18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਿੰਡ ਬੁਰਜ ਵਿਖੇ 12ਵਾਂ ਦੁਸਹਿਰਾ ਅਤੇ ਪੇਂਡੂ ਖੇਡ ਮੇਲਾ 20 ਨੂੰ

ਮਲੇਰਕੋਟਲਾ, 17 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਨਿਰਵਾਨ ਕੁਟੀਆ ਧੂਣਾ ਸਾਹਿਬ ਪਿੰਡ ਬੁਰਜ ਨੇੜੇ ਨੌਧਰਾਣੀ, ਮਲੇਰਕੋਟਲਾ ਵਿਖੇ 20 ਅਕਤੂਬਰ ਨੂੰ 12ਵਾਂ ਦੁਸਹਿਰਾ ਅਤੇ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਰਿੰਕੂ ਖ਼ੁਰਦ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ 18 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗਾ।

ਅਜੀਤ ਡੈਸਕ 18-10-2026
ਮਲੇਰਕੋਟਲਾ, 17 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਨਿਰਵਾਨ ਕੁਟੀਆ ਧੂਣਾ ਸਾਹਿਬ ਪਿੰਡ ਬੁਰਜ ਨੇੜੇ ਨੌਧਰਾਣੀ, ਮਲੇਰਕੋਟਲਾ ਵਿਖੇ 20 ਅਕਤੂਬਰ ਨੂੰ 12ਵਾਂ ਦੁਸਹਿਰਾ ਅਤੇ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਰਿੰਕੂ ਖ਼ੁਰਦ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ 18 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗਾ। ਮੱਧ ਦੀ ਅਰਦਾਸ 19 ਅਕਤੂਬਰ ਨੂੰ ਸਵੇਰੇ 8 ਵਜੇ ਅਤੇ ਭੋਗ 20 ਅਕਤੂਬਰ ਨੂੰ ਸਵੇਰੇ 10 ਵਜੇ ਪਾਇਆ ਜਾਵੇਗਾ। ਭੋਗ ਉਪਰੰਤ ਸੰਤ ਸੁਆਮੀ ਰੈਂਕ ਮੁਨੀ ਉਦਾਸੀਨ ਮਹਾਰਾਜ ਲੱਛਾਬੱਦੀ, ਹਿੰਮਤਾਨਾ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਅੱਗੇ ਦੱਸਿਆ ਕਿ 20 ਅਕਤੂਬਰ ਨੂੰ ਸਵੇਰੇ 11 ਵਜੇ ਖੇਡਾਂ ਦੀ ਸ਼ੁਰੂਆਤ ਹੋਵੇਗੀ। ਜਿਸ ਵਿਚ 9 ਸਾਲ ਤੱਕ ਲੜਕੇ-ਲੜਕੀਆਂ ਦੀ 100 ਮੀਟਰ ਦੌੜ, 12 ਸਾਲ ਤੱਕ 200 ਮੀਟਰ ਦੌੜ, 14 ਸਾਲ ਤੱਕ 600 ਮੀਟਰ ਦੌੜ, 14 ਸਾਲ ਤੱਕ ਰੱਸਾਕੱਸ਼ੀ ਮੁਕਾਬਲੇ ਅਤੇ 14 ਸਾਲ ਤੱਕ ਕੁਸ਼ਤੀ ਮੁਕਾਬਲੇ ਵੀ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਖੇਡਾਂ ‘ਚ ਭਾਗ ਲੈਣ ਵਾਲੇ ਬੱਚੇ ਆਪਣਾ-ਆਪਣਾ ਅਧਾਰ ਕਾਰਡ ਨਾਲ਼ ਜ਼ਰੂਰ ਲੈ ਕੇ ਆਉਣ। ਸ਼ਾਮ ਨੂੰ 6 ਵਜੇ ਰਾਵਣ ਅਗਨੀ ਭੇਟ ਕੀਤਾ ਜਾਵੇਗਾ। ਇਹ ਸਮਾਗਮ ਸ੍ਰੀ ਰੈਂਕ ਮੁਨੀ ਉਦਾਸੀਨ, ਨਗਰ ਪੰਚਾਇਤ, ਨਗਰ ਨਿਵਾਸੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ਼ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ-ਵਿਧਾਇਕ ਪੰਡੋਰੀ ਨਗਰ ਪੰਚਾਇਤ ਖਨੌਰੀ ਵਲੋਂ ਨਾਜਾਇਜ਼ ਕਬ... ਅਗਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।