22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੁਲਿਸ ਯਾਦਗਾਰੀ ਦਿਵਸ ਮੌਕੇ ਜ਼ਿਲ੍ਹਾ ਸਿਵਲ, ਨਿਆਇਕ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਸੰਦੌੜ, 21 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਹਲਕਾ ਮਾਲੇਰਕੋਟਲਾ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਦੀ ਇਕ ਅਹਿਮ ਇਕੱਤਰਤਾ ਬਲਾਕ ਸੰਮਤੀ ਮੈਂਬਰ ਜਗਮੋਹਨ ਸਿੰਘ ਫੌਜੇਵਾਲ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਹਾਜ਼ਰ ਸਰਪੰਚਾਂ ਨੇ ਆਪਣੀਆਂ ਮੁਸ਼ਕਿਲਾਂ ਦੇ ਹੱਲ ਅਤੇ ਇਕਜੁੱਟਤਾ ਦਾ ਸਬੂਤ ਦਿੰਦੇ ਹੋਏ ਸਰਬਸੰਮਤੀ ਨਾਲ ਪੰਚਾਇਤ ਯੂਨੀਅਨ ਦੀ ਚੋਣ ਵੀ ਕੀਤੀ।

ਅਜੀਤ ਡੈਸਕ 22-10-2026
ਸੰਦੌੜ, 21 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਹਲਕਾ ਮਾਲੇਰਕੋਟਲਾ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਦੀ ਇਕ ਅਹਿਮ ਇਕੱਤਰਤਾ ਬਲਾਕ ਸੰਮਤੀ ਮੈਂਬਰ ਜਗਮੋਹਨ ਸਿੰਘ ਫੌਜੇਵਾਲ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦੌਰਾਨ ਹਾਜ਼ਰ ਸਰਪੰਚਾਂ ਨੇ ਆਪਣੀਆਂ ਮੁਸ਼ਕਿਲਾਂ ਦੇ ਹੱਲ ਅਤੇ ਇਕਜੁੱਟਤਾ ਦਾ ਸਬੂਤ ਦਿੰਦੇ ਹੋਏ ਸਰਬਸੰਮਤੀ ਨਾਲ ਪੰਚਾਇਤ ਯੂਨੀਅਨ ਦੀ ਚੋਣ ਵੀ ਕੀਤੀ। ਜਿਸ ਵਿਚ ਸਰਬਸੰਮਤੀ ਨਾਲ ਸਰਪੰਚ ਰੇਸ਼ਮਪਾਲ ਸਿੰਘ ਮਹੋਲੀ ਖੁਰਦ ਨੂੰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਕੁਲਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸਰਪੰਚ ਅਮਨਦੀਪ ਸਿੰਘ ਬਧਰਾਵਾਂ ਨੂੰ ਮੁੱਖ ਸਕੱਤਰ, ਸਰਪੰਚ ਜੁਗਰਾਜ ਸਿੰਘ ਚੀਮਾ ਨੂੰ ਸਕੱਤਰ, ਸਰਪੰਚ ਬਲਵੀਰ ਸਿੰਘ ਕਸਬਾ ਭੁਰਾਲ ਨੂੰ ਮੁੱਖ ਖਜਾਨਚੀ, ਸਰਪੰਚ ਹਰਜਿੰਦਰ ਕੌਰ ਮਾਣਕੀ ਨੂੰ ਖਜਾਨਚੀ, ਸਰਪੰਚ ਗੁਰਮੁੱਖ ਸਿੰਘ ਫਰਵਾਲੀ ਅਤੇ ਸਰਪੰਚ ਕੇਸਰ ਸਿੰਘ ਮਾਣਕਵਾਲ ਨੂੰ ਪ੍ਰੈਸ ਸਕੱਤਰ, ਸਰਪੰਚ ਹਰਜਿੰਦਰ ਸਿੰਘ ਬਿਸ਼ਨਗੜ੍ਹ ਨੂੰ ਚੇਅਰਮੈਨ ਚੁਣਿਆ ਗਿਆ ਹੈ।ਸਰਪੰਚ ਗੁਰਮੁਖ ਸਿੰਘ ਗਰੇਵਾਲ, ਆਪ ਆਗੂ ਲਾਲਦੀਨ ਤੱਖਰ, ਸਰਪੰਚ ਕੇਸਰ ਸਿੰਘ ਮਾਣਕਵਾਲ ਨੇ ਬੋਲਦਿਆਂ ਕਿਹਾ ਕਿ ਸਾਰੇ ਪਿੰਡਾਂ ਦੇ ਸਰਪੰਚਾਂ ਅਕਸਰ ਹੀ ਪ੍ਰਸ਼ਾਸਨਿਕ ਕੰਮਾਂ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਦਿੱਕਤਾਂ ਨੂੰ ਦੂਰ ਕਰਨ ਲਈ ਸਾਰੇ ਸਰਪੰਚਾਂ ਦਾ ਇਕਜੁੱਟ ਹੋਣਾ ਬਹੁਤ ਜਰੂਰੀ ਹੈ।ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਕੰਮ ਕੀਤੇ ਹਨ। ਨਵ ਨਿਯੁਕਤ ਪ੍ਰਧਾਨ ਰੇਸ਼ਮਪਾਲ ਸਿੰਘ ਮਹੋਲੀ ਨੇ ਹਾਜ਼ਰ ਸਰਪੰਚਾਂ ਨੂੰ ਵਿਸਵਾਸ ਦਿਵਾਇਆ ਕਿ ਉਨ੍ਹਾਂ ਨੂੰ ਦਿੱਤੀ ਗਈ ਇਸ ਵੱਡੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਮੋਹਨ ਸਿੰਘ ਫੌਜੇਵਾਲ, ਬਲਾਕ ਸੰਮਤੀ ਮੈਂਬਰ ਕੁਲਵੀਰ ਸਿੰਘ ਨੌਧਰਾਣੀ, ਬਾਰਾ ਸਿੰਘ ਕਲਿਆਣ, ਦਲਵੀਰ ਸਿੰਘ ਕਲਿਆਣ, ਹਰਜੀਤ ਸਿੰਘ ਕਲਿਆਣ, ਜੁਗਰਾਜ ਸਿੰਘ ਫੋਜੇਵਾਲ, ਸਤਿਗੁਰ ਸਿੰਘ ਕਲਿਆਣ, ਅੱਛਰਾ ਸਿੰਘ ਮਾਣਕਵਾਲ, ਕੁਲਦੀਪ ਸਿੰਘ ਮਾਣਕ, ਮਿਸਤਰੀ ਸੁਖਦੇਵ ਸਿੰਘ ਮਾਣਕੀ, ਸਤਵਿੰਦਰ ਸਿੰਘ ਜਲਵਾਣਾ, ਜਸਵੀਰ ਸਿੰਘ ਧਲੇਰ ਕਲਾਂ, ਹਰਬੰਸ ਸਿੰਘ ਬਾਪਲਾ, ਹਰਪ੍ਰੀਤ ਸਿੰਘ ਬਾਪਲਾ, ਬਲਾਕ ਸੰਮਤੀ ਮੈਂਬਰ ਮਾਸਟਰ ਮੇਜਰ ਸਿੰਘ, ਹਰਮਨ ਸਿੰਘ ਧਲੇਰ, ਸਿਕੰਦਰ ਸਿੰਘ ਚੀਮਾ, ਜਗਤਾਰ ਸਿੰਘ ਮਹੋਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 300 ਮਰੀਜ਼ਾਂ ਦੀ ਕੀਤੀ ਜਾਂਚ, 20 ਦੇ ਕਰੀਬ ਮਰੀਜ਼ ਲੈਂਜ ਪਾਉਣ ਲਈ ਚੁਣੇ ਅਗਲੀ ਖ਼ਬਰ ਪੈਨਸ਼ਨਰਾਂ ਵਲੋਂ ਰੋਸ ਰੈਲੀ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।