‘ਆਪ’ ਵਿਧਾਇਕ ਪ੍ਰੋ. ਗੱਜਣਮਾਜਰਾ ਦੇ ਘਰ ਰੋਸ ਪੱਤਰ ਦੇਣ ਪੁੱਜੇ ਵੱਖ-ਵੱਖ ਪਾਰਟੀਆਂ ਦੇ ਆਗੂ
ਅਮਰਗੜ੍ਹ, 19 ਅਕਤੂਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)- ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ’ਚ ਐਕਸ਼ਨ ਕਮੇਟੀ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦੇਣ ਅਤੇ ਰੋਸ ਪੱਤਰ ਸੌਂਪਣ ਦੇ ਦਿੱਤੇ ਸੱਦੇ ਤਹਿਤ ਅੱਜ ਅਮਰਗੜ੍ਹ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇਕ ਮੰਚ ਤੇ ਇਕੱਠੇ ਹੋਏ। ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਵਾਰਸ ਪੰਜਾਬ ਦੇ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਵਿਧਾਇਕ ਪ੍ਰੋ.
ਅਮਰਗੜ੍ਹ, 19 ਅਕਤੂਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)- ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ’ਚ ਐਕਸ਼ਨ ਕਮੇਟੀ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦੇਣ ਅਤੇ ਰੋਸ ਪੱਤਰ ਸੌਂਪਣ ਦੇ ਦਿੱਤੇ ਸੱਦੇ ਤਹਿਤ ਅੱਜ ਅਮਰਗੜ੍ਹ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇਕ ਮੰਚ ਤੇ ਇਕੱਠੇ ਹੋਏ। ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਵਾਰਸ ਪੰਜਾਬ ਦੇ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਪਹੁੰਚ ਕੇ ਆਪਣਾ ਰੋਸ ਪ੍ਰਗਟਾਇਆ ਅਤੇ ਡੀ.ਐਸ.ਪੀ ਨੂੰ ਰੋਸ ਪੱਤਰ ਸੌਂਪਿਆ। ਇਸ ਮੌਕੇ ਵਿਧਾਇਕ ਦੇ ਘਰ ਦੇ ਬਾਹਰ ਪੁਲਿਸ ਦਾ ਭਾਰੀ ਬੰਦੋਬਸਤ ਕੀਤਾ ਗਿਆ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਬੈਰੀਕੇਡਿੰਗ ਵੀ ਕੀਤੀ ਹੋਈ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਜਥੇਦਾਰ ਇਕਬਾਲ ਸਿੰਘ ਝੂੰਦਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ, ਭਾਜਪਾ ਆਗੂ ਪ੍ਰਗਟ ਸਿੰਘ, ਕਿਸਾਨ ਆਗੂ ਭੁਪਿੰਦਰ ਸਿੰਘ ਭਿੰਦਾ ਬਨਭੌਰਾ, ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਸਕੱਤਰ, ਕਾਕਾ ਨਾਰੀਕੇ, ਜਗਦੇਵ ਸਿੰਘ ਜੱਗੀ ਚੌਂਦਾ, ਕਰਨੈਲ ਸਿੰਘ ਨਾਰੀਕੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਸਕੱਤਰ ਹਰਦੀਪ ਸਿੰਘ ਨਾਰੀਕੇ, ਭਾਜਪਾ ਆਗੂ ਪ੍ਰਗਟ ਕੀਤਾ ਜਲਾਲਗੜ, ਜ਼ਹੀਰ ਖਾਂ ਬਿੰਜੋਕੀ, ਮਨਪ੍ਰੀਤ ਕੌਰ ਮੰਨਤ ਅਤੇ ਹਰਦੇਵ ਸਿੰਘ ਸੇਹਕੇ ਸਮੇਤ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਸਾਬਕਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ ਮਨਜਿੰਦਰ ਸਿੰਘ ਬਾਵਾ, ਆੜਤੀਆ ਹਰਫੂਲ ਸਿੰਘ ਨਿਆਮਤਪੁਰ, ਸਾਬਕਾ ਸਰਪੰਚ ਵੀਰ ਸਿੰਘ ਤੋਲੇਵਾਲ, ਜਥੇਦਾਰ ਹਰਦੇਵ ਸਿੰਘ ਸੇਹਕੇ, ਗੁਰਪ੍ਰੀਤ ਸਰਪੰਚ ਕੁੱਪ ਕਲਾ, ਗੁਰੀ ਨੰਗਲ, ਸੁਖਵੀਰ ਸਿੰਘ ਬਿੱਟੂ ਸਲੇਮਪੁਰ,ਦਿਲਬਾਗ ਸਿੰਘ ਖੇੜੀ ਸੋਢੀਆਂ, ਕੁਲਵੰਤ ਸਿੰਘ ਸਾਬਕਾ ਸਰਪੰਚ ਬੇਗੋਵਾਲ, ਟਹਿਲ ਸਿੰਘ ਲਾਡੇਵਾਲ, ਮਾਸਟਰ ਕੁਲਵੰਤ ਸਿੰਘ,ਜਗਵਿੰਦਰ ਸਿੰਘ ਹਥੋਆ, ਰਾਜਵਿੰਦਰ ਸਿੰਘ ਰਾਜਾ ਵੜਿੰਗ,ਰਛਪਾਲ ਰਾਏਪੁਰ,ਯੂਥ ਆਗੂ ਮਨਪ੍ਰੀਤ ਹਿਮਤਾਂਨਾ, ਜੱਗਾ ਹੁਸੈਨਪੁਰਾ, ਮਨਸਾਂਤ ਸਿੰਘ ਜਲਾਲਾਬਦ, ਸਾਬਕਾ ਸਰਪੰਚ ਰਾਮ ਸਿੰਘ, ਸਤਿੰਦਰ ਪਾਲ ਸਿੰਘ ਕਾਲਾ, ਗੁਰਦੀਪ ਸਿੰਘ ਸਰਪੰਚ ਛੰਨਾ, ਨੰਬਰਦਾਰ ਦਰਸ਼ਨ ਸਿੰਘ ਅਮਰਗੜ੍ਹ, ਹਰਮਿੰਦਰ ਸਿੰਘ ਨਿੱਕਾ ਮੰਨਵੀ, ਦਲਵੀਰ ਸਿੰਘ ਕਾਕਾ ਲਸੋਈ, ਅਮਜਦ ਸਰਪੰਚ ਦਹਲੀਜ ਕਲਾਂ, ਗੁਰਬਚਨ ਸਿੰਘ ਪੱਪੀ ਸਰਪੰਚ ਲਸੋਈ, ਐਡਵੋਕੇਟ ਗੁਰਮੁਖ ਸਿੰਘ ਟਿਵਾਣਾ, ਜਸਵੀਰ ਸਿੰਘ ਕਾਕਾ ਨਾਰੀਕੇ, ਇਰਫਾਨ ਰੋਹੀੜਾ ਪ੍ਰਧਾਨ ਤਾਰਾ ਸਿੰਘ ਸਰਵਰਪੁਰ, ਲੋਪਿੰਦਰ ਸਿੰਘ ਸਰਪੰਚ ਮਾਣਕਮਾਜਰਾ, ਰਣਜੀਤ ਸਿੰਘ ਬਡਲਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਪਹੁੰਚੇ।