21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਤਾਰਾ ਵਿਵੇਕ ਕਾਲਜ ਦੇ ਸੰਗੀਤ ਵਿਭਾਗ ਨੇ ਯੂਥ ਫੈਸਟੀਵਲ ’ਚ ਮਾਰੀਆਂ ਮੱਲਾਂ

ਅਮਰਗੜ੍ਹ, 20 ਅਕਤੂਬਰ (ਜਤਿੰਦਰ ਮੰਨਵੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਗਏ ਸੰਗਰੂਰ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਤਾਰਾ ਵਿਵੇਕ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਸ਼ਾਨਦਾਰ ਕਲਾ ਦਾ ਮੁਜ਼ਾਹਰਾ ਕੀਤਾ। ਉਪ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ ਨੇ ਦੱਸਿਆ ਕਿ ਦਿਵਅਮ ਥੋਰ ਨੇ ਲੋਕ ਗੀਤ ’ਚੋਂ ਦੂਜਾ ਸਥਾਨ, ਮਹਿਕ ਨੇ ਗ਼ਜ਼ਲ ’ਚੋਂ ਦੂਜਾ ਸਥਾਨ ਅਤੇ ਸੁਮਨਪ੍ਰੀਤ ਕੌਰ ਨੇ ਵੈਸਟਰਨ ਇੰਸਟਰੂਮੈਂਟ (ਸੋਲੋ) ਚੋਂ ਦੂਜਾ ਸਥਾਨ ਹਾਸਿਲ ਕੀਤਾ।

ਅਜੀਤ ਡੈਸਕ 21-10-2026
ਅਮਰਗੜ੍ਹ, 20 ਅਕਤੂਬਰ (ਜਤਿੰਦਰ ਮੰਨਵੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਗਏ ਸੰਗਰੂਰ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਤਾਰਾ ਵਿਵੇਕ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਸ਼ਾਨਦਾਰ ਕਲਾ ਦਾ ਮੁਜ਼ਾਹਰਾ ਕੀਤਾ। ਉਪ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ ਨੇ ਦੱਸਿਆ ਕਿ ਦਿਵਅਮ ਥੋਰ ਨੇ ਲੋਕ ਗੀਤ ’ਚੋਂ ਦੂਜਾ ਸਥਾਨ, ਮਹਿਕ ਨੇ ਗ਼ਜ਼ਲ ’ਚੋਂ ਦੂਜਾ ਸਥਾਨ ਅਤੇ ਸੁਮਨਪ੍ਰੀਤ ਕੌਰ ਨੇ ਵੈਸਟਰਨ ਇੰਸਟਰੂਮੈਂਟ (ਸੋਲੋ) ਚੋਂ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਵੈਸਟਰਨ ਗਰੁੱਪ ਸੌਂਗ ਅਤੇ ਕਵਾਲੀ ‘ਚ ਵੀ ਕਾਲਜ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜੇਤੂ ਟੀਮ ਵਿਚ ਕਾਮਰਾਨ ਖ਼ਾਨ, ਦਿਵਅਮ ਥੋਰ, ਮਹਿਕ, ਸੁਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਮੁਸਕਾਨ, ਸਿਮਰਨ ਕੌਰ, ਪ੍ਰਭਜੋਤ ਕੌਰ, ਹੁਸਨਪ੍ਰੀਤ ਕੌਰ ਅਤੇ ਕਿਰਤਕਾ ਸ਼ਾਮਿਲ ਸਨ।ਵਿਦਿਆਰਥੀਆਂ ਦੀ ਇਸ ਸ਼ਾਨਦਾਰ ਜਿੱਤ ਨਾਲ ਕਾਲਜ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ।ਡਾਇਰੈਕਟਰ ਡਾ. ਪਰਮਿੰਦਰ ਕੌਰ ਅਤੇ ਪ੍ਰਿੰਸੀਪਲ ਪ੍ਰੋ. ਬਲਵਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਪ੍ਰੋ. ਸੋਮ ਸਾਗਰ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਸਨਮਾਨਿਤ ਕੀਤਾ । ਇਸ ਮੌਕੇ ਉਪ ਪ੍ਰਿੰਸੀਪਲ ਮੁਹੰਮਦ ਹਲੀਮ ਸ਼ਿਆਮਾ, ਕੋਆਰਡੀਨੇਟਰ ਡਾ. ਰਾਜੂ ਰੋਸ਼ਾ, ਪ੍ਰੋ. ਇਕਬਾਲ ਸਿੰਘ, ਪ੍ਰੋ. ਅਨੂਪਇੰਦਰ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਹਾਕੀ ਦੇ ਰੰਗ ਵਿੱਚ ਰੰਗਿਆ ਸੰਗਰੂਰ: ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਵਾਰ ਹੀਰੋਜ਼ ਸਟੇਡੀਅਮ ਵਿਖੇ ਹਾਕੀ ਪ੍ਰੇਮੀਆਂ ਵਲੋ... ਅਗਲੀ ਖ਼ਬਰ ਦੁਸਹਿਰੇ ’ਤੇ ਵੀ ਧਰਨੇ ’ਤੇ ਬੈਠੇ ਦਲਿਤ ਮਜ਼ਦੂਰ, ਸਰਕਾਰ ਖ਼ਿਲਾਫ਼ ਰੋਸ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।