀ
14-10-2026
ਸ਼ੇਰਪੁਰ, 13 ਅਕਤੂਬਰ (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ)-ਕਸਬਾ ਸ਼ੇਰਪੁਰ ਦੇ ਕਾਤਰੋ ਚੌਂਕ ਵਿਖੇ ਸਥਾਨਕ ਰਾਜਨੀਤਿਕ, ਸਮਾਜਸੇਵੀ ਤੇ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ-ਸ਼ੇਰਪੁਰ ਦੀ ਅਗਵਾਈ ਹੇਠ ਮਾਨਸਾ ਵਿਖੇ ਨਸ਼ਿਆਂ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਮਾਲਕ ਵਲੋਂ ਕਤਲ ਕੀਤੇ ਜਾਣ ਦੇ ਵਿਰੋਧ ਵਜੋਂ ਰੋਸ ਧਰਨਾ ਦਿੱਤਾ ਗਿਆ । ਧਰਨੇ ਦੌਰਾਨ ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਝੋਟੇ ਵਲੋਂ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਦੇ ਮਾਲਕ ਖਿਲਾਫ ਅਵਾਜ ਬੁਲੰਦ ਕੀਤੀ ਗਈ ਸੀ। ਜੇਕਰ ਪੁਲਿਸ਼ ਸਹੀ ਸਮੇਂ ਤੇ ਉੱਥੇ ਪਹੁੰਚਦੀ ਤਾਂ ਬਚਾ ਹੋ ਸਕਦਾ ਸੀ। ਇਸ ਘਟਨਾ ਨੇ ਪੰਜਾਬ ਅੰਦਰ ਜੰਗਲ ਰਾਜ ਹੋਣ ਦੀ ਗੱਲ ਨੂੰ ਸਾਬਿਤ ਕਰ ਦਿੱਤਾ ਹੈ। ਪੰਜਾਬ ਅੰਦਰ ਅਮਨ ਕਾਨੂੰਨ ਨਾਮ ਦੀ ਕੋਈ ਚੀਜ ਨਹੀ ਹੈ, ਨਸ਼ਾ ਤਸਕਰੀ, ਕਤਲ, ਲੁੱਟ-ਖੋਹ, ਚੋਰੀਆਂ, ਗੈਂਗਵਾਰਾਂ ਹੋਣਾ ਆਮ ਗੱਲ ਹੋ ਗਈ ਹੈ। ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿਰਪੱਖ ਜਾਂਚ ਤੇ ਇਸ ਲਈ ਜਿੰਮੇਵਾਰ ਮੈਡੀਕਲ ਸਟੋਰ ਮਾਲਕ ਅਤੇ ਕਤਲ ਪਿੱਛੇ ਹੋਰ ਸ਼ਾਮਿਲ ਵਿਅਕਤੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਮੌਕੇ ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ, ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਬਨੀ ਖੈਰਾ, ਭਾਜਪਾ ਆਗੂ ਵਿੱਕੀ ਪਰੋਚਾ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਬਹਾਦਰ ਸਿੰਘ ਚੌਧਰੀ, ਬੌਬੀ ਚੀਮਾ, ਹੈਪੀ ਤੂਰ, ਗੋਪੀ ਗਰੇਵਾਲ, ਪੰਮਾ ਚੀਮਾ, ਹੈਪੀ ਥਿੰਦ, ਕਰਨ ਢੰਡਾ, ਗੱਗੀ ਰਾਏਸਰੀਆ, ਸੀਪਾ ਰਾਏਸਰੀਆ, ਕਾਲਾ ਥਿੰਦ, ਬਲਵਿੰਦਰ ਸਿੰਘ ਜਵੰਧਾ, ਸੋਨੀ ਖੇੜੀ, ਹੈਵੀ ਸ਼ੇਰਪੁਰ, ਸਵੀਟੀ ਚੀਮਾ, ਲੱਖੀ ਚੌਧਰੀ, ਜੀਤ ਹੇੜੀਕੇ, ਸੋਨੀ ਗੋਬਿੰਦਪੁਰਾ, ਮਿੰਦੀ ਗਰੇਵਾਲ , ਤਾਰਾਂ ਸ਼ੇਰਪੁਰ, ਭਿੰਦਾ ਖੇੜੀ, ਲਵੀ ਗਰੇਵਾਲ, ਸੀਨਾ ਸ਼ੇਰਪੁਰ, ਸੁੱਖਾ ਬੜਿੰਗ, ਸਨਮੁਖ ਖੇੜੀ ਤੋਂ ਇਲਾਵਾ ਪਿੰਡ ਰਾਮ ਨਗਰ ਛੰਨਾ, ਪੰਜਗਰਾਈਆਂ, ਕਾਤਰੋ, ਗੰਡੇਵਾਲ ਦੀਆਂ ਨਸ਼ਾ ਰੋਕੂ ਕਮੇਟੀਆਂ ਦੇ ਆਗੂ ਮੌਜੂਦ ਸਨ।